ਪੜਚੋਲ ਕਰੋ

Stubble burning in Punjab: ਕਿਸਾਨਾਂ ਨੇ ਕੀਤੀ ਸਰਕਾਰੀ ਹੁਕਮਾਂ ਦੀ ਪ੍ਰਵਾਹ, ਪਰਾਲੀ ਸਾੜਨ ਦੇ ਮਾਮਲੇ 18 ਹਜ਼ਾਰ ਤੋਂ ਟੱਪੇ

ਪ੍ਰਦੂਸ਼ਣ ਕੰਟਰੋਲ ਬੋਰਡ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਤੇ ਸਖਤ ਕਾਰਵਾਈ ਦੇ ਦਾਅਵੇ ਕਰ ਰਿਹਾ ਹੈ, ਪਰ ਹਕੀਕਤ ਕੁਝ ਹੋਰ ਹੀ ਤਸਵੀਰ ਬਿਆਨ ਕਰ ਰਹੀ ਹੈ। ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਸਾਢ 18 ਹਜ਼ਾਰ ਤੋਂ ਵੱਧ ਹੋ ਗਈ ਹੈ ਤੇ 200 ਤੋਂ ਵਧ ਕਿਸਾਨਾਂ ਵਿਰੁੱਧ ਐਫਆਈਆਰ ਦਰਜ ਹੋਈ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਕਿਸਾਨ ਸਰਕਾਰੀ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ ਹਨ। ਇਸ ਵਾਰ ਕਿਸਾਨਾਂ ਨੇ ਸ਼ਰੇਆਮ ਪਰਾਲੀ ਸਾੜੀ ਤੇ ਅਫਸਰ ਵੇਖਦੇ ਹੀ ਰਹਿ ਗਏ। ਕਿਸਾਨ ਅੰਦੋਲਨ ਕਰਕੇ ਕੋਈ ਵੀ ਅਧਿਕਾਰੀ ਕਿਸਾਨਾਂ ਨਾਲ ਉਲਝਣ ਤੋਂ ਡਰ ਰਿਹਾ ਹੈ। ਕਿਸਾਨਾਂ ਨੂੰ ਵੀ ਗੁੱਸਾ ਹੈ ਕਿ ਸਰਕਾਰ ਨਾ ਤਾਂ ਕੋਈ ਮੁਆਵਜ਼ਾ ਦੇ ਰਹੀ ਹੈ ਤੇ ਨਾ ਹੀ ਪਰਾਲੀ ਸੰਭਾਲਣ ਲਈ ਕੋਈ ਪੁਖਤਾ ਪ੍ਰਬੰਧ ਕਰ ਰਹੀ ਹੈ। ਦੱਸ ਦਈਏ ਕਿ ਕੁਝ ਕਿਸਾਨਾਂ ਨੇ ਪਿਛਲੇ ਸਾਲ ਪਰਾਲੀ ਸਾੜਨ ਤੋਂ ਗੁਰੇਜ ਕੀਤਾ ਸੀ ਪਰ ਇਸ ਵਾਰ ਪਰਾਲੀ ਸਾੜਨ ਦਾ ਅੰਕੜਾ ਕਾਫੀ ਵਧ ਗਿਆ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 2019 ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਦੁੱਗਣੇ ਵਧੇ ਹਨ। ਸੂਬੇ 'ਚ ਝੋਨੇ ਦੀ ਕਟਾਈ ਦਾ ਕੰਮ ਅਜੇ ਵੀ ਜਾਰੀ ਹੈ, ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਅੜੀਅਲ ਰਵਈਆ ਤੋਂ ਖਫਾ ਹੋ ਕੇ ਪਰਾਲੀ ਸਾੜ ਰਹੇ ਹੈ। ਕੇਂਦਰ ਸਰਕਾਰ ਦੀ ਅੜੀ ਨੇ ਕਿਸਾਨਾਂ ਦੇ ਗੁੱਸੇ ਨੂੰ ਸੱਤਵੇਂ ਅਸਮਾਨ 'ਤੇ ਪਹੁੰਚਾ ਦਿੱਤਾ ਹੈ। ਕਿਸਾਨ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਪਰਾਲੀ ਦੀ ਸਾਂਭ-ਸੰਭਾਲ ਉੱਪਰ ਆਉਂਦੇ ਖਰਚੇ ਲਈ ਸਰਕਾਰ ਮੁਆਵਜ਼ਾ ਦੇਵੇ। ਪੰਜਾਬ ਸਰਕਾਰ ਨੇ ਪਿਛਲੇ ਸਾਲ ਐਲਾਨ ਵੀ ਕੀਤਾ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਕਮ ਨਹੀਂ ਦਿੱਤੀ ਗਈ। ਬੇਸ਼ੱਕ ਪਿਛਲੀ ਵਾਲ ਸਰਕਾਰ ਨੇ ਕਾਫੀ ਸਖਤੀ ਕੀਤੀ ਸੀ ਪਰ ਇਸ ਵਾਰ ਅਫਸਰ ਕਿਸਾਨਾਂ ਨਾਲ ਉਲਝਣ ਤੋਂ ਟਲ ਰਹੇ ਹਨ। ਹੁਣ ਤੱਕ ਸਭ ਤੋਂ ਵਧ ਪਰਾਲੀ ਸਾੜਨ ਵਾਲੇ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ ਸਿਰਫ ਪੰਜ ਮਾਮਲੇ ਹੀ ਦਰਜ ਕੀਤੇ ਗਏ ਜਦੋਂਕਿ ਰਿਮੋਟ ਸੈਂਸਿੰਗ ਸੈਂਟਰ ਵਿੱਚ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਪੰਜ ਹਜ਼ਾਰ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਹਨ। ਉਧਰ ਸੰਗਰੂਰ ਵਿੱਚ 83, ਨਵਾਂ ਸ਼ਹਿਰ ਵਿੱਚ 61, ਰੂਪਨਗਰ ਵਿੱਚ 18, ਮੁਹਾਲੀ ਵਿੱਚ 16 ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਤੇ ਬਠਿੰਡਾ ਵਿੱਚ ਇੱਕ ਵੀ ਕੇਸ ਦਰਜ ਨਹੀਂ ਹੋਇਆ ਹੈ। ਜਲੰਧਰ ਵਿੱਚ ਪੰਜ, ਹੁਸ਼ਿਆਰਪੁਰ ਵਿੱਚ ਚਾਰ ਤੇ ਗੁਰਦਾਸਪੁਰ ਵਿੱਚ ਦੋ ਐਫਆਈਆਰ ਦਰਜ ਹੋਈਆਂ ਹਨ। ਕੁਝ ਮਾਮਲਿਆਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੀ ਰੈੱਡ ਐਂਟਰੀਜ਼ ਵੀ ਕਰ ਦਿੱਤੀਆਂ ਗਈਆਂ ਹਨ, ਪਰ ਕਿਸਾਨ ਇਹ ਸਭ ਬੰਦ ਨਹੀਂ ਕਰ ਰਹੇ। ਇਸ ਦੇ ਨਾਲ ਹੀ ਸੂਬੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਦਾ ਕਾਰਨ ਵੀ ਪਰਾਲੀ ਸਾੜਨ ਨੂੰ ਕਿਹਾ ਜਾ ਰਿਹਾ ਹੈ। ਪੰਜਾਬ ਵਿੱਚ 13 ਹਜ਼ਾਰ ਤੋਂ ਵੱਧ ਪੰਚਾਇਤਾਂ ਹਨ ਤੇ ਤਕਰੀਬਨ ਸੱਤ ਹਜ਼ਾਰ ਪੰਚਾਇਤਾਂ ਨੇ ਪ੍ਰਸਤਾਵ ਪਾਸ ਕਰ ਦਿੱਤਾ ਹੈ, ਪਰ ਉਨ੍ਹਾਂ ਦੇ ਸਰਪੰਚ ਵੀ ਸ਼ਿਕਾਇਤਾਂ ਦਰਜ ਨਹੀਂ ਕਰਵਾ ਰਹੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
Punjab Weather Today: ਪੰਜਾਬ 'ਚ ਰਾਤ ਤੋਂ ਸੰਘਣੀ ਧੁੰਦ; ਚੰਡੀਗੜ੍ਹ ਏਅਰਪੋਰਟ ਦੀਆਂ 12 ਉਡਾਣਾਂ ਰੱਦ, 6 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਠੰਢ ਹੋਰ ਵਧੇਗੀ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਜ਼ਾ, ਇਸ ਕੇਸ 'ਚ ਅਦਾਲਤ ਨੇ ਸੁਣਾਇਆ ਫੈਸਲਾ
Embed widget