Operation Amritpal : ਅੰਮ੍ਰਿਤਪਾਲ ਦੀ ਵੀਡੀਓ ਤੋਂ ਬਾਅਦ ਤੇਜ਼ੀ ਹੋਈ ਪੰਜਾਬ ਪੁਲਿਸ ਕਾਰਵਾਈ, ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਗ੍ਰਿਫਤਾਰ
ਪੁਲਿਸ ਨੇ ਅੱਜ (31 ਮਾਰਚ) ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਪਿਛਲੇ ਹਫ਼ਤੇ 18 ਮਾਰਚ ਤੋਂ ਪੰਜਾਬ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ।
Operation Amritpal: ਪੁਲਿਸ ਨੇ ਅੱਜ (31 ਮਾਰਚ) ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਪਿਛਲੇ ਹਫ਼ਤੇ 18 ਮਾਰਚ ਤੋਂ ਪੰਜਾਬ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਗਾ ਸਿੰਘ 18 ਮਾਰਚ ਤੋਂ ਅੰਮ੍ਰਿਤਪਾਲ ਨੂੰ ਫਰਾਰ ਹੋਣ ਵਿਚ ਮਦਦ ਕਰ ਰਿਹਾ ਸੀ।
ਹੁਣ ਜਦੋਂ ਇਹ ਫੜਿਆ ਗਿਆ ਹੈ ਤਾਂ ਮੰਨਿਆ ਜਾ ਰਿਹੈ ਕਿ ਆਉਣ ਵਾਲੇ ਦਿਨਾਂ 'ਚ ਪੁਲਿਸ ਇਸ ਤੋਂ ਅੰਮ੍ਰਿਤਪਾਲ ਨਾਲ ਜੁੜੇ ਕਈ ਅਹਿਮ ਰਾਜ਼ ਕੱਢ ਸਕਦੀ ਹੈ। ਖ਼ੁਫ਼ੀਆ ਸੂਤਰਾਂ ਅਨੁਸਾਰ ਵਿਸਾਖੀ ਤੋਂ ਪਹਿਲਾਂ ਅੰਮ੍ਰਿਤਪਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਆਤਮ ਸਮਰਪਣ ਕਰ ਸਕਦਾ ਹੈ। ਅੰਮ੍ਰਿਤਪਾਲ ਬਠਿੰਡਾ ਵਿੱਚ ਦਮਦਮਾ ਸਾਹਿਬ ਜਾਂ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਆਤਮ ਸਮਰਪਣ ਕਰਨ ਲਈ ਵੀ ਤਿਆਰ ਹੈ।






















