ਅੰਮ੍ਰਿਤਸਰ: ਅਟਾਰੀ-ਵਾਹਗਾ ਸਰਹੱਦ 'ਤੇ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਵੱਲੋਂ ਭਾਰਤੀ ਦਰਸ਼ਕਾਂ ਵੱਲ ਭੜਕਾਊ ਤਰੀਕੇ ਨਾਲ ਇਸ਼ਾਰ ਕਰਨ 'ਤੇ ਵਿਵਾਦ ਹੋ ਗਿਆ ਹੈ। ਪਤਾ ਲੱਗਾ ਹੈ ਕਿ ਬਾਰਡਰ ਸੁਰੱਖਿਆ ਫੋਰਸ (ਬੀਐਸਐਫ) ਕ੍ਰਿਕਟਰ ਹਸਨ ਅਲੀ ਤੇ ਪਾਕਿਸਤਾਨ ਰੇਂਜਰਾਂ ਦਾ ਮੁੱਦਾ ਉੱਠਾ ਸਕਦੀ ਹੈ।

 

ਦਰਅਸਲ ਸ਼ਨੀਵਾਰ ਸ਼ਾਮ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਕੀਤੀ ਜਾ ਰਹੀ ਝੰਡਾ ਲਹਿਰਾਉਣ ਦੀ ਰਸਮ ਵੇਲੇ ਪਾਕਿਸਤਾਨ ਦੇ ਪਾਸਿਓਂ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਨੇ ਬੀਐਸਐਫ ਤੇ ਦਰਸ਼ਕਾਂ ਨੂੰ ਆਪਣਾ ਵਿਕੇਟ ਉਖਾੜੂ ਅੰਦਾਜ਼ ਦਿਖਾਇਆ, ਜਿਸ ਉੱਤੇ ਬੀਐਸਐਫ ਨੇ ਕਰੜਾ ਨੋਟਿਸ ਲਿਆ ਹੈ।

https://twitter.com/ESPNcricinfo/status/987701265651126276

ਪ੍ਰੋਟੋਕੋਲ ਅਨੁਸਾਰ, ਇਹ ਸਮਾਗਮ ਸਿਰਫ ਭਾਰਤੀ ਵੱਲੋਂ ਬੀਐਸਐਫ ਤੇ ਪਾਕਿਸਤਾਨੀ ਸਾਈਡ 'ਤੇ ਰੇਂਜਰਾਂ ਵੱਲੋਂ ਕਰਵਾਇਆ ਜਾਂਦਾ ਹੈ। ਬੀਐਸਐਫ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਦੋਹਾਂ ਪਾਸਿਆਂ ਦੇ ਦਰਸ਼ਕਾਂ ਦੀ ਗੈਲਰੀ ਵਿੱਚ ਕੋਈ ਹਮਲਾਵਰ ਸੰਕੇਤ ਕਰ ਸਕਦਾ ਹੈ। ਇਸ ਲਈ ਕੋਈ ਵੀ ਜਨਤਕ ਵਿਅਕਤੀ ਪਰੇਡ ਵਿੱਚ ਦਖ਼ਲ ਨਹੀਂ ਦੇ ਸਕਦਾ। ਇਸ ਹਰਕਤ ਨੇ ਪਰੇਡ ਦੀ ਜ਼ਾਬਤੇ ਨੂੰ ਠੇਸ ਪਹੁੰਚਾਈ ਹੈ।

ਦਰਅਸਲ ਸ਼ਨਿਵਾਰ ਨੂੰ ਪਾਕਿਸਤਾਨ ਦੀ ਕੌਮੀ ਕ੍ਰਿਕਟ ਟੀਮ ਵਾਹਘਾ ਵਿੱਚ ਸਮਾਰੋਹ ਦੇਖਣ ਆਈ ਸੀ। ਉਨ੍ਹਾਂ ਦੀ ਟੀਮ ਦੇ ਇੱਕ ਕ੍ਰਿਕਟਰ ਹਸਨ ਅਲੀ ਨੇ ਡ੍ਰਿਲ ਦੌਰਾਨ ਭੜਕਾਊ ਇਸ਼ਾਰਾ ਕਰਨਾ ਸ਼ੁਰੂ ਕੀਤਾ। ਪਾਕਿਸਤਾਨੀ ਅਫ਼ਸਰਾਂ ਨੇ ਬਾਅਦ ਵਿੱਚ ਖਿਡਾਰੀ ਨੂੰ ਆਪਣੀ ਸੀਟ 'ਤੇ ਬੈਠਣ ਲਈ ਕਿਹਾ ਕਿਉਂਕਿ ਇਹ ਦੋ ਮੁਲਕਾਂ ਦੀਆਂ ਸੁਰੱਖਿਆ ਫੋਰਸਾਂ ਦੀ ਡਿੱਲ ਹੈ।

ਇਸ ਦੀ ਵੀਡੀਓ ਵੀ ਹੁਣ ਤੱਕ ਵਾਈਰਲ ਹੋ ਚੁੱਕੀ ਹੈ। ਇਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਸਨ ਅਲੀ ਭਾਰਤ ਦੇ ਦਰਸ਼ਕਾਂ ਵੱਲ ਇਸ਼ਾਰਾ ਕਰ ਰਹੇ ਹਨ। ਪਾਕਿਸਤਾਨ ਦੇ ਦਰਸ਼ਕ ਤਾੜੀਆਂ ਮਾਰ ਕੇ ਅਲੀ ਨੂੰ ਹੋਰ ਚੰਭਲਾ ਰਹੇ ਹਨ। ਇੱਕ ਪਾਕਿਸਤਾਨੀ ਅਖਬਾਰ ਵੱਲੋਂ ਪਾਈ ਇਸ ਵੀਡੀਓ ਨੂੰ ਹੁਣ ਤੱਕ ਤਕਰੀਬਨ 23,000 ਤੋਂ ਵੱਧ 'ਲਾਈਕਸ', 2,300 ਤੋਂ ਵੱਧ ਕੋਮੈਂਟਸ, 17,000 ਤੋਂ ਵੱਧ ਸ਼ੇਅਰ ਤੇ 5,36,000 ਤੋਂ ਵੱਧ ਵਿਊ ਮਿਲ ਚੁੱਕੇ ਹਨ।