ਪੜਚੋਲ ਕਰੋ
ਕਿਸਾਨਾਂ ਦੇ ਸੰਘਰਸ਼ 'ਚ ਹਰ ਪਾਸਿਓ ਹੋ ਰਹੀ ਮਦਦ, ਹੁਣ ਪੰਜਾਬ ਦੇ ਵੱਖ-ਵੱਖ ਥਾਂਵਾਂ ਤੋਂ ਸ਼ੁਰੂ ਹੋਈ ਫਰੀ ਬੱਸ ਸੇਵਾ
ਕਿਸਾਨੀ ਮਸਲਿਆਂ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਲਈ ਰਾਤ 8 ਵਜੇ ਗਿੱਦੜਬਾਹਾ ਤੋਂ ਦਿੱਲੀ ਲਈ ਬਿਲਕੁੱਲ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ।

ਪਟਿਆਲਾ/ਗਿੱਦੜਬਾਹਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਇਸ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਪਣੇ ਹੱਕਾਂ ਲਈ ਲਜ਼ ਰਿਹਾ ਹੈ। ਸ਼ਨੀਵਾਰ ਨੂੰ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ ਪੰਜਵੇਂ ਗੇਜ਼ ਦੀ ਮੀਟਿੰਗ ਹੈ, ਜਿਸ 'ਤੇ ਹਰ ਕਿਸੇ ਦੀਆਂ ਨਜ਼ਰਾਂ ਟਿੱਕੀਆਂ ਹਨ। ਕਿਉਂਕਿ ਕਿਸਾਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇਹ ਆਰ-ਪਾਰ ਦੀ ਹੋਏਗੀ। ਇਸ ਦੇ ਨਾਲ ਹੀ ਕਿਸਾਨੀ ਸੰਘਰਸ਼ ਹੁਣ ਸਿਰਫ ਕਿਸਾਨਾਂ ਤਕ ਹੀ ਸੀਮਿਤ ਨਹੀਂ ਰਿਹਾ ਗਿਆ ਬਲਕਿ ਹੁਣ ਇਸ ਅੰਦੋਲਨ 'ਚ ਹਰ ਸਖਸ਼ ਹਿੱਸਾ ਲੈਣ ਲਈ ਉਤਸ਼ਾਹਿਤ ਹੈ ਜੋ ਕਿਸਾਨਾਂ ਨਾਲ ਹਦਮਦਰਦੀ ਰੱਖਦਾ ਹੈ। ਲੋਕ ਕਿਸਾਨਾਂ ਦਾ ਖੁਲ੍ਹ ਕੇ ਸਾਥ ਦੇ ਰਹੇ ਹਨ, ਅਜਿਹਾ ਹੀ ਇੱਕ ਪਟਿਆਲਾ ਦਾ ਸਖਸ਼ ਹੈ ਜੋ ਕਿਸਾਨ ਦੀ ਹਮਾਇਤ ਕਰਨ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਗਿੱਦੜਬਾਹਾ ਤੋਂ ਦਿੱਲੀ ਲਈ ਮੁਫ਼ਤ ਬੱਸ ਸੇਵਾ ਨੂੰ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਸਾਨੀ ਝੰਡਾ ਦਿਖਾ ਕੇ ਕੀਤਾ ਰਵਾਨਾ ਕੀਤਾ। ਕਿਸਾਨੀ ਮਸਲਿਆਂ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਲਈ ਰਾਤ 8 ਵਜੇ ਗਿੱਦੜਬਾਹਾ ਤੋਂ ਦਿੱਲੀ ਲਈ ਬਿਲਕੁੱਲ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ। ਇਸ ਦੌਰਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਦੇ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨ ਇਕੱਲੀ ਆਪਣੀ ਲੜਾਈ ਨਹੀਂ ਲੜ ਰਹੇ, ਸਗੋਂ ਉਹ ਪੂਰੇ ਦੇਸ਼ ਦੇ ਲੋਕਾਂ ਅਤੇ ਘਰ ਬੈਠੇ ਕਿਸਾਨਾਂ ਮਜਦੂਰਾਂ ਦੇ ਹਿੱਸੇ ਦੀ ਲੜਾਈ ਵੀ ਲੜ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬੱਸ ਇੱਕ ਦਿਨ ਗਿੱਦੜਬਾਹਾ ਤੋਂ ਦਿੱਲੀ ਲਈ ਅਤੇ ਅਗਲੇ ਦਿਨ ਦਿੱਲੀ ਤੋਂ ਗਿੱਦੜਬਾਹਾ ਲਈ ਚੱਲੇਗੀ। ਜਿਸ ਰਾਹੀਂ ਕਿਸਾਨਾਂ ਨੂੰ ਆਪਣੇ ਦਿੱਲੀ ਵਿਖੇ ਅੰਦੋਲਣ ਦੌਰਾਨ ਜ਼ਰੂਰੀ ਕੰਮਾਂ ਧੰਦਿਆਂ ਲਈ, ਸ਼ਿਫਟਾਂ ਬਦਲਣ ਜਾਂ ਜਰੂਰੀ ਸਮਾਨ ਲੈਕੇ ਜਾਣ ਲਈ ਮਦਦ ਮਿਲੇਗੀ। ਨਾਲ ਹੀ ਉਨ੍ਹਾਂ ਨੇ ਟਰਾਂਸਪੋਰਟ ਯੂਨੀਅਨ ਦੇ ਬਾਕੀ ਬੱਸ ਅਪਰੇਟਰਾਂ ਨੂੰ ਵੀ ਬੇਨਤੀ ਕੀਤੀ ਕਿ ਕਿਸਾਨ ਅੰਦੋਲਨ ਲਈ ਹਰ ਹਲਕੇ ਤੋਂ ਇਸੇ ਤਰ੍ਹਾਂ ਮੁਫ਼ਤ ਬੱਸਾਂ ਚਲਕੇ ਕਿਸਾਨਾਂ ਦੀ ਮੱਦਦ ਕੀਤੀ ਜਾਵੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਦੱਸ ਦਈਏ ਕਿ ਇਸ ਸਖ਼ਸ਼ ਨੇ ਐਲਾਨ ਕੀਤਾ ਹੈ ਕਿ ਜੋ ਵੀ ਕਿਸਾਨ ਦਿੱਲੀ ਧਰਨੇ 'ਚ ਜਾਣਾ ਚਾਹੁੰਦੇ ਹਨ ਉਹ ਉਨ੍ਹਾਂ ਕਿਸਾਨਾਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰ ਰਿਹਾ ਹੈ। ਇੰਨਾ ਹੀ ਨਹੀਂ ਜੇ ਕਰ ਕਿਸ ਨੇ ਦਿੱਲੀ ਅੰਦੋਲਨ ਤੋਂ ਵਾਪਿਸ ਆਉਣਾ ਹੋਵੇ ਉਹ ਵੀ ਬੱਸ ਰਾਹੀਂ ਵਾਪਿਸ ਆ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬੱਸ ਇੱਕ ਦਿਨ ਗਿੱਦੜਬਾਹਾ ਤੋਂ ਦਿੱਲੀ ਲਈ ਅਤੇ ਅਗਲੇ ਦਿਨ ਦਿੱਲੀ ਤੋਂ ਗਿੱਦੜਬਾਹਾ ਲਈ ਚੱਲੇਗੀ। ਜਿਸ ਰਾਹੀਂ ਕਿਸਾਨਾਂ ਨੂੰ ਆਪਣੇ ਦਿੱਲੀ ਵਿਖੇ ਅੰਦੋਲਣ ਦੌਰਾਨ ਜ਼ਰੂਰੀ ਕੰਮਾਂ ਧੰਦਿਆਂ ਲਈ, ਸ਼ਿਫਟਾਂ ਬਦਲਣ ਜਾਂ ਜਰੂਰੀ ਸਮਾਨ ਲੈਕੇ ਜਾਣ ਲਈ ਮਦਦ ਮਿਲੇਗੀ। ਨਾਲ ਹੀ ਉਨ੍ਹਾਂ ਨੇ ਟਰਾਂਸਪੋਰਟ ਯੂਨੀਅਨ ਦੇ ਬਾਕੀ ਬੱਸ ਅਪਰੇਟਰਾਂ ਨੂੰ ਵੀ ਬੇਨਤੀ ਕੀਤੀ ਕਿ ਕਿਸਾਨ ਅੰਦੋਲਨ ਲਈ ਹਰ ਹਲਕੇ ਤੋਂ ਇਸੇ ਤਰ੍ਹਾਂ ਮੁਫ਼ਤ ਬੱਸਾਂ ਚਲਕੇ ਕਿਸਾਨਾਂ ਦੀ ਮੱਦਦ ਕੀਤੀ ਜਾਵੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















