Pakistan ਦੇ PM ਨੇ ਕੀਤੀ ਸੀ Sidhu ਦੀ ਸਿਫਾਰਿਸ਼, ਕੈਪਟਨ ਦੇ ਦਾਅਵੇ ਨੇ ਸਿਆਸੀ ਗਲਿਆਰਿਆਂ 'ਚ ਮਚਾਈ ਹਲਚਲ
ਅਮਰਿੰਦਰ ਸਿੰਘ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮੈਂ ਮਨ੍ਹਾ ਕਰ ਦਿੱਤਾ ਤੇ ਆਪਣੀ ਕੈਬਨਿਟ ਤੋਂ ਵੀ ਬਾਹਰ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਕਿਸੇ ਕੰਮ ਦੇ ਨਹੀਂ ਹਨ ਬਿਲਕੁੱਲ ਅਯੋਗ ਵਿਅਕਤੀ ਹਨ।
Punjab Assembly Election 2022: ਪੰਜਾਬ ਲੋਕ ਕਾਂਗਰਸ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਸੀਐਮ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕਰਦੇ ਹੋਏ ਸਿਆਸੀ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ (Pakistan Prime Minister) ਨੇ ਇਕ ਅਪੀਲ ਕੀਤੀ ਸੀ ਕਿ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਮੰਤਰੀਮੰਡਲ 'ਚ ਲੈ ਸਕਦੇ ਹੋ ਤਾਂ ਮੈਂ ਧੰਨਵਾਦੀ ਹੋਵੇਗਾ। ਉਹ ਮੇਰੇ ਪੁਰਾਣੇ ਮਿੱਤਰ ਹਨ। ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਤੁਸੀਂ ਉਨ੍ਹਾਂ ਨੂੰ ਹਟਾ ਸਕਦੇ ਹੋ।
ਅਮਰਿੰਦਰ ਸਿੰਘ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਮੈਂ ਮਨ੍ਹਾ ਕਰ ਦਿੱਤਾ ਤੇ ਆਪਣੀ ਕੈਬਨਿਟ ਤੋਂ ਵੀ ਬਾਹਰ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਕਿਸੇ ਕੰਮ ਦੇ ਨਹੀਂ ਹਨ ਬਿਲਕੁੱਲ ਅਯੋਗ ਵਿਅਕਤੀ ਹਨ। ਉਨ੍ਹਾਂ ਨੂੰ ਕੰਮ ਕਰਨਾ ਨਹੀਂ ਆਉਂਦਾ। ਅਮਰਿੰਦਰ ਸਿੰਘ ਨੇ ਕਿਹਾ ਕਿ 28 ਜੁਲਾਈ ਨੂੰ ਮੈਂ ਉਨ੍ਹਾਂ ਨੂੰ ਆਪਣੀ ਕੈਬਨਿਟ ਤੋਂ ਕੱਢਿਆ। ਉਨ੍ਹਾਂ ਨੇ ਕਿਹਾ 70 ਦਿਨ ਤਕ ਇਕ ਫਾਇਲ 'ਤੇ ਸਾਇਨ ਨਹੀਂ ਕੀਤਾ। ਸੁਪ੍ਰਿਆ ਸ੍ਰੀਨੇਤ ਦਾ ਅਮਰਿੰਦਰ ਨੂੰ ਜਵਾਬ-ਸ਼ਰਮਨਾਕ ਬਿਆਨ ਦੇ ਰਹੇ ਹਨ। ਜੇਕਰ ਅਜਿਹਾ ਸੀ ਤਾਂ ਤੁਸੀਂ ਕੀਤਾ ਕਿਉਂ?
#WATCH | Pakistan PM had sent a request if you can take (Congress Punjab president Navjot Singh) Sidhu into your Cabinet I will be grateful, he is an old friend of mine. You can remove him if he'll not work: Punjab Lok Congress president & former Punjab CM Amarinder Singh pic.twitter.com/88jSfIpfQ8
— ANI (@ANI) January 24, 2022
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਲਈ ਖੁਸ਼ੀ ਦਾ ਦਿਨ ਹੈ ਕਿ ਅੱਜ ਪੰਜਾਬ 'ਚ ਭਾਜਪਾ ਨਾਲ ਚੋਣ ਲੜ ਰਹੇ ਹਨ। ਦੇਸ਼ ਦੀ ਸੁਰੱਖਿਆ ਅਤੇ ਦੇਸ਼ ਵਿਚ ਸਥਿਰਤਾ ਸਾਡੇ ਨਾਲ ਹਨ। ਇਕ ਹਜ਼ਾਰ ਰਾਈਫਲ, 500 ਪਿਸਟਲ ਅਤੇ ਆਰਡੀਐਸ ਡਰੋਨ ਕੇ ਜਿਹੜੇ ਪੰਜਾਬ 'ਚ ਪਾਕਿਸਤਾਨ ਦੀ ਤਰਫੋਂ ਭੇਜੇ ਗਏ। ਅਸੀਂ ਪੰਜਾਬ ਪੁਲਿਸ, ਬੀ.ਐੱਸ.ਐੱਫ. ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਪਤਾ ਚੱਲਿਆ ਕਿ ਇਹ ਇਕ ਨਿਸ਼ਚਿਤ ਸਥਾਨ 'ਤੇ ਚੱਲ ਰਿਹਾ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੂੰ ਨਹੀਂ ਭੁੱਲਾਂਗੇ। ਗੁਰੂ ਤੇਗ ਬਹਾਦੁਰ ਜੀ ਦੇ ਬਲੀਦਾਨ ਨੂੰ ਅਸੀਂ ਕਦੀ ਨਹੀਂ ਭੁੱਲ ਸਕਦੇ। ਜੋ ਬਲੀਦਾਨ ਪੰਜਾਬ ਦਾ ਰਿਹਾ ਉਸ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin