Gurdaspur News: ਵਿਦੇਸ਼ ਬੈਠੇ ਐਨਆਰਆਈ ਨੌਜਵਾਨ ਨੂੰ ਪਹਿਲਾਂ ਫੋਨ 'ਤੇ ਦਿੱਤੀ ਧਮਕੀ, ਫਿਰ ਰਾਤ ਨੂੰ ਪੰਜਾਬ 'ਚ ਘਰ 'ਤੇ ਕੀਤੀ ਫਾਇਰਿੰਗ
ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਣਪਛਾਤੀਆਂ ਵੱਲੋਂ ਕਰੀਬ 16 ਰਾਉਂਡ ਫਾਇਰ ਕੀਤੇ ਗਏ ਹਨ।
Gurdaspur News: ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਘਣੀਆਂ ਕੇ ਬਾਂਗਰ ਦੇ ਬਾਹਰਵਾਰ ਖੇਤਾਂ ਵਿੱਚ ਬਣੀ ਐਨਆਰਆਈ ਪਰਿਵਾਰ ਦੀ ਕੋਠੀ 'ਤੇ ਬੀਤੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ ਵੱਲੋਂ ਫਾਇਰ ਕੀਤੇ ਗਏ। ਉੱਥੇ ਹੀ ਘਰ ਵਿੱਚ ਮੌਜੂਦ ਬਜ਼ੁਰਗ ਮਾਂ-ਬਾਪ ਤੇ ਪਰਿਵਾਰ ਦੀਆਂ ਨੂੰਹਾਂ ਸਹਿਮ ਵਿੱਚ ਹਨ। ਹਾਸਲ ਜਾਣਕਾਰੀ ਮੁਤਾਬਕ ਵਿਦੇਸ਼ ਬੈਠੇ ਇਸ ਪਰਿਵਾਰ ਦੇ ਨੌਜਵਾਨ ਬੇਟੇ ਨੂੰ ਪਹਿਲਾਂ ਬੀਤੀ ਰਾਤ ਫੋਨ ਤੇ ਧਮਕੀ ਦਿੱਤੀ ਗਈ। ਮੁੜ ਦੇਰ ਰਾਤ ਪੰਜਾਬ ਵਿੱਚ ਘਰ ਵਿੱਚ ਫਾਇਰਿੰਗ ਕੀਤੀ ਗਈ। ਉੱਥੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 16 ਰਾਉਂਡ ਫਾਇਰ ਕੀਤੇ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਘਣੀਆ ਕੇ ਬਾਂਗਰ ਵਿੱਚ ਐਨਆਰਆਈ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੀਤੀ ਦੇਰ ਰਾਤ ਅੰਨ੍ਹਵਾਹ ਫਾਇਰਿੰਗ ਕਰਨ ਦੀ ਵਾਰਦਾਤ ਨਾਲ ਪਰਿਵਾਰ ਤੇ ਇਲਾਕੇ ਭਰ ਵਿੱਚ ਡਰ ਦਾ ਮਾਹੌਲ ਹੈ। ਉੱਥੇ ਹੀ ਉਕਤ ਪਰਿਵਾਰ ਦੇ ਮੈਂਬਰਾਂ ਹਰਪ੍ਰੀਤ ਕੌਰ ਤੇ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ ਜੋ ਇਟਲੀ ਵਿੱਚ ਰਹਿੰਦੇ ਹਨ ਤੇ ਦੋਵੇਂ ਉਥੇ ਹੀ ਸਨ। ਜਦਕਿ ਘਰ ਉਹ ਦੋਵੇਂ ਬਜ਼ੁਰਗ ਤੇ ਉਨ੍ਹਾਂ ਦੀਆ ਨੂੰਹਾਂ ਸਨ।
ਬੀਤੀ ਰਾਤ ਨੂੰ ਉਨ੍ਹਾਂ ਦੇ ਇੱਕ ਬੇਟੇ ਅਮਰਜੋਤ ਨੂੰ ਵਿਦੇਸ਼ ਵਿੱਚ ਕਰੀਬ ਰਾਤ 11 ਵਜੇ ਪੰਜਾਬ ਤੋਂ ਫੋਨ ਤੇ ਧਮਕੀ ਦਿੱਤੀ ਗਈ ਤੇ ਰਾਤ ਜਦ ਉਹ ਪਿੰਡ ਵਿੱਚ ਸੌ ਰਹੇ ਸਨ। ਉਨ੍ਹਾਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਤੇ ਆਵਾਜ਼ ਨਾਲ ਉਨ੍ਹਾਂ ਦਾ ਪਰਿਵਾਰ ਡਰ ਗਿਆ ਤੇ ਬਾਹਰ ਨਹੀਂ ਨਿਕਲਿਆ। ਜਦ ਸਵੇਰੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਤੇ ਦੇਖਿਆ ਕਿ ਘਰ ਤੇ ਕਾਫੀ ਗੋਲੀਆਂ ਫਾਇਰ ਹੋਏ ਸਨ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਣਪਛਾਤੀਆਂ ਵੱਲੋਂ ਕਰੀਬ 16 ਰਾਉਂਡ ਫਾਇਰ ਕੀਤੇ ਗਏ ਹਨ।