NRI ਹੱਤਿਆ ਮਾਮਲਾ : ਔਰਤ ਨਾਲ ਫੋਨ ’ਤੇ ਹੋਈ ਬਹਿਸ ਕਾਰਨ ਗੁਆਉਣੀ ਪਈ ਜਾਨ
ਰਾਤ ਕਰੀਬ ਸਾਢੇ 11 ਵਜੇ ਮੇਨ ਹਾਈਵੇਅ ਤੋਂ ਤਰਨਤਾਰਨ ਸ਼ਹਿਰ ਵਿਚ ਜਦੋਂ ਉਹ ਗਗਨ ਸਵੀਟਸ ਕੋਲੋਂ ਲੰਘ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਉਨ੍ਹਾਂ ’ਤੇ ਗੋਲੀ ਚਲਾਈ। ਜਿਸ ਨਾਲ ਜਤਿੰਦਰਪਾਲ ਸਿੰਘ ਦੀ ਮੌਤ ਹੋ ਗਈ।
ਤਰਨਤਾਰਨ : ਤਰਨਤਾਰਨ ’ਚ 23 ਅਪ੍ਰੈਲ ਨੂੰ NRI ਮੁੰਡੇ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਕ ਕੇਸ 'ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬਿਲੇਗੌਰ ਹੈ ਕਿ ਲੜਕੇ ਦੀ ਇਕ ਔਰਤ ਨਾਲ ਫੋਨ ’ਤੇ ਹੋ ਗਈ ਸੀ। ਫੋਨ ਕਾਲਾਂ ਤੋਂ ਕਹਾਣੀ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਨੇ ਕਤਲ ਦੀ ਗੁੱਥੀ ਸਲਝਾ ਕੇ ਔਰਤ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਹਾਲਾਂਕਿ ਇਸ ਗੋਲੀਕਾਂਡ ਵਿਚ ਨਾਮਜ਼ਦ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿੰਡ ਸੁਹਾਵਾ ਨਿਵਾਸੀ ਜਤਿੰਦਰਪਾਲ ਸਿੰਘ ਚਾਰ ਸਾਲ ਬਾਅਦ ਕੈਨੇਡਾ ਤੋਂ ਪਿੰਡ ਆਇਆ ਸੀ। 23 ਅਪ੍ਰੈਲ ਨੂੰ ਉਹ ਆਪਣੇ ਦੋਸਤਾਂ ਨਾਲ ਸਕਾਰਪੀਓ ਗੱਡੀ ’ਚ ਤਰਨਤਾਰਨ ਸ਼ਹਿਰ ਆਇਆ ਹੋਇਆ ਸੀ।
ਰਾਤ ਕਰੀਬ ਸਾਢੇ 11 ਵਜੇ ਮੇਨ ਹਾਈਵੇਅ ਤੋਂ ਤਰਨਤਾਰਨ ਸ਼ਹਿਰ ਵਿਚ ਜਦੋਂ ਉਹ ਗਗਨ ਸਵੀਟਸ ਕੋਲੋਂ ਲੰਘ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਉਨ੍ਹਾਂ ’ਤੇ ਗੋਲੀ ਚਲਾਈ। ਜਿਸ ਨਾਲ ਜਤਿੰਦਰਪਾਲ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਇਸ ਸਬੰਧੀ ਅਣਪਛਾਤੇ ਲੋਕਾਂ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਖੇ ਹੱਤਿਆ ਦਾ ਕੇਸ ਦਰਜ ਕੀਤਾ ਸੀ।