Chandigarh News: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਚੜ੍ਹਿਆ ਚੋਣਾਂ ਦਾ ਖੁਮਾਰ, ਪ੍ਰਧਾਨਗੀ ਲਈ ਡਟੇ 42 ਵਿਦਿਆਰਥੀ
Chandigarh News: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 18 ਅਕਤੂਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਰਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਬੁੱਧਵਾਰ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਦਿਨ ਸੀ।
Chandigarh News: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 18 ਅਕਤੂਬਰ ਨੂੰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਰਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਬੁੱਧਵਾਰ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਦਿਨ ਸੀ। ਇਸ ਦੌਰਾਨ ਕੁੱਲ 42 ਉਮੀਦਵਾਰਾਂ ਨੇ ਪ੍ਰਧਾਨ ਦੇ ਅਹੁਦੇ ਲਈ, 34 ਉਮੀਦਵਾਰਾਂ ਨੇ ਮੀਤ ਪ੍ਰਧਾਨ, 35 ਉਮੀਦਵਾਰਾਂ ਨੇ ਸਕੱਤਰ ਤੇ 34 ਉਮੀਦਵਾਰਾਂ ਨੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਇਸ ਵਾਰ ਵਿਦਿਆਰਥੀ ਚੋਣਾਂ ਵਿੱਚ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਨੇ ਵੀ ਇਨ੍ਹਾਂ ਚੋਣਾਂ ਦੌਰਾਨ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਵੱਲੋਂ ਯੂਆਈਐਲਐਸ ਵਿਭਾਗ ਦੇ ਵਿਦਿਆਰਥੀ ਆਯੂਸ਼ ਖਟਕੜ ਨੇ ਕਾਗ਼ਜ਼ ਭਰੇ ਹਨ।
ਇਸ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਯੂਆਈਐਲਐਸ ਵਿਭਾਗ ਦੇ ਵਿਦਿਆਰਥੀ ਗੁਰਜੀਤ ਸਿੰਘ ਨੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਭਰੇ। ਐਸਐਫਐਸ ਵੱਲੋਂ ਭਵਨਜੋਤ ਕੌਰ ਨੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਦਾਖ਼ਲ ਕੀਤੇ। ‘ਸੱਥ’ ਵੱਲੋਂ ਕਾਨੂੰਨ ਵਿਭਾਗ ਦੇ ਵਿਦਿਆਰਥੀ ਜੋਧ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਕਾਗਜ਼ ਭਰੇ ਜਦਕਿ ਭੂਗੋਲ ਵਿਭਾਗ ਦੀ ਵਿਦਿਆਰਥਣ ਅੰਕਿਤਾ ਸਿੱਧੂ ਨੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਕਾਗਜ਼ ਭਰੇ।
ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਵੱਲੋਂ ਹਰੀਸ਼ ਗੁੱਜਰ ਨੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਭਰੇ। ‘ਪੁਸੂ’ ਵੱਲੋਂ ਜ਼ੂਆਲੋਜੀ ਵਿਭਾਗ ਦੀ ਵਿਦਿਆਰਥਣ ਸ਼ਿਵਾਲੀ ਨੇ ਪ੍ਰਧਾਨ ਦੇ ਅਹੁਦੇ ਲਈ, ਯੂਆਈਐਲਐਸ ਵਿਭਾਗ ਤੋਂ ਸਮਰਬੀਰ ਸਿੰਘ ਕੰਬੋਜ ਨੇ ਮੀਤ ਪ੍ਰਧਾਨ, ਯੂਆਈਪੀਐਸ ਵਿਭਾਗ ਤੋਂ ਸਕਸ਼ਮ ਗਰਗ ਨੇ ਸਕੱਤਰ, ਯੂਆਈਈਟੀ ਦੇ ਵਿਦਿਆਰਥੀ ਆਤਿਸ਼ ਸ਼ਰਮਾ ਨੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਵੱਲੋਂ ਮਾਧਵ ਸ਼ਰਮਾ ਨੇ, ਇਨਸੋ ਵੱਲੋਂ ਪਰਵੇਸ਼ ਬਿਸ਼ਨੋਈ ਨੇ ਪ੍ਰਧਾਨਗੀ ਲਈ ਕਾਗਜ਼ ਭਰੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।