ਪੜਚੋਲ ਕਰੋ

Illegal mining: ਗ਼ੈਰ ਕਾਨੂੰਨੀ ਮਾਈਨਿੰਗ 'ਚ ਘਿਰੇ ਕਰੈਸ਼ਰ ਮਾਲਕ ਦੇ ਮੁੰਡੇ ਦੇ ਵਿਆਹ 'ਚ ਜਾ ਕੇ ਕਸੂਤੇ ਫਸੇ ਰੇਤ ਮੰਤਰੀ ਜੋੜਾਮਾਜਰਾ 

Illegal mining in Rupnagar: ਗ਼ੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮਾਂ 'ਚ ਘਿਰੇ 'ਸੈਦਪੁਰ ਸਟੋਨ ਕਰੈਸ਼ਰ' ਦੇ ਅਜਮੇਰ ਸਿੰਘ ਸੈਦਪੁਰ ਦੇ ਲੜਕੇ ਦੇ  ਵਿਆਹ ਚ ਜਾ ਕੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ।

Illegal mining in Rupnagar: ਗ਼ੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮਾਂ 'ਚ ਘਿਰੇ 'ਸੈਦਪੁਰ ਸਟੋਨ ਕਰੈਸ਼ਰ' ਦੇ ਅਜਮੇਰ ਸਿੰਘ ਸੈਦਪੁਰ ਦੇ ਲੜਕੇ ਦੇ  ਵਿਆਹ ਵਿੱਚ ਜਾ ਕੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਖੜ੍ਹੇ ਕੀਤੇ ਹਨ। 

ਦਰਅਸਲ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਖੇਤਰ 'ਚ ਸਥਿਤ ਪਿੰਡ ਸੈਦਪੁਰ ਦੇ ਇਕ ਸਟੋਨ ਕਰੈਸ਼ਰ 'ਸੈਦਪੁਰ ਸਟੋਨ ਕਰੈਸ਼ਰ' 'ਤੇ ਮਾਈਨਿੰਗ ਵਿਭਾਗ ਦੇ ਜੇ.ਈ. ਦੀਪਕ ਕੁਮਾਰ ਦੀ ਸ਼ਿਕਾਇਤ 'ਤੇ 27 ਦਸੰਬਰ 2023 ਨੂੰ ਮਾਈਨਸ ਐਂਡ ਮਿਨਰਲ ਐਕਟ ਦੀਆਂ ਧਰਾਵਾਂ 21(1) ਅਤੇ 4(1) ਅਧੀਨ ਐਫਆਈਆਰ ਨੰਬਰ 156 ਦਰਜ ਕੀਤੀ ਗਈ ਸੀ। 

27 ਦਸੰਬਰ 2023 ਨੂੰ ਸੈਦਪੁਰ ਸਟੋਨ ਕਰੈਸ਼ਰ 'ਤੇ ਪਰਚਾ ਦਰਜ ਹੁੰਦਾ ਹੈ ਅਤੇ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ 18 ਜਨਵਰੀ ਨੂੰ ਮਾਇਨਿੰਗ ਮੰਤਰੀ ਜੋੜਾਮਾਜਰਾ ਪਹੁੰਚੇ ਕ੍ਰਸ਼ਰ ਮਾਲਕ ਦੇ ਪੁੱਤਰ ਦੇ ਵਿਆਹ ’ਚ ਪਹੁੰਚਦੇ ਹਨ। ਇਸ 'ਤੇ ਮਜੀਠੀਆ ਨੇ ਸਵਾਲ ਖੜ੍ਹੇ ਕੀਤੇ ਹਨ। ਟਵੀਟ ਕਰਕੇ ਮਜੀਠਆ ਨੇ ਕਿਹਾ ਕਿ - ''ਮਾਇਨਿੰਗ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਕਰੀਬੀ ਸਟੋਨ ਕ੍ਰਸ਼ਰ ਮਾਲਕ ਖਿਲਾਫ ਪਰਚਾ ਦਰਜ ਖਿਲਾਫ ਕੇਸ ਦਰਜ ਹੋਣ ਤੋਂ 23 ਦਿਨ ਬਾਅਦ ਉਸਦੀ ’ਸ਼ਨਾਖ਼ਤ’ ਹੋਣ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

27 ਦਸੰਬਰ 2023 ਨੂੰ ਮਾਇਨਿੰਗ ਵਿਭਾਗ ਦੇ ਜੇ ਈ ਦੀਪਕ ਕੁਮਾਰ ਦੀ ਸ਼ਿਕਾਇਤ ’ਤੇ ਸੈਦਪੁਰ ਸਟੋਨ ਕ੍ਰੈਸ਼ਰ ਦੇ ਮਾਲਕ ਖਿਲਾਫ ਹੋਇਆ ਪਰਚਾ ਦਰਜ। 18 ਜਨਵਰੀ ਨੂੰ ਮਾਇਨਿੰਗ ਮੰਤਰੀ ਜੋੜਾਮਾਜਰਾ ਪਹੁੰਚੇ ਕ੍ਰਸ਼ਰ ਮਾਲਕ ਦੇ ਪੁੱਤਰ ਦੇ ਵਿਆਹ ’ਚ, SHO ਖੁਦ ਮੰਤਰੀ ਨੂੰ ਲੈ ਕੇ ਗਿਆ ਕ੍ਰੈਸ਼ਰ ਮਾਲਕ ਦੇ ਪੁੱਤਰ ਦੇ ਵਿਆਹ ’ਚ।

ਹੁਣ 23 ਦਿਨਾਂ ਬਾਅਦ ਪਰਚੇ ’ਚ ਮਾਲਕ ਅਜਮੇਰ ਸਿੰਘ ਦਾ ਨਾਂ ਕੀਤਾ ਸ਼ਾਮਲ। ਮੰਤਰੀ ਨੇ ਅਜਮੇਰ ਸਿੰਘ ਦੇ ਘਰ ਜਾਣਾ ਇਹ ਤਾਂ ਪੁਲਿਸ ਨੂੰ ਪਤਾ ਪਰ ਇਹ ਨਹੀਂ ਪਤਾ ਕਿ ਅਜਮੇਰ ਸਿੰਘ ਹੀ ਕ੍ਰੈਸ਼ਰ ਦਾ ਮਾਲਕ ਹੈ ਜਿਸ ’ਤੇ ਪਰਚਾ ਦਰਜ ਹੋਇਆ
ਵਾਹ ਹੀ ਵਾਹ ਭਗਵੰਤ ਮਾਨ ਸਾਬ ਨਹੀਂ ਰੀਸਾਂ ਤੁਹਾਡੀ ਸਰਕਾਰ ਦੀਆਂ।

ਵਾਕਿਆ ਹੀ ਬਦਲਾਅ ਵੇਖ ਰਿਹੈ ਪੰਜਾਬ ਅਪਰਾਧੀਆਂ ਦੇ ਘਰ ਮੰਤਰੀਆਂ ਦੀ ਖ਼ਾਤਰਦਾਰੀ, ਪੰਜਾਬ ਵਾਸੀਆਂ ਦੀ ਖੱਜਲ ਖੁਆਰੀ। ਕੁੱਤੀ ਨੇ ਚੋਰ ਨਾਲ ਕੀ ਰੱਲਣਾ ਇਥੇ ਤਾਂ ਸਰਕਾਰ ਹੀ ਡਾਕੂਆਂ ਦੀ ’ਯਾਰ’ ਬਣੀ। ਰਾਜਪਾਲ ਤੇ ਹਾਈ ਕੋਰਟ ਨੂੰ ਅਪੀਲ ਮਾਇਨਿੰਗ ਮਾਫੀਆ ਖਿਲਾਫ ਸੀ ਬੀ ਆਈ ਜਾਂਚ ਕਰਵਾਈ ਜਾਵੇ। ਪੰਜਾਬ ਨੂੰ ਇਨਸਾਫ਼ ਦਿੱਤਾ ਜਾਵੇ।

ਪਰਗਟ ਸਿੰਘ ਨੇ ਵੀ ਵੱਡੇ ਸਵਾਲਾਂ ਨਾਲ ਸਰਕਾਰ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਕਿਹਾ ਕਿ - 2 ਸਾਲਾਂ ਵਿੱਚ ਤੀਸਰੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ  ਜੀ ਇਸ ਖਬਰ ਦੀ ਸੱਚਾਈ ਦੱਸਣਗੇ?

ਮਾਣਯੋਗ ਹਾਈਕੋਰਟ ਨੇ ਵੀ ਕਿਹਾ, ਸਿਰਫ ਡਰਾਈਵਰਾਂ ਤੇ ਪਰਚੇ ਨਾ ਕਰੋ, ਗੈਰ ਕਾਨੂੰਨੀ ਮਾਈਨਿੰਗ ਦੀ ਜੜ੍ਹ ਤੱਕ ਪਹੁੰਚੋ ਅਤੇ ਠੋਸ ਕਾਰਵਾਈ ਕਰੋ। ਪਰ ਠੋਸ ਕਾਰਵਾਈ ਕੌਣ ਕਰੇ? ਜਦੋਂ ਮਾਈਨਿੰਗ ਕਰਨ ਵਾਲਿਆਂ ਨਾਲ ਤਾਂ ਮੰਤਰੀ ਜੀ ਘਿਉ ਖਿਚੜੀ ਜਾਪ ਰਹੇ ਹਨ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਇੰਚਾਰਜ, AAP ਨੇ ਇਨ੍ਹਾਂ ਆਗੂਆਂ ਸੌਂਪੀ ਅਹਿਮ ਜ਼ਿੰਮੇਵਾਰੀ... 
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਇੰਚਾਰਜ, AAP ਨੇ ਇਨ੍ਹਾਂ ਆਗੂਆਂ ਸੌਂਪੀ ਅਹਿਮ ਜ਼ਿੰਮੇਵਾਰੀ... 
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਆਜ਼ਾਦੀ ਦਿਹਾੜੇ ਮੌਕੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕਤਲ, ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਆਜ਼ਾਦੀ ਦਿਹਾੜੇ ਮੌਕੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕਤਲ, ਪਿੰਡ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab Bandh: ਪੰਜਾਬ ਤੋਂ ਵੱਡੀ ਖਬਰ, 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਪੜ੍ਹੋ ਪੂਰੀ ਖਬਰ...
Punjab Bandh: ਪੰਜਾਬ ਤੋਂ ਵੱਡੀ ਖਬਰ, 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਪੜ੍ਹੋ ਪੂਰੀ ਖਬਰ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget