Bishnoi Video Call: ਇੱਕ ਨਹੀਂ 2 ਵਾਰੀ ਕੀਤੀ ਗੱਲ, ਪਰ ਮੈਂ ਭਾਰਤ ਨੂੰ ਜਵਾਬਦੇਹ ਨਹੀਂ, ਪਾਕਿਸਤਾਨ ਦੀਆਂ ਏਜੰਸੀਆਂ ਪੁੱਛਣਗੀ ਤਾਂ ਦੱਸਾਂਗਾ-ਸ਼ਹਿਜ਼ਾਦ ਭੱਟੀ
ਸਭ ਤੋਂ ਪਹਿਲਾਂ ਮੈਂ ਕਹਿੰਦਾ ਹਾਂ ਕਿ ਮੈਂ ਭਾਰਤ ਦੀਆਂ ਖ਼ਬਰਾਂ ਲਈ ਜ਼ਿੰਮੇਵਾਰ ਨਹੀਂ ਹਾਂ। ਮੈਂ ਆਪਣੇ ਦੇਸ਼, ਆਪਣੀ ਫੌਜ, ਏਜੰਸੀਆਂ ਅਤੇ ਪੁਲਿਸ ਪ੍ਰਤੀ ਜਵਾਬਦੇਹ ਹਾਂ। ਜਦੋਂ ਉਹ ਮੈਨੂੰ ਪੁੱਛਣਗੇ ਤਾਂ ਮੈਂ ਉਨ੍ਹਾਂ ਨੂੰ ਦੱਸਾਂਗਾ ਕਿ ਮੈਨੂੰ ਬਿਸ਼ਨੋਈ ਦਾ ਕਾਲ ਕਦੋਂ ਆਇਆ
Lawrence Bishnoi Video Call: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਦੀ ਵੀਡੀਓ ਕਾਲ ਮਾਮਲੇ 'ਚ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਸਪੱਸ਼ਟੀਕਰਨ ਦਿੱਤਾ ਹੈ। ਭੱਟੀ ਨੇ ਇਸ ਸਬੰਧੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਹੈ।
ਕੀ ਕਿਹਾ ਸ਼ਹਿਜ਼ਾਦ ਭੱਟੀ ਨੇ ?
ਸ਼ਹਿਜ਼ਾਦ ਭੱਟੀ ਨੇ ਕਿਹਾ, 'ਹਰ ਕੋਈ ਜਾਣਦਾ ਹੈ ਕਿ ਮੇਰੇ ਤੇ ਫਾਰੂਕ ਖੋਖਰ ਬਾਰੇ ਖ਼ਬਰਾਂ ਭਾਰਤੀ ਨਿਊਜ਼ ਚੈਨਲਾਂ 'ਤੇ ਚੱਲ ਰਹੀਆਂ ਹਨ ਜਿਸ 'ਚ ਲਾਰੈਂਸ ਨਾਲ ਵੀਡੀਓ ਕਾਲ ਹੁੰਦੀ ਹੈ। ਸਭ ਤੋਂ ਪਹਿਲਾਂ ਮੈਂ ਕਹਿੰਦਾ ਹਾਂ ਕਿ ਮੈਂ ਭਾਰਤ ਦੀਆਂ ਖ਼ਬਰਾਂ ਲਈ ਜ਼ਿੰਮੇਵਾਰ ਨਹੀਂ ਹਾਂ। ਮੈਂ ਆਪਣੇ ਦੇਸ਼, ਆਪਣੀ ਫੌਜ, ਏਜੰਸੀਆਂ ਅਤੇ ਪੁਲਿਸ ਪ੍ਰਤੀ ਜਵਾਬਦੇਹ ਹਾਂ। ਜਦੋਂ ਉਹ ਮੈਨੂੰ ਪੁੱਛਣਗੇ ਤਾਂ ਮੈਂ ਉਨ੍ਹਾਂ ਨੂੰ ਦੱਸਾਂਗਾ ਕਿ ਮੈਨੂੰ ਬਿਸ਼ਨੋਈ ਦਾ ਕਾਲ ਕਦੋਂ ਆਇਆ, ਮੈਂ ਉਸ ਨਾਲ ਕਦੋਂ ਗੱਲ ਕੀਤੀ, ਇਹ ਕਿੰਨੀ ਦੇਰ ਪਹਿਲਾਂ ਦੀ ਹੈ, ਵੀਡੀਓ ਕਿਸ ਨੇ ਅਪਲੋਡ ਕੀਤੀ ਅਤੇ ਵੀਡੀਓ ਕਿਵੇਂ ਅਪਲੋਡ ਕੀਤੀ।
ਇਸ ਤੋਂ ਇਲਾਵਾ, ਮੈਂ ਕਿਸੇ ਨੂੰ ਵੀਡੀਓਜ਼ ਦਾ ਜਵਾਬ ਦੇਣ ਦਾ ਸ਼ੌਕੀਨ ਨਹੀਂ ਹਾਂ। ਮੇਰੇ ਪਾਕਿਸਤਾਨ ਦੇ ਅਦਾਰੇ ਜ਼ਿੰਦਾਬਾਦ, ਪਾਕਿਸਤਾਨੀ ਫੌਜ ਅਤੇ ਪਾਕਿਸਤਾਨੀ ਏਜੰਸੀਆਂ ਜ਼ਿੰਦਾਬਾਦ। ਮੇਰਾ ਪਿਆਰ ਉਨ੍ਹਾਂ ਲਈ ਹਮੇਸ਼ਾ ਮੌਜੂਦ ਹੈ। ਜਦੋਂ ਵੀ ਮੇਰੇ ਅਦਾਰੇ ਮੈਨੂੰ ਬੁਲਾਉਂਦੇ ਨੇ, ਮੈਂ ਜ਼ਰੂਰ ਜਾਵਾਂਗਾ।ਜ਼ਿਕਰ ਕਰ ਦਈਏ ਕਿ ਗੈਂਗਸਟਰ ਲਾਰੈਂਸ ਇਸ ਸਮੇਂ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਪਿਛਲੇ ਸਾਲ ਸਤੰਬਰ 'ਚ ਤਿਹਾੜ ਤੋਂ ਇੱਥੇ ਸ਼ਿਫਟ ਕੀਤਾ ਗਿਆ ਸੀ।
ਕੌਣ ਹੈ ਸ਼ਹਿਜ਼ਾਦ ਭੱਟੀ?
ਸ਼ਹਿਜ਼ਾਦ ਭੱਟੀ ਦੇ ਪਾਕਿਸਤਾਨ ਦੇ ਭੂ-ਮਾਫੀਆ ਅਤੇ ਅੰਡਰਵਰਲਡ ਦੇ ਵੱਡੇ ਗੈਂਗਸਟਰਾਂ ਨਾਲ ਸਬੰਧ ਹਨ ਜਿਸ ਕਾਰਨ ਪਾਕਿਸਤਾਨ ਨੇ ਸ਼ਹਿਜ਼ਾਦ ਭੱਟੀ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸ਼ਹਿਜ਼ਾਦ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਫਾਰੂਖ ਖੋਖਰ ਨਾਲ ਕਈ ਵੀਡੀਓਜ਼ ਹਨ। ਫਾਰੂਕ ਖੋਖਰ ਪਾਕਿਸਤਾਨ ਦੇ ਬਲੋਚਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਇਸ ਇਲਾਕੇ ਦਾ ਮਾਫੀਆ ਵੀ ਕਿਹਾ ਜਾਂਦਾ ਹੈ। ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਅਮਰੀਕਾ, ਕੈਨੇਡਾ, ਪਾਕਿਸਤਾਨ, ਦੁਬਈ ਅਤੇ ਹੋਰ ਦੇਸ਼ਾਂ ਵਿੱਚ ਵੀ ਚੱਲਦਾ ਹੈ। ਉਹ ਆਪਣੇ ਬੌਸ ਫਾਰੂਕ ਖੋਖਰ ਨਾਲ ਮਿਲ ਕੇ ਪੂਰਾ ਨੈੱਟਵਰਕ ਚਲਾਉਂਦਾ ਹੈ। ਫਾਰੂਕ ਦੀ ਸਿਆਸੀ ਪੱਧਰ 'ਤੇ ਵੀ ਚੰਗੀ ਪਕੜ ਹੈ। ਫਾਰੂਕ ਪਾਕਿਸਤਾਨ ਦਾ ਉਹ ਵਿਅਕਤੀ ਹੈ ਜਿਸ ਨੇ ਸ਼ੇਰ ਰੱਖਿਆ ਹੈ ਅਤੇ ਆਪਣੇ ਵੱਡੇ ਕਾਫਲੇ ਨਾਲ ਚੱਲਦਾ ਕਰਦਾ ਹੈ। ਚਾਹੇ ਪਾਕਿਸਤਾਨ ਹੋਵੇ ਜਾਂ ਦੁਬਈ।