ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ CM ਮਾਨ 'ਤੇ ਕੱਸਿਆ ਤੰਜ਼...
ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਚੰਡੀਗੜ੍ਹ: ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ
'ਪੰਜਾਬ ਵਿੱਚ ਦਿੱਲੀ ਮਾਡਲ
ਪੰਜਾਬ ਵਿੱਚ ਪੰਜ ਮਹੀਨਿਆਂ ਤੋਂ ਮੈਡੀਕਲ ਸੇਵਾਵਾਂ ਠੱਪ ਪਈਆਂ ਹਨ, ਕਿਸੇ ਹਸਪਤਾਲ, ਡਿਸਪੈਂਸਰੀ ਵਿੱਚ ਦਵਾਈ ਨਹੀਂ ਹੈ। ਸਟਾਫ ਪੂਰਾ ਨਹੀਂ ਹੈ।
ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਕਈ ਮਹੀਨਿਆਂ ਤੋਂ ਦਵਾਈਆਂ ਖਤਮ ਹੋ ਚੁੱਕੀਆਂ ਹਨ'
ਇਸ ਦੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਤੰਜ਼ ਕਸਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਚ ਪ੍ਰਚਾਰ ਕਰਨ 'ਚ ਵਿਆਸਤ ਹਨ।
दिल्ली मॉडल पंजाब में
— Pargat Singh (@PargatSOfficial) September 9, 2022
-पंजाब में पाँच महीने से चिकित्सा सेवाएँ चरमरा गयी हैं,किसी अस्पताल ,डिस्पेंसरी में दवा नहीं है। स्टाफ़ पूरा नहीं है।
-सेहत मंत्री के अपने ज़िले के सरकारी अस्पतालों में कई महीनों से दवा ख़त्म हुई पड़ी है।@BhagwantMann जी हरियाणा के प्रचार में व्यस्त हैं। pic.twitter.com/m8Dbcz9wAF
ਦੂਜੇ ਪਾਸੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਖਾਸ ਅਪੀਲ ਕੀਤੀ
'ਪਿਆਰੇ ਭਗਵੰਤ ਮਾਨ ਜੀ ਕਿਰਪਾ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਵੱਲ ਧਿਆਨ ਦਿਓ ਜੋ ਕਿ ਇੱਕ ਮੈਡੀਕਲ ਕਾਲਜ ਦੇ ਨਾਲ ਸਭ ਤੋਂ ਨਾਮਵਰ ਸੰਸਥਾਵਾਂ ਵਿੱਚੋਂ ਇੱਕ ਹੈ ਜਿੱਥੇ 1200 ਮਰੀਜ਼ ਓਪੀਡੀ ਲਈ ਆਉਂਦੇ ਹਨ ਪਰ ਜੁਲਾਈ ਤੋਂ ਕੋਈ ਦਵਾਈ ਨਹੀਂ ਹੈ!
Dear @BhagwantMann ji plz pay attention to Rajindra Hospital Patiala one of the most prestigious institutions with a medical college where 1200 patients come for Opd but there’re no medicines since July! If this is d Delhi model plz spare us and let us be governed by our Pb model pic.twitter.com/cEKSs9el8Q
— Sukhpal Singh Khaira (@SukhpalKhaira) September 9, 2022
ਦੱਸ ਦਈਏ ਕਿ ਬੀਤੇ ਦਿਨ ਭਗਵੰਤ ਮਾਨ ਹਰਿਆਣਾ 'ਚ ਪ੍ਰਚਾਰ ਕਰਨ ਗਏ ਸੀ,
ਆਮ ਆਦਮੀ ਪਾਰਟੀ ਨੇ ਹਿਸਾਰ ਦੇ ਆਦਮਪੁਰ ਵਿੱਚ ਤਿਰੰਗਾ ਯਾਤਰਾ ਕੱਢ ਕੇ ਰੈਲੀ ਕੀਤੀ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐਮ ਭਾਗਵਤ ਮਾਨ, ਸੁਸ਼ੀਲ ਗੁਪਤਾ, ਅਸ਼ੋਕ ਤੰਵਰ ਆਦਿ ਨਜ਼ਰ ਆਏ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਹੈ, ਉਸ ਤੋਂ ਬਦਲਾਅ ਆਉਣਾ ਤੈਅ ਹੈ। ਉਹ 2024 ਵਿੱਚ ਹੋਣ ਵਾਲੀਆਂ ਚੋਣਾਂ ਦਾ ਜ਼ਿਕਰ ਕਰ ਰਹੇ ਸਨ। ਭਗਵੰਤ ਮਾਨ ਨੇ ਸਟੇਜ ਤੋਂ ਅਰਵਿੰਦ ਕੇਜਰੀਵਾਲ ਦੀ ਤਾਰੀਫ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ, ਅਸੀਂ ਇਸੇ ਤਰ੍ਹਾਂ ਆਦਮਪੁਰ ਆਏ ਹਾਂ। ਆਦਮਪੁਰ ਦੀ ਰੈਲੀ ਵਿੱਚ ਭੀੜ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਦਮਪੁਰ ਦੇ ਲੋਕ ਕੁਝ ਨਵਾਂ ਕਰਨ ਵਾਲੇ ਹਨ।
ਭਗਵੰਤ ਮਾਨ ਨੇ ਕਾਂਗਰਸ ਤੋਂ ਭਾਜਪਾ 'ਚ ਆਏ ਕੁਲਦੀਪ ਬਿਸ਼ਨੋਈ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੀਡਰ ਤੁਹਾਡੇ ਕੋਲ ਆਉਂਦੇ ਹਨ ਤੇ ਵੋਟਾਂ ਮੰਗਦੇ ਹਨ ਇਹ ਕਹਿ ਕੇ ਉਹ ਵਿਧਾਨ ਸਭਾ ਵਿੱਚ ਵੀ ਪਹੁੰਚ ਜਾਂਦੇ ਹਨ ਆਗੂ ਜਨਤਾ ਤੋਂ ਇਸ ਬਾਰੇ ਪੁੱਛਦੇ ਹਨ। ਕੀ ਕੁਲਦੀਪ ਬਿਸ਼ਨੋਈ ਨੇ ਪਾਰਟੀ ਬਦਲਣ ਤੋਂ ਪਹਿਲਾਂ ਜਨਤਾ ਤੋਂ ਪੁੱਛਿਆ ਸੀ ਕਿ ਉਹ ਕੀ ਚਾਹੁੰਦੀ ਹੈ?