ਪੜਚੋਲ ਕਰੋ

ਹੁਣ ਪੰਚਾਇਤੀ ਚੋਣਾਂ ਹੋਣਗੀਆਂ ਲੇਟ ?

ਚੰਡੀਗੜ੍ਹ: ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਬੇਹੱਦ ਗੁੰਝਲਦਾਰ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਤਾਜ਼ਾ ਹੁਕਮਾਂ ਮਗਰੋਂ ਚਰਚਾ ਹੈ ਕਿ ਚੋਣਾਂ ਲੇਟ ਵੀ ਹੋ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮਗਰੋਂ ਇਹ ਮੁੱਦਾ ਸੋਸ਼ਲ ਮੀਡੀਆ ਉੱਪਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਚੋਣ ਅਧਿਕਾਰੀ ਵੀ ਸ਼ਸ਼ੋਪੰਜ ਵਿੱਚ ਹਨ। ਉਂਝ ਚੋਣ ਕਮਿਸ਼ਨ ਤੇ ਸਰਕਾਰ ਨੇ ਅਜਿਹੀ ਚਰਚਾ ਨੂੰ ਸਹੀ ਨਹੀਂ ਦੱਸਿਆ। ਸਰਕਾਰੀ ਤੰਤਰ ਦਾ ਦਾਅਵਾ ਹੈ ਕਿ ਚੋਣਾਂ ਮਿਥੇ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ। ਦਰਅਸਲ ਹਾਈਕੋਰਟ ਨੇ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਕਾਗਜ਼ ਰੱਦ ਹੋਣ ਵਾਲੇ ਸਾਰੇ ਪੀੜਤਾਂ ਨੂੰ ਰਾਹਤ ਦਿੰਦਿਆਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਿਕਾਇਤ ਮਿਲਣ ਤੋਂ 48 ਘੰਟਿਆਂ ਦੇ ਅੰਦਰ ਸੁਣਵਾਈ ਕਰਕੇ ਹੁਕਮ ਪਾਸ ਕਰਨਗੇ। ਅਦਾਲਤ ਦੇ ਹੁਕਮਾਂ ਮਗਰੋਂ ਚਰਚਾ ਹੈ ਕਿ 48 ਘੰਟਿਆਂ ਅੰਦਰ ਇਹ ਪੂਰੀ ਕਾਰਵਾਈ ਸੰਭਵ ਨਹੀਂ। ਇਸ ਦੀ ਪੜਤਾਲ ਇੰਨੀ ਛੇਤੀ ਨਹੀਂ ਹੋ ਸਕਦੀ। ਬੈਲਟ ਪੇਪਰ ਵੀ ਇਸ ਤੋਂ ਮਗਰੋਂ ਹੀ ਛਪਵਾਏ ਜਾ ਸਕਦੇ ਹਨ। ਇਸ ਲਈ ਚੋਣਾਂ ਵੀ ਟਲ ਸਕਦੀਆਂ ਹਨ। ਯਾਦ ਰਹੇ ਪਟੀਸ਼ਨਰਾਂ ਨੇ ਵੱਡੇ ਪੱਧਰ ’ਤੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਗੱਲ ਪੂਰੀ ਤਰ੍ਹਾਂ ਸੁਣੇ ਬਿਨਾਂ ਹੀ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸ ਨਾਲ ਚੋਣ ਲੜਨ ਦਾ ਉਨ੍ਹਾਂ ਦਾ ਕਾਨੂੰਨੀ ਹੱਕ ਖੋਹ ਲਿਆ ਗਿਆ ਹੈ। ਜਸਟਿਸ ਫਤਿਹਦੀਪ ਸਿੰਘ ਤੇ ਜਸਟਿਸ ਹਰਸਿਮਰਨ ਸਿੰਘ ਸੇਠੀ ਦੇ ਬੈਂਚ ਨੇ ਮੰਗਲਵਾਰ ਨੂੰ ਸਾਰੀਆਂ ਸ਼ਿਕਾਇਤਾਂ ਦੀ ਗਹਿਰਾਈ ਵਿੱਚ ਜਾਣ ਦੀ ਬਜਾਏ ਕਿਹਾ ਹੈ ਕਿ ਪੀੜਤ ਡਿਪਟੀ ਕਮਿਸ਼ਨਰਾਂ ਕੋਲ ਜਾ ਕੇ ਆਪਣਾ ਪੱਖ ਰੱਖਣ। ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਸ਼ਿਕਾਇਤਾਂ ਦੇ ਨਿਬੇੜੇ ਲਈ ਸ਼ਿਕਾਇਤਾਂ ਰਿਟਰਨਿੰਗ ਅਧਿਕਾਰੀਆਂ ਕੋਲ ਭੇਜੀਆਂ ਜਾਣ। ਪੰਜਾਬ ਵਿਚ ਵੱਡੇ ਪੱਧਰ ਉੱਤੇ ਜਬਰੀ ਕਾਗਜ਼ ਰੱਦ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਕਈ ਉਮੀਦਵਾਰਾਂ ਨੇ ਐਨਓਸੀ ਨਾ ਦੇਣ ਦੇ ਦੋਸ਼ ਲਾਏ ਸਨ ਤੇ ਕਈ ਹੋਰਾਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਹੀ ਕਾਗਜ਼ ਰੱਦ ਕਰ ਦੇਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਇਲਾਵਾ ਕਈਆਂ ਨੇ ਨਾਮਜ਼ਦਗੀ ਪੱਤਰਾਂ ਦੇ ਨਾਲ ਲਾਏ ਕਾਗਜ਼ ਹੀ ਪਾੜ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ
ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ
ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ
ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ
Indian Passport Holder: ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ
ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ
Diljit Dosanjh: ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ
ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ
Advertisement
ABP Premium

ਵੀਡੀਓਜ਼

ਭੁੱਖ ਤਾਂ ਇੱਕ ਦਿਨ ਦੀ ਕੱਟਣੀ ਔਖੀ, Jagjit Singh Dhallewal ਦੀ ਹਾਲਤ ਦੇਖ ਰੋ ਪਈਆਂ ਬੀਬੀਆਂSukhbir Badal | Narayan Singh Chaura| ਸੁਖਬੀਰ ਬਾਦਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ | abp sanjha |Punjab Police ਨੇ ਤੜਕਸਾਰ ਚੁੱਕਿਆ BJP ਦਾ ਉਮੀਦਵਾਰ, ਥਾਣੇ ਬਾਹਰ ਲੱਗ ਗਿਆ ਮਜਮਾਂ|abp sanjha|Khanauri Border| 13 ਦਸੰਬਰ ਨੂੰ ਕਿਸਾਨ ਚੁੱਕਣਗੇ ਵੱਡਾ ਕਦਮ, ਸੁਣੋਂ ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਪ੍ਰੈਸ ਕਾਨਫਰੰਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ
ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ
ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ
ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ
Indian Passport Holder: ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ
ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ
Diljit Dosanjh: ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ
ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ
Embed widget