Punjab News : ਫਰੀਦਕੋਟ ਵਿਖੇ ਕੱਲ ਰਾਤ ਦੋ ਧੜਿਆ 'ਚ ਆਪਸੀ ਪੁਰਾਣੀ ਰੰਜਿਸ਼ ਦੇ ਚੱਲਦੇ ਹੋਈ ਲੜਾਈ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਚੱਲ ਰਿਹਾ ਹੈ। ਜਾਣਕਰੀ ਮੁਤਾਬਿਕ ਫਰੀਦਕੋਟ ਦੀ ਬਲਬੀਰ ਬਸਤੀ ਦੇ ਗਲੀ ਨੰਬਰ 9 ਦੇ ਮੋੜ 'ਤੇ ਦੋ ਧੜਿਆ 'ਚ ਪੁਰਾਣੀ ਰੰਜਿਸ਼ ਕਾਰਨ ਆਹਮੋ -ਸਾਹਮਣੇ ਦੀ ਲੜਾਈ ਹੋ ਗਈ ,ਜਿਸ 'ਚ ਕੁੱਝ ਬੰਦਿਆ ਦੇ ਸੱਟਾਂ ਵੀ ਵੱਜੀਆ ਅਤੇ ਬਾਅਦ 'ਚ ਕੁੱਝ ਦੇਰ ਬਾਅਦ ਉਨ੍ਹਾਂ ਦੋਹਾਂ ਗਰੁਪਾਂ ਵੱਲੋਂ ਇੱਕ ਦੂਜੇ 'ਤੇ ਫਾਇਰਿੰਗ ਵੀ ਕੀਤੀ ਗਈ। ਇਸ ਲੜਾਈ ਦੌਰਾਨ ਸੱਟਾਂ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ,ਜਿਸ ਨੂੰ ਲੈ ਕੇ ਪੁਲਿਸ ਵੱਲੋਂ 7 ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਜਦਕਿ ਕੁੱਝ ਅਗਿਆਤ ਲੋਕਾਂ ਨੂੰ ਵੀ ਇਸ 'ਚ ਨਾਮਜ਼ਦ ਕੀਤਾ ਗੀਆ ਹੈ।
ਇਸ ਸਬੰਧੀ ਇੱਕ ਧੜੇ ਦੀ ਮਹਿਲਾ ਨੇ ਦੱਸਿਆ ਕਿ ਰਾਤ ਉਨ੍ਹਾਂ ਦਾ ਬੇਟਾ ਅਤੇ ਕੁੱਝ ਸਾਥੀ ਅਮ੍ਰਿਤਸਰ ਤੋਂ ਵਾਪਿਸ ਆਏ ਸਨ ਕਿ ਗਲੀ ਦੇ ਮੋੜ 'ਤੇ ਪਹਿਲਾਂ ਹੀ ਖੜੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ ,ਜਿਸ ਤੋਂ ਬਾਅਦ ਉਹ ਬੱਚ ਕੇ ਆਪਣੇ ਘਰ ਆ ਗਏ ਪਰ ਥੋੜੀ ਦੇਰ ਬਾਅਦ ਦੂਜੇ ਘਰ ਦੀ ਛੱਤ ਤੋਂ ਉਨ੍ਹ ਦੀ ਛੱਤ 'ਤੇ ਆ ਕੇ ਫਾਇਰਿੰਗ ਕਰ ਦਿੱਤੀ ,ਜਿਸ ਦੇ ਜਵਾਬ 'ਚ ਉਸ ਦੇ ਪਤੀ ਵੱਲੋਂ ਵੀ ਆਪਣੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ ਪਰ ਜਿਆਦਾ ਲੋਕ ਹੋਣ ਕਰਕੇ ਉਹ ਵਾਪਸ ਆਪਣੇ ਕਮਰੇ 'ਚ ਆ ਕੇ ਬੈਠ ਗਏ ਪਰ ਦੇਰ ਰਾਤ ਪੁਲਿਸ ਉਨ੍ਹਾਂ ਦੇ ਪਤੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਈ ਅਤੇ ਘਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਦਾ DVR ਵੀ ਨਾਲ ਲੈ ਗਈ।ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਨਿਰਦੋਸ਼ ਪਤੀ ਨੂੰ ਛੱਡਿਆ ਜਾਵੇ।
ਦੂਜੇ ਪਾਸੇ ਇੰਸ ਲੜਾਈ ਦੌਰਾਨ ਮਰਨ ਵਾਲੇ ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਕੱਲ ਰਾਤ ਉਨ੍ਹਾਂ ਦੇ ਲੜਕੇ ਅਤੇ ਕੁੱਝ ਸਾਥੀਆਂ 'ਤੇ ਪੁਰਾਣੀ ਰੰਜਿਸ਼ ਦੇ ਚਲਦੇ ਹਮਲਾ ਕਰ ਜਖਮੀ ਕਰ ਦਿੱਤਾ, ਜਿਸ ਕਰਨ ਉਸਦੀ ਮੌਤ ਹੋ ਗਈ। ਇਸ ਮਾਮਲੇ 'ਚ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿਕੱਲ ਦੋ ਗਰੁੱਪਾਂ 'ਚ ਲੜਾਈ ਹੋਈ ਅਤੇ ਫਾਇਰਿੰਗ ਵੀ ਹੋਈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ, ਜਿਸ ਨੂੰ ਲੈ ਕੇ 7 ਲੋਕਾਂ ਖਿਲਾਫ ਬਾਈ ਨੇਮ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਕੁੱਝ ਅਗਿਆਤ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।