ਪੜਚੋਲ ਕਰੋ

ਜਰਨੈਲ ਸਿੰਘ ਨੇ ਸੰਭਾਲੀ 'ਆਪ' ਪੰਜਾਬ ਦੀ ਕਮਾਨ, ਭਗਵੰਤ ਮਾਨ ਦਾ ਵੱਡਾ ਦਾਅਵਾ

ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ਼ ਵਜੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਮਾਨ ਸੰਭਾਲ ਲਈ ਹੈ। ਉਨ੍ਹਾਂ ਅੱਜ ਅੰਮ੍ਰਿਤਸਰ ਪਹੁੰਚ ਕੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨਾਲ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਹੋਰ ਲੀਡਰ ਵੀ ਮੌਜੂਦ ਸਨ।

ਅੰਮ੍ਰਿਤਸਰ: ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ਼ ਵਜੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਮਾਨ ਸੰਭਾਲ ਲਈ ਹੈ। ਉਨ੍ਹਾਂ ਅੱਜ ਅੰਮ੍ਰਿਤਸਰ ਪਹੁੰਚ ਕੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨਾਲ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਹੋਰ ਲੀਡਰ ਵੀ ਮੌਜੂਦ ਸਨ। ਇਸ ਮੌਕੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਲਈ ਅਰਦਾਸ ਕਰਨ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਦੀ ਭਲਾਈ ਲਈ ਸਾਡੇ ਨਾਲ ਆਉਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੱਡੀ ਜਿੱਤ ਲਈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ। ਕਾਂਗਰਸ ਦਾ ਮਜ਼ਾਕ ਉਡਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਪੈਟਰੋਲ ਪੰਪ ਵਾਲੇ ਵੀ ਕਹਿਣ ਲੱਗੇ ਹਨ ਕਿ ਮੀਟਰ 'ਤੇ ਕਾਂਗਰਸ ਜ਼ੀਰੋ ਚੈੱਕ ਕਰ ਲਓ ਜੀ। ਉਨ੍ਹਾਂ ਕਿਹਾ ਕਿ ਕੈਪਟਨ ਦਿੱਲੀ ਗਏ ਸੀ ਪਰ ਬੱਸ 'ਤੇ ਦਿਲੀ ਦੇਖ ਵਾਪਸ ਆ ਗਏ। ਉਨ੍ਹਾਂ ਨੂੰ ਪਤਾ ਸੀ ਕਿ ਦਿੱਲੀ ਵਿੱਚ ਜਿੱਤ ਔਖੀ ਹੈ। ਯਾਦ ਰਹੇ ਜਰਨੈਲ ਸਿੰਘ ਦਿੱਲੀ ਦੇ ਤਿਲਕ ਨਗਰ ਦੇ ਵਿਧਾਇਕ ਹਨ ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਨਾਲ ਰੁੱਸੇ ਆਗੂਆਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਆਸਰਾ ਲੈਣ ਮਗਰੋਂ ਉਹ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਨਾਲ ਰਾਬਤਾ ਕਾਇਮ ਕਰਨਗੇ। ਦੱਸ ਦਈਏ ਕਿ ਜਰਨੈਲ ਸਿੰਘ ਮੰਨ ਚੁੱਕੇ ਹਨ ਕਿ 2017 ਵਿੱਚ ਪਾਰਟੀ ਕੋਲੋਂ ਜੋ ਗ਼ਲਤੀਆਂ ਹੋਈਆਂ ਹਨ, ਉਹ ਦੁਬਾਰਾ ਨਹੀਂ ਹੋਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ 2017 ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨਾ ਵੱਡੀ ਗ਼ਲਤੀ ਸੀ। ਇਸ ਲਈ 2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਹੀ ਐਲਾਨਿਆ ਜਾਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਕਾਂਗਰਸ ਦੇ ਕੰਮਾਂ ਤੋਂ ਨਾਖ਼ੁਸ਼ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਹੁਣ ਮੂੰਹ ਨਹੀਂ ਲਾਉਣਾ ਚਾਹੁੰਦੇ, ਪੰਜਾਬ ਨਵੀਂ ਰਾਜਨੀਤੀ ਦੀ ਤਲਾਸ਼ ਵਿੱਚ ਹੈ। ਲਾਰਿਆਂ ਤੋਂ ਅੱਕੇ ਪੰਜਾਬੀ ਹੁਣ ਕੰਮ ਕਰਨ ਵਾਲੀ ਸਰਕਾਰ ਬਣਾਉਣ ਲਈ ਤਤਪਰ ਹਨ। ਉਨ੍ਹਾਂ ਆਖਿਆ ਕਿ ਉਹ ਦਿੱਲੀ ਦੀ ਤਰਜ਼ ’ਤੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਗੇ।

ਟਾਪ ਹੈਡਲਾਈਨ

Punjab ਦੇ ਸਿੱਖਿਆ ਮੰਤਰੀ ਨੇ ਅਸਤੀਫ਼ੇ ਦੀ ਮੰਗ 'ਤੇ ਦਿੱਤਾ ਜਵਾਬ , ਹਰਜੋਤ ਬੈਂਸ ਬੋਲੇ- ਫਾਰਮੇਸੀ 'ਚ ਪੇਪਰ ਲੀਕ ਨਹੀਂ, ਨਕਲ ਦਾ ਮਾਮਲਾ ਸੀ
Punjab ਦੇ ਸਿੱਖਿਆ ਮੰਤਰੀ ਨੇ ਅਸਤੀਫ਼ੇ ਦੀ ਮੰਗ 'ਤੇ ਦਿੱਤਾ ਜਵਾਬ , ਹਰਜੋਤ ਬੈਂਸ ਬੋਲੇ- ਫਾਰਮੇਸੀ 'ਚ ਪੇਪਰ ਲੀਕ ਨਹੀਂ, ਨਕਲ ਦਾ ਮਾਮਲਾ ਸੀ
Punjab 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ, ਕੱਲ੍ਹ ਮੁਲਾਜ਼ਮ ਕਰਨਗੇ ਗੇਟ ਰੈਲੀ
Punjab 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ, ਕੱਲ੍ਹ ਮੁਲਾਜ਼ਮ ਕਰਨਗੇ ਗੇਟ ਰੈਲੀ
Punjab Congress: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, ਮੀਟਿੰਗ ਤੋਂ ਬਾਅਦ ਵੀ ਚੰਨੀ-ਵੜਿੰਗ ਨੇ ਇੱਕ-ਦੂਜੇ ਤੋਂ ਮੂੰਹ ਮੋੜਿਆ; ਇੱਕੋ ਸਮਾਗਮ 'ਚ ਵੱਖਰੇ ਤੌਰ 'ਤੇ ਆਪਣੇ ਧੜੇ ਨਾਲ ਸ਼ਾਮਲ ਹੋਏ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, ਮੀਟਿੰਗ ਤੋਂ ਬਾਅਦ ਵੀ ਚੰਨੀ-ਵੜਿੰਗ ਨੇ ਇੱਕ-ਦੂਜੇ ਤੋਂ ਮੂੰਹ ਮੋੜਿਆ; ਇੱਕੋ ਸਮਾਗਮ 'ਚ ਵੱਖਰੇ ਤੌਰ 'ਤੇ ਆਪਣੇ ਧੜੇ ਨਾਲ ਸ਼ਾਮਲ ਹੋਏ...
Punjab News: ਸਿਆਸੀ ਜਗਤ 'ਚ ਪਸਰਿਆ ਮਾਤਮ, ਅਕਾਲੀ ਆਗੂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ: ਜਾਣੋ ਕਿਵੇਂ ਵਾਪਰਿਆ ਹਾਦਸਾ...
ਸਿਆਸੀ ਜਗਤ 'ਚ ਪਸਰਿਆ ਮਾਤਮ, ਅਕਾਲੀ ਆਗੂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ: ਜਾਣੋ ਕਿਵੇਂ ਵਾਪਰਿਆ ਹਾਦਸਾ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Education Minister Resignation: ਸਿਆਸੀ ਜਗਤ 'ਚ ਮੱਚਿਆ ਘਮਸਾਣ, ਇੱਕ ਹੋਰ ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ...! ਜਾਣੋ ਵਜ੍ਹਾ...
ਸਿਆਸੀ ਜਗਤ 'ਚ ਮੱਚਿਆ ਘਮਸਾਣ, ਇੱਕ ਹੋਰ ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ...! ਜਾਣੋ ਵਜ੍ਹਾ...
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
Punjab News: ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਨਾਲ ਬਲਾਤਕਾਰ, ਸਬ-ਇੰਸਪੈਕਟਰ ਨੇ ਬਣਾਇਆ ਨਗਨ ਵੀਡੀਓ, ਗੰਦੀ ਹਰਕਤ ਤੋਂ ਬਾਅਦ ਵਿਦੇਸ਼ ਫਰਾਰ ਹੋਣ ਦਾ...
ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਨਾਲ ਬਲਾਤਕਾਰ, ਸਬ-ਇੰਸਪੈਕਟਰ ਨੇ ਬਣਾਇਆ ਨਗਨ ਵੀਡੀਓ, ਗੰਦੀ ਹਰਕਤ ਤੋਂ ਬਾਅਦ ਵਿਦੇਸ਼ ਫਰਾਰ ਹੋਣ ਦਾ...
Punjab Weather Update: ਪੰਜਾਬ 'ਚ ਤੇਜ਼ ਤੂਫਾਨ ਸਣੇ ਭਾਰੀ ਮੀਂਹ ਦਾ ਅਲਰਟ, ਦੋ ਦਿਨ ਆਫਤ ਬਣ ਟੁੱਟੇਗਾ ਮੌਸਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
ਪੰਜਾਬ 'ਚ ਤੇਜ਼ ਤੂਫਾਨ ਸਣੇ ਭਾਰੀ ਮੀਂਹ ਦਾ ਅਲਰਟ, ਦੋ ਦਿਨ ਆਫਤ ਬਣ ਟੁੱਟੇਗਾ ਮੌਸਮ; ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ...
Big News: ਵੱਡੀ ਖਬਰ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਬਣੇ ਇਹ ਸਿਆਸਤਦਾਨ; RSS ਨਾਲ ਰਿਹਾ ਸਬੰਧ...
ਵੱਡੀ ਖਬਰ, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਸਿੱਖਿਆ ਮੰਤਰੀ ਬਣੇ ਇਹ ਸਿਆਸਤਦਾਨ; RSS ਨਾਲ ਰਿਹਾ ਸਬੰਧ...
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Embed widget