ਪੜਚੋਲ ਕਰੋ
(Source: Poll of Polls)
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਟਿੱਪਣੀ ਦਾ ਧਰਮ ਜਾਂ ਫਿਰਕੇ ਵੱਲ ਬਿਲਕੁਲ ਸੰਕੇਤ ਨਹੀਂ-ਡੀਜੀਪੀ
ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ, ਦਿਨਕਰ ਗੁਪਤਾ ਨੇ ਹੁਣ ਆਪਣੀ ਸ੍ਰੀ ਕਰਤਾਰਪੁਰ ਸਾਹਿਬ ਤੇ ਕੀਤੀ ਟਿੱਪਣੀ 'ਤੇ ਸਦਮਾ ਅਤੇ ਰੋਸ ਜ਼ਾਹਰ ਕੀਤਾ ਹੈ।
![ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਟਿੱਪਣੀ ਦਾ ਧਰਮ ਜਾਂ ਫਿਰਕੇ ਵੱਲ ਬਿਲਕੁਲ ਸੰਕੇਤ ਨਹੀਂ-ਡੀਜੀਪੀ No religious connotation in Kartarpur Corridor remarks, says DGP Gupta ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਟਿੱਪਣੀ ਦਾ ਧਰਮ ਜਾਂ ਫਿਰਕੇ ਵੱਲ ਬਿਲਕੁਲ ਸੰਕੇਤ ਨਹੀਂ-ਡੀਜੀਪੀ](https://static.abplive.com/wp-content/uploads/sites/5/2020/02/22174257/DINKAR-GUPTA.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ, ਦਿਨਕਰ ਗੁਪਤਾ ਨੇ ਹੁਣ ਆਪਣੀ ਸ੍ਰੀ ਕਰਤਾਰਪੁਰ ਸਾਹਿਬ ਤੇ ਕੀਤੀ ਟਿੱਪਣੀ 'ਤੇ ਸਦਮਾ ਅਤੇ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਸਮਝਿਆ ਜਾ ਰਿਹਾ ਹੈ ਜਾਂ ਜਾਣ ਬੁੱਝ ਕੇ ਗ਼ਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੇਰੇ ਬਿਆਨਾਂ ਨੂੰ ਧਾਰਮਿਕ ਪੱਖ ਵਲੋਂ ਨਾ ਲਿਆ ਜਾਵੇ।
ਦਰਅਸਲ, ਡੀਜੀਪੀ ਦਿਨਕਰ ਗੁਪਤਾ ਨੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਸਮਾਗਮ ਦੌਰਾਨ ਵਿਵਾਦਤ ਟਿੱਪਣੀ ਕੀਤੀ। ਜਿਸ ਤੋਂ ਬਾਅਦ ਪੰਜਾਬ 'ਚ ਸਿਆਸੀ ਮਾਹੌਲ ਗਰਮਾ ਗਿਆ। ਗੁਪਤਾ ਨੇ ਕਿਹਾ ਕਿ, "ਕਰਤਾਰਪੁਰ ਵਿੱਚ ਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਲੈ ਕੇ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉੱਥੇ 6 ਘੰਟੇ ਲਈ ਜਾਂਦੇ ਹੋ। ਤੁਹਾਨੂੰ ਫਾਇਰਿੰਗ ਰੇਂਜ ਲੈ ਜਾਕੇ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"
ਗੁਪਤਾ ਨੇ ਕਿਹਾ ਕਿ ਉਸ ਰਾਜ ਦਾ ਡੀਜੀਪੀ ਹੋਣ ਦੇ ਨਾਤੇ, ਜਿੱਥੇ ਹਿੰਸਕ ਅੱਤਵਾਦ ਵਿਰੁੱਧ ਨਿਰੰਤਰ ਲੜਾਈ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿੱਥੇ ਸਰਹੱਦ ਪਾਰੋਂ ਫੰਡਿੰਗ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਰਹੀ ਹੈ। ਉਹ ਰਾਜ ਚੌਕਸ ਰਹਿਣ ਦੀ ਜ਼ਰੂਰਤ 'ਤੇ ਜ਼ਿਆਦਾ ਜ਼ੋਰ ਨਹੀਂ ਦੇ ਸਕਦਾ? ਉਨ੍ਹਾਂ ਕਿਹਾ, 'ਮੈਂ ਸਿਰਫ ਭਾਰਤ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਅਨਸਰਾਂ ਅਤੇ ਹਰ ਮੌਕੇ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਪ੍ਰਤੀ ਲਾਲ ਝੰਡੀ ਚੁੱਕੀ ਸੀ। ਇਹ ਲੋਕ ਕਿਸੇ ਵੀ ਮੌਕੇ ਨੂੰ ਨਹੀਂ ਛੱਡਦੇ ਇੱਥੋਂ ਤੱਕ ਕਿ ਸਭ ਤੋਂ ਪਵਿੱਤਰ ਮੌਕੇ ਨੂੰ ਵੀ ਨਹੀਂ, ਤਾਂ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕੀਤਾ ਜਾ ਸਕੇ।'Unfortunate that my remarks on Kartarpur Corridor at @IndianExpress Ideas Exchange have been misconstrued and deliberately misinterpreted. What I said was in response to a question on Punjab’s security perspective and the remarks had no religious connotation whatsoever.
— DGP Punjab Police (@DGPPunjabPolice) February 22, 2020
ਗੁਪਤਾ ਨੇ ਕਿਹਾ ਕਿ, ਉਸਦੀਆਂ ਟਿੱਪਣੀਆਂ ਵਿੱਚ ਕਿਸੇ ਧਰਮ ਜਾਂ ਫਿਰਕੇ ਦਾ ਬਿਲਕੁਲ ਸੰਕੇਤ ਨਹੀਂ ਸੀ। ਪਰ ਇਹ ਸੀ ਕਿ ਦੁਸ਼ਮਣ ਗੁਆਂਢ ਵਿੱਚ ਸਥਿਤ ਕੁਝ ਦੇਸ਼-ਵਿਰੋਧੀ ਤੱਤ ਇਸ ਅਵਸਰ ਦੀ ਦੁਰਵਰਤੋਂ ਅਤੇ ਸ਼ੋਸ਼ਣ ਕਰ ਸਕਦੇ ਹਨ ਅਤੇ ਇਸ ਲਈ, “ਸਾਨੂੰ” ਰਾਜ ਦੇ ਲੋਕਾਂ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਅਜਿਹੇ ਸੰਭਾਵਿਤ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਡੀਜੀਪੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨ ਦੀ ਸ਼ਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।The entire Punjab government sincerely worked for the opening of the Sri Kartarpur Sahib Corridor which has fulfilled the decades-old dreams of Guru Nanak Naam Levaas like myself all over the world.
— DGP Punjab Police (@DGPPunjabPolice) February 22, 2020
ਦਿਨਕਰ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਵੀ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾ ਕਿਹਾ ਕਿ ਕਿੰਨੇ ਹੀ ਸ਼ਰਧਾਲੂ ਕਰਤਾਰਪੁਰ ਸਾਹਿਬ ਦਰਸ਼ਨ ਕਰ ਚੁੱਕੇ ਹਨ ਪਰ ਕੌਣ ਅੱਤਵਾਦੀ ਬਣਿਆ ਹੈ?I assure everyone that Punjab Police will continue to facilitate safe and smooth visits to the holy Sri Kartarpur Sahib
— DGP Punjab Police (@DGPPunjabPolice) February 22, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)