ਭਾਜਪਾ ਦੀ ਦੋਗਲੀ ਨੀਤੀ ! ਫਿਲਮਾਂ 'ਚ ਇਕੱਠੇ ਕੰਮ ਕਰਨ ਤਾਂ ਪੰਜਾਬੀ ਗੱਦਾਰ ਪਰ ਹੁਣ ਕ੍ਰਿਕੇਟ ਮੈਚ ਕਰਵਾ ਦੇਸ਼ ਵਾਸੀਆਂ ਦੇ ਜਜ਼ਬਾਤਾਂ ਨਾਲ ਖੇਡਿਆ- ਭਗੰਵਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਪਾਕਿਸਤਾਨ ਵਾਲੇ ਮਸਲੇ 'ਤੇ ਦੋਗਲੀ ਰਾਜਨੀਤੀ ਕਰਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਇਕੱਠੇ ਕੰਮ ਕਰਨ 'ਤੇ ਪੰਜਾਬੀਆਂ ਨੂੰ ਗਦਾਰ ਕਿਹਾ ਜਾਂਦਾ ਹੈ ਪਰ ਕ੍ਰਿਕਟ ਮੈਚ ਕਰਵਾ ਕੇ ਦੇਸ਼ ਵਾਸੀਆਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਹੈ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ’ਤੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੇ ਪਾਕਿਸਤਾਨ ਜਾਣ ’ਤੇ ਲਾਈ ਪਾਬੰਦੀ ’ਤੇ ਇਤਰਾਜ਼ ਕਰਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨਾਲ ਦੁਸ਼ਮਣੀ ਵਾਲਾ ਰਵੱਈਆ ਰੱਖ ਰਹੀ ਹੈ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਪਾਕਿਸਤਾਨ ਵਾਲੇ ਮਸਲੇ 'ਤੇ ਦੋਗਲੀ ਰਾਜਨੀਤੀ ਕਰਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਇਕੱਠੇ ਕੰਮ ਕਰਨ 'ਤੇ ਪੰਜਾਬੀਆਂ ਨੂੰ ਗਦਾਰ ਕਿਹਾ ਜਾਂਦਾ ਹੈ ਪਰ ਕ੍ਰਿਕਟ ਮੈਚ ਕਰਵਾ ਕੇ ਦੇਸ਼ ਵਾਸੀਆਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਹੈ।
ਬੀਜੇਪੀ ਪਾਕਿਸਤਾਨ ਵਾਲੇ ਮਸਲੇ 'ਤੇ ਦੋਗਲੀ ਰਾਜਨੀਤੀ ਕਰਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਇਕੱਠੇ ਕੰਮ ਕਰਨ 'ਤੇ ਪੰਜਾਬੀਆਂ ਨੂੰ ਗਦਾਰ ਕਿਹਾ ਜਾਂਦਾ ਹੈ ਪਰ ਕ੍ਰਿਕਟ ਮੈਚ ਕਰਵਾ ਕੇ ਦੇਸ਼ ਵਾਸੀਆਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਹੈ।
— Bhagwant Mann (@BhagwantMann) September 15, 2025
----
भाजपा पाकिस्तान वाले मुद्दे पर… pic.twitter.com/3nP3m9Yb38
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਜਦੋਂ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਨਾਲ ਲਾਈਵ ਕ੍ਰਿਕਟ ਮੈਚ ਤਾਂ ਖੇਡਿਆ ਜਾ ਸਕਦਾ ਹੈ ਤਾਂ ਫਿਰ ਸ਼ਰਧਾਲੂ ਬਾਬੇ ਦੇ ਦਰ ’ਤੇ ਮੱਥਾ ਟੇਕਣ ਕਿਉਂ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਕ੍ਰਿਕਟ ਦਾ ਮੈਚ ਤੇ ਫ਼ਿਲਮਾਂ ਦਾ ਇੰਤਜ਼ਾਰ ਵੀ ਕਰ ਸਕਦੀਆਂ ਹਨ ਪ੍ਰੰਤੂ ਗੁਰਪੁਰਬ ਜਾਂ ਧਾਰਮਿਕ ਦਿਹਾੜੇ ਮਨਾਉਣ ਲਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੁਆਲ ਕੀਤਾ ਕਿ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਹੈ। ਮੈਚ ’ਤੇ ਸਹਿਮਤੀ ਬਣ ਜਾਂਦੀ ਹੈ ਪ੍ਰੰਤੂ ਆਸਥਾ ’ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ ਜੱਥਿਆਂ ਨੂੰ ਰੋਕਿਆ ਜਾ ਰਿਹਾ, ਜੋ ਕਿ ਪੰਜਾਬੀਆਂ ਦੀ ਆਸਥਾ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਜਦੋਂ ਕਿ ਆਪਣੀ ਮਰਜ਼ੀ ਨਾਲ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਕਰਵਾ ਕੇ ਪੰਜਾਬੀਆਂ ਤੋਂ ਬਦਲਾ ਲਿਆ ਜਾ ਰਿਹਾ ਹੈ।






















