ਕਰਿਆਨਾ ਦੁਕਾਨਾਂ ਉੱਤੇ ਲਿਖਿਆ ਹੋਇਆ ਸੀ 'ਇੱਥੇ ਪੰਜ ਸੌ ਤੇ ਇੱਕ ਹਜ਼ਾਰ ਰੁਪਏ ਦੇ ਨੋਟ ਨਹੀਂ ਚੱਲਦੇ।' ਦੁਕਾਨ ਦੇ ਮਾਲਕ ਸੂਰਜ ਨੇ ਦੱਸਿਆ ਕਿ ਆਮ ਦਿਨਾਂ ਦੇ ਮੁਕਾਬਲੇ ਇੱਕ-ਦੋ ਗਾਹਕ ਹੀ ਸਾਮਾਨ ਲੈਣ ਲਈ ਆ ਰਹੇ ਹਨ। ਕਾਰੋਬਾਰ ਪੁਰੀ ਤਰ੍ਹਾਂ ਠੱਪ ਹੈ ਤੇ ਆਮ ਦਿਨਾਂ ਦੇ ਮੁਕਾਬਲੇ ਸਿਰਫ਼ 20 ਫ਼ੀਸਦੀ ਕੰਮ ਰਹਿ ਗਿਆ ਹੈ। ਸੂਰਜ ਅਨੁਸਾਰ ਉਹ ਜ਼ਿਆਦਾਤਰ ਗਾਹਕਾਂ ਨੂੰ ਉਹ ਉਧਾਰ ਹੀ ਦੇ ਰਹੇ ਹਨ ਪਰ ਹੁਣ ਉਹ ਵੀ ਬੰਦ ਕਰ ਦਿੱਤਾ ਹੈ ਕਿ ਕਿਉਂਕਿ ਮੰਡੀ ਵਿੱਚੋਂ ਉਨ੍ਹਾਂ ਨੂੰ ਵੀ ਸਾਮਾਨ ਕੈਸ਼ ਕਾਰਨ ਨਹੀਂ ਮਿਲ ਰਿਹਾ।
ਇਸ ਤਰ੍ਹਾਂ ਦੀ ਦਿੱਕਤ ਕਰਿਆਨਾ ਦੀ ਦੁਕਾਨ ਦੇ ਮਾਲਕ ਅੰਕਿਤ ਨੇ ਵੀ ਦੱਸੀ। ਅੰਕਿਤ ਅਨੁਸਾਰ ਜ਼ਿਆਦਾ ਸਾਮਾਨ ਹੋਣ ਦੀ ਸੂਰਤ ਵਿੱਚ ਉਹ ਚੈੱਕ ਰਾਹੀਂ ਪੇਮੈਂਟ ਲੈ ਰਹੇ ਹਨ ਪਰ ਅਜਿਹਾ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਇਲਾਕਿਆਂ ਦੇ ਬੈਂਕ ਵਿੱਚ ਕੈਸ਼ ਦੀ ਵੀ ਕਮੀ ਹੈ। ਇਸ ਕਰਕੇ ਲੋਕਾਂ ਨੂੰ ਪੈਸੇ ਬੈਂਕਾਂ ਵਿੱਚੋਂ ਨਹੀਂ ਮਿਲ ਰਿਹਾ। ਉਂਜ ਦੁਕਾਨਦਾਰ ਮੋਦੀ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਵੀ ਕਰ ਰਹੇ ਹਨ ਪਰ ਦੁਕਾਨਦਾਰਾਂ ਦਾ ਗਿਲਾ ਯੋਜਨਾ ਨੂੰ ਜਿਸ ਤਰੀਕੇ ਨਾਲ ਲਾਗੂ ਕੀਤਾ ਗਿਆ ਉਸ ਉੱਤੇ ਹੈ।