Punjab News: 26 ਨੂੰ ਮੋਗਾ ਵਿਖੇ ਹੋਵੇਗੀ NRI ਮਿਲਣੀ, ਡੀਸੀ ਵੱਲੋਂ ਕੀਤੀ ਗਈ ਸਮੀਖਿਆ ਮੀਟਿੰਗ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਜੇਕਰ ਕਿਸੇ ਵੀ ਐਨਆਰਆਈ ਨੂੰ ਕੋਈ ਸਿਕਾਇਤ ਹੋਵੇ ਤਾਂ ਉਹ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫ਼ਿਰੋਜ਼ਪੁਰ ਰੋਡ ਮੋਗਾ ਵਿਖੇ ਹੋਣ ਵਾਲੀ ਐਨਆਰਆਈ ਮਿਲਣੀ ਵਿਚ ਹਾਜ਼ਰ ਹੋ ਸਕਦਾ ਹੈ।
ਫ਼ਾਜ਼ਿਲਕਾ: ਪੰਜਾਬ ਸਰਕਾਰ ਦੇ ਐਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫ਼ਿਰੋਜ਼ਪੁਰ ਰੋਡ ਮੋਗਾ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਾਣੀ ਹੈ। ਇਸ ਲਈ ਸਰਕਾਰ ਵੱਲੋਂ ਫ਼ਜ਼ਿਲ਼ਕਾ ਜ਼ਿਲ੍ਹਾ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਵੀ ਉਕਤ ਮਿਲਣੀ ਲਈ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਸ ਸਬੰਧਤ ਜਿ਼ਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਜੇਕਰ ਕਿਸੇ ਵੀ ਐਨਆਰਆਈ ਨੂੰ ਕੋਈ ਸਿਕਾਇਤ ਹੋਵੇ ਜਾਂ ਉਹ ਕੋਈ ਹੋਰ ਮਸਲਾ ਇਸ ਮਿਲਣੀ ਵਿਚ ਰੱਖਣਾ ਚਾਹੁੰਦਾ ਹੋਵੇ ਤਾਂ ਉਹ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫ਼ਿਰੋਜ਼ਪੁਰ ਰੋਡ ਮੋਗਾ ਵਿਖੇ ਹੋਣ ਵਾਲੀ ਐਨਆਰਆਈ ਮਿਲਣੀ ਵਿਚ ਹਾਜ਼ਰ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਕਤ ਮਿਲਣੀ ਵਿਚ ਕੇਵਲ ਐਨਆਰਆਈ ਲੋਕਾਂ ਦੀਆਂ ਸਿਕਾਇਤਾਂ ਅਤੇ ਮਸਲੇ ਹੀ ਸੁਣੇ ਜਾਣਗੇ ਇਸ ਲਈ ਐਨਆਰਆਈ ਮਿਲਣੀ ਲਈ ਆਉਣ ਸਮੇਂ ਆਪਣਾ ਐਨਆਰਆਈ ਹੋਣ ਦਾ ਸਬੂਤ ਨਾਲ ਲੈ ਕੇ ਜਰੂਰ ਆਉਣ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਬੰਧਤ ਅਧਿਕਾਰੀ ਵੀ ਉਕਤ ਮਿਲਣੀ ਮੌਕੇ ਹਾਜ਼ਰ ਰਹਿਣਗੇ।
ਇਸ ਤੋਂ ਬਿਨ੍ਹਾਂ ਜਿਹੜੇ ਐਨਆਰਆਈ ਉਕਤ ਮਿਲਣੀ ਵਿਚ ਜਾਣਾ ਚਾਹੁੰਦੇ ਹਨ ਉਹ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ https://eservices.punjab.gov.in/ ਤੇ ਕਰਵਾ ਸਕਦੇ ਹਨ। ਮੌਕੇ ਤੇ ਰਜਿਸਟ੍ਰੇਸ਼ਨ ਦੀ ਸੁਵਿਧਾ ਵੀ ਹੋਵੇਗੀ। ਉਨ੍ਹਾਂ ਨੇ ਇਸ ਮੌਕੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਰੂਟੀਨ ਵਿਚ ਵੀ ਕੋਈ ਪ੍ਰਵਾਸੀ ਭਾਰਤੀ ਕਿਸੇ ਕੰਮ ਲਈ ਉਨ੍ਹਾਂ ਦੇ ਦਫ਼ਤਰਾਂ ਵਿਚ ਆਵੇ ਤਾਂ ਉਸ ਦੀ ਉਚਿਤ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: Punjab News: ਸਪੀਕਰ ਕੁਲਤਾਰ ਸੰਧਵਾਂ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਮੀਟਿੰਗ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।