![ABP Premium](https://cdn.abplive.com/imagebank/Premium-ad-Icon.png)
ਸੰਗਰੂਰ ਦੇ ਗੁਰੂ ਘਰ ਨਨਕਾਨਾ ਸਾਹਿਬ ਵਿੱਚ ਐਸਜੀਪੀਸੀ ਵਲੋਂ ਸ਼ੁਰੂ ਕੀਤਾ ਗਿਆ ਆਕਸੀਜਨ ਦਾ ਲੰਗਰ
ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ 25 ਬੈਡ ਆਕਸੀਜਨ ਦੇ ਨਾਲ 24 ਨਰਸ ਅਤੇ 24 ਘੰਟੇ ਡਾਕਟਰ ਮੌਜੂਦ ਰਹਿਣਗੇ। ਸੁਖਬੀਰ ਬਾਦਲ ਨੇ ਕਿਹਾ ਜੇਕਰ ਐਸਜੀਪੀਸੀ ਕੁੱਝ ਦਿਨਾਂ ਵਿੱਚ 5 ਕੋਵਿਡ ਦੇਖਭਾਲ ਸੇਂਟਰ ਬਣਾ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਨੇ ਹਸਪਤਾਲ ਕਿਉਂ ਨਹੀਂ ਬਣਾਏ।
![ਸੰਗਰੂਰ ਦੇ ਗੁਰੂ ਘਰ ਨਨਕਾਨਾ ਸਾਹਿਬ ਵਿੱਚ ਐਸਜੀਪੀਸੀ ਵਲੋਂ ਸ਼ੁਰੂ ਕੀਤਾ ਗਿਆ ਆਕਸੀਜਨ ਦਾ ਲੰਗਰ Oxygen Langar started by SGPC at Guru Ghar Nankana Sahib, Sangrur ਸੰਗਰੂਰ ਦੇ ਗੁਰੂ ਘਰ ਨਨਕਾਨਾ ਸਾਹਿਬ ਵਿੱਚ ਐਸਜੀਪੀਸੀ ਵਲੋਂ ਸ਼ੁਰੂ ਕੀਤਾ ਗਿਆ ਆਕਸੀਜਨ ਦਾ ਲੰਗਰ](https://feeds.abplive.com/onecms/images/uploaded-images/2021/05/21/7a5c29552617244d53fd934b85f70bb5_original.jpeg?impolicy=abp_cdn&imwidth=1200&height=675)
ਸੰਗਰੂਰ: ਕੋਰੋਨਾ ਕੇਸਾਂ ‘ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਹਰ ਪਾਸੇ ਆਕਸੀਜਨ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿੱਚ ਗੁਰਦੁਆਰਾ ਸਾਹਿਬ ਵਿੱਚ ਆਕਸੀਜਨ ਦੇ ਲੰਗਰ ਲਗਾਏ ਜਾ ਰਹੇ ਹਨ। ਹੁਣ ਸੰਗਰੂਰ ਦੇ ਗੁਰਦੁਆਰਾ ਨਨਕਾਨਾ ਸਾਹਿਬ ਵਿੱਚ ਵੀ 25 ਬੈੱਡ ‘ਤੇ ਆਕਸੀਜਨ ਦਾ ਲੰਗਰ ਲਗਾਇਆ ਗਿਆ। ਜਿਸਦੀ ਸ਼ੁਰੁਆਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਕੰਮ ਕਰਨਾ ਚਾਹੀਦਾ ਹੈ ਉਹ ਐਸਜੀਪੀਸੀ ਕਰ ਰਹੀ ਹੈ। ਸਿਰਫ਼ ਕੁੱਝ ਦਿਨਾਂ ਵਿੱਚ ਹੀ ਕੋਰੋਨਾ ਮਰੀਜ਼ਾ ਲਈ ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਕੋਵਿਡ ਦੇਖਭਾਲ ਸੈਂਟਰ ਬਣਾਏ ਗਏ ਹਨ ਜੋ ਅੱਗੇ ਵੀ ਜਾਰੀ ਹੈ। ਪਰ ਪੰਜਾਬ ਸਰਕਾਰ ਦੇ ਹਸਪਾਤਲਾਂ ਵਿੱਚ ਲੇਵਲ 3 ਦੀ ਫੈਸਿਲਿਟੀ ਨਹੀਂ ਹੈ ਜਦੋਂ ਲੋਕਾਂ ਦੀ ਜਾਨ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਹੋ ਜਾਣ ਤੋਂ ਬਾਅਦ ਪੰਜਾਬ ਸਰਕਾਰ ਹਰਕੱਤ ਵਿੱਚ ਆਉਂਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਵੈਕਸੀਨ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੁਹਾਈ ਦੇ ਰਹੇ ਹੈ ਪਰ ਹੁਣ SGPC ਨੇ ਵੈਕਸੀਨ ਖਰੀਦੀ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵਲੋਂ ਮੰਗਵਾਈ ਗਈ ਵੈਕਸੀਨ ਆਉਣ ਵਾਲੇ ਕੁੱਝ ਦਿਨਾਂ ਵਿੱਚ ਆਵੇਗੀ। ਉਸ ਤੋਂ ਬਾਅਦ ਕੈਂਪ ਲਗਾਏ ਜਾਣਗੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫ਼ੌਰਨ ਕਰੋੜਾਂ ਰੁਪਏ ਜਾਰੀ ਕਰਕੇ ਵੈਕਸੀਨ ਖਰੀਦੇ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਜਦੋਂ ਸਾਨੂੰ ਇੱਕ ਛੋਟੀ ਸੰਸਥਾ ਨੂੰ ਵੇਕਸੀਨ ਮਿਲ ਰਹੀ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਕਿਉਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਅੱਜ ਸੰਗਰੂਰ ਦੇ ਗੁਰਦੁਆਰਾ ਨਨਕਾਨਾ ਸਾਹਿਬ ਵਿੱਚ 25 ਬੈੱਡ ਦਾ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤਾ ਹੈ। ਜਿਸ ਵਿੱਚ ਆਕਸੀਜਨ ਅਤੇ level - 2 ਦੀ ਫੈਸਿਲਿਟੀ ਮੌਜੂਦ ਹੋਵੇਗੀ। ਜਿੱਥੇ 24 ਘੰਟੇ ਡਾਕਟਰ ਦੀ ਟੀਮ ਵਿੱਚ ਤਾਇਨਾਤ ਰਹੇਗੀ ਅਤੇ ਇਸਤੋਂ ਅੱਗੇ ਵੀ ਐਸਜੀਪੀਸੀ ਵਲੋਂ ਇਹ ਸੇਵਾ ਜਾਰੀ ਰਹੇਗੀ।
ਇਹ ਵੀ ਪੜ੍ਹੋ: Nihang Singh Murder: ਪਿੰਡ ਸੂਰਵਿੰਡ ‘ਚ ਇੱਕ ਨਿਹੰਗ ਸਿੰਘ ਨੇ ਦੂਜੇ ਨਿਹੰਗ ਸਿੰਘ ਦੇ ਸਿਰ 'ਚ ਦਾਤਰ ਮਾਰ ਕੇ ਕੀਤਾ ਕਤਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)