Night Curfew reality Check:ਮੁੱਖ ਮੰਤਰੀ ਦੇ ਹੁਕਮਾਂ ਦਾ ਅੰਮ੍ਰਿਤਸਰ 'ਚ ਨਹੀਂ ਦਿੱਸਿਆ ਅਸਰ, 9 ਦੀ ਬਜਾਏ ਰਾਤ 11 ਵਜੇ ਤੋਂ ਲੱਗਿਆ ਕਰਫਿਊ
Amritsar Night Curfew: ਅੰਮ੍ਰਿਤਸਰ ਦੇ ਲੋਕ ਰਾਤ ਤਕ ਦੁਵਿਧਾ 'ਚ ਰਹੇ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਦੇ ਹੁਕਮ ਟੀਵੀ ਚੈਨਲਾਂ ਤੇ ਚੱਲ ਰਹੇ ਸਨ, ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਹੁਕਮ ਵੀ ਲੋਕਾਂ ਦੇ ਕੋਲ ਸਨ ਤਾਂ ਇਸ ਨੂੰ ਲੈ ਕੇ ਲੋਕ ਕਾਫੀ ਦੁਵਿਧਾ 'ਚ ਰਹੇ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਈਟ ਕਰਫਿਊ ਬਾਰੇ ਹੁਕਮਾਂ ਦਾ ਅੰਮ੍ਰਿਤਸਰ 'ਚ ਅਸਰ ਨਹੀਂ ਦਿੱਸਿਆ। ਸ਼ਹਿਰ ਵਿੱਚ 9 ਦੀ ਬਜਾਏ ਰਾਤ 11 ਵਜੇ ਤੋਂ ਕਰਫਿਊ ਲੱਗਿਆ। ਇਸ ਕਰਕੇ ਲੋਕ ਦੁਬਿਧਾ ਵਿੱਚ ਰਹੇ।
ਦਰਅਸਲ ਪੰਜਾਬ 'ਚ ਲਗਾਤਾਰ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਹੋ ਰਹੇ ਵਾਧੇ ਤੋਂ ਬਾਅਦ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸਮੇਤ ਹੋਰ ਕਈ ਜ਼ਿਲ੍ਹਿਆਂ 'ਚ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਸਨ। ਸਰਕਾਰ ਨੇ ਸਮਾਂ 9 ਵਜੇ ਤੋਂ ਸਵੇਰੇ ਪੰਜ ਵਜੇ ਤਕ ਦਾ ਤੈਅ ਕੀਤਾ ਸੀ ਪਰ ਅੰਮ੍ਰਿਤਸਰ ਪ੍ਰਸ਼ਾਸ਼ਨ ਵੱਲੋਂ ਕੱਲ੍ਹ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਸਨ, ਜਿਸ 'ਚ ਸਮਾਂ 9 ਦੀ ਬਜਾਏ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਸੀ।
ਇਸ ਕਾਰਨ ਅੰਮ੍ਰਿਤਸਰ ਦੇ ਲੋਕ ਰਾਤ ਤਕ ਦੁਵਿਧਾ 'ਚ ਰਹੇ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਦੇ ਹੁਕਮ ਟੀਵੀ ਚੈਨਲਾਂ ਤੇ ਚੱਲ ਰਹੇ ਸਨ, ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਹੁਕਮ ਵੀ ਲੋਕਾਂ ਦੇ ਕੋਲ ਸਨ ਤਾਂ ਇਸ ਨੂੰ ਲੈ ਕੇ ਲੋਕ ਕਾਫੀ ਦੁਵਿਧਾ 'ਚ ਰਹੇ। ਅੰਮ੍ਰਿਤਸਰ ਦੇ ਬਾਜਾਰਾਂ 'ਚ 9 ਵਜੇ ਤੋਂ ਬਾਅਦ ਜਿੱਥੇ ਬਾਜਾਰ ਖੁੱਲ੍ਹੇ ਰਹੇ, ਉੱਥੇ ਹੀ ਟ੍ਰੈਫਿਕ ਵੀ ਆਮ ਰਹੀ।
ਦੁਕਾਨਦਾਰਾਂ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਸਰਕਾਰ ਨੂੰ ਸਥਿਤੀ ਸਾਫ ਕਰਨੀ ਚਾਹੀਦੀ ਹੈ, ਕਿਉਂਕਿ ਕੁਝ ਦੁਕਾਨਦਾਰ ਦੁਕਾਨਾਂ ਬੰਦ ਵੀ ਕਰ ਗਏ ਤੇ ਜਿਨ੍ਹਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ, ਉਥੇ ਗਾਹਕਾਂ ਤੇ ਅਸਰ ਪਿਆ ਹੈ।
ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਬਾਰੇ ਸਥਿਤੀ ਸਾਫ ਕਰਨੀ ਚਾਹੀਦੀ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਜੋ ਜਾਣਕਾਰੀ ਮਿਲ ਰਹੀ ਹੈ, ਉਸ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਅੱਜ ਨਵੇਂ ਹੁਕਮ ਜਾਰੀ ਕਰ ਸਕਦਾ ਹੈ ਪਰ ਜਦ ਤਕ ਕਰਫਿਊ ਲਾਉਣ ਦੇ ਹੁਕਮ ਜਾਰੀ ਨਹੀਂ ਹੁੰਦੇ ਲੋਕ ਦੁਵਿਧਾ 'ਚ ਹਨ।
ਇਹ ਵੀ ਪੜ੍ਹੋ: Gold-Silver Price: ਹੋਰ ਡਿੱਗੀ ਸੋਨੇ ਦੀ ਕੀਮਤ, ਟੌਪ ਲੈਵਲ ਤੋਂ 11,000 ਰੁਪਏ ਸਸਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904