ਪ੍ਰਤਾਪ ਬਾਜਵਾ ਨੇ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ, ਪੀਐੱਮ ਅਤੇ ਵਿਦੇਸ਼ ਮੰਤਰੀ ਤੋਂ ਕੀਤੀ ਇਹ ਅਪੀਲ
Punjab News: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਾਜਵਾ ਵੱਲੋਂ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਹੈ।
Punjab News: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਾਜਵਾ ਵੱਲੋਂ ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਹੈ। ਪ੍ਰਤਾਪ ਬਾਜਵਾ ਵੱਲੋਂ ਟਵੀਟ ਕਰਕੇ ਪੀਐੱਮ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਹਮਲੇ 'ਚ ਪ੍ਰਭਾਵਿਤ ਹੋਏ ਲੋਕਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ।
ਟਵੀਟ ਕਰ ਪ੍ਰਤਾਪ ਬਾਾਜਵਾ ਨੇ ਲਿਖਿਆ ਕਿ-
ਮੈਂ ਕਾਬੁਲ ਦੇ ਗੁਰਦੁਆਰਾ ਕਾਰਤੇ ਪਰਵਾਨ 'ਤੇ ਹੋਏ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਪਿਛਲੇ 8 ਮਹੀਨਿਆਂ 'ਚ ਗੁਰਦੁਆਰੇ 'ਤੇ ਇਹ ਤੀਜਾ ਹਮਲਾ ਹੈ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਪ੍ਰਧਾਨ ਮੰਤਰੀ @narendramodi ਜੀ ਅਤੇ @DrSJaishankar ਜੀ ਨੂੰ ਕਾਬੁਲ ਵਿੱਚ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦੀ ਪੇਸ਼ਕਸ਼ ਕਰਨ ਦੀ ਬੇਨਤੀ ਕਰਦਾ ਹਾਂ।
I strongly condemn the cowardly attack on the Gurudwara Karte Parwan in #Kabul. This is the 3rd such attack against the gurudwara in the last 8 months. I pray for the safety of everyone and urge PM @narendramodi ji and @DrSJaishankar ji to offer assistance to affected in Kabul.
— Partap Singh Bajwa (@Partap_Sbajwa) June 18, 2022
ਕਰਤ-ਏ-ਪਰਵਾਨ ਗੁਰਦੁਆਰਾ ਸਾਹਿਬ 'ਤੇ ਹੋਇਆ ਹਮਲਾ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸਿੱਖ ਗੁਰਦੁਆਰਾ ਕਰਤ-ਏ-ਪਰਵਾਨ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ISKP ਧੜੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ISKP ਨੇ ਕਿਹਾ ਹੈ ਕਿ ਇਹ ਹਮਲਾ ਭਾਜਪਾ ਨੇਤਾਵਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ 'ਤੇ ਦਿੱਤੇ ਗਏ ਅਪਮਾਨਜਨਕ ਬਿਆਨਾਂ ਦੇ ਜਵਾਬ 'ਚ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਂਡ ਗ੍ਰਨੇਡ ਅਤੇ ਰਾਈਫਲਾਂ ਨਾਲ ਲੈਸ ਅੱਤਵਾਦੀ ਗੁਰਦੁਆਰੇ 'ਚ ਦਾਖਲ ਹੋਏ ਅਤੇ ਇਕ ਤੋਂ ਬਾਅਦ ਇਕ 13 ਧਮਾਕੇ ਕੀਤੇ। ਧਮਾਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ 'ਟੋਲੋ ਨਿਊਜ਼' ਨੇ ਟਵੀਟ ਕੀਤਾ ਕਿ ਧਮਾਕਾ ਕਾਬੁਲ ਦੇ ਕਰਤ-ਏ-ਪਰਵਾਨ ਇਲਾਕੇ 'ਚ ਹੋਇਆ।
ਇਲਾਕੇ 'ਚ ਗੋਲੀਬਾਰੀ ਦੀਆਂ ਵੀ ਖਬਰਾਂ ਹਨ। ਇਸੇ ਖੇਤਰ ਵਿੱਚ ਕਰਤ-ਏ-ਪਰਵਾਨ ਗੁਰਦੁਆਰਾ ਸਥਿਤ ਹੈ। ਫਿਲਹਾਲ ਧਮਾਕੇ ਅਤੇ ਗੋਲੀਬਾਰੀ 'ਚ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।
ਵਿਦੇਸ਼ ਮੰਤਰਾਲੇ (MEA) ਨੇ ਟਵੀਟ ਕੀਤਾ, 'ਅਸੀਂ ਕਾਬੁਲ ਸ਼ਹਿਰ ਦੇ ਇੱਕ ਪਵਿੱਤਰ ਗੁਰਦੁਆਰੇ 'ਤੇ ਹਮਲੇ ਦੀ ਘਟਨਾ ਤੋਂ ਡੂੰਘੇ ਚਿੰਤਤ ਹਾਂ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ। ਇਲਾਕਾ ਸੀਲ ਚੀਨ ਦੀ ਸਥਾਨਕ ਸਮਾਚਾਰ ਏਜੰਸੀ ਸਿਨਹੂਆ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਕਿਹਾ, 'ਅਸੀਂ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਕਰਤ-ਏ-ਪਰਵਾਨ ਇਲਾਕੇ 'ਚ ਧਮਾਕੇ ਦੀ ਆਵਾਜ਼ ਸੁਣੀ। ਦੂਜਾ ਧਮਾਕਾ ਪਹਿਲੇ ਧਮਾਕੇ ਤੋਂ ਅੱਧੇ ਘੰਟੇ ਬਾਅਦ ਹੋਇਆ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਇਹਤਿਆਤ ਵਜੋਂ ਇਲਾਕੇ ਨੂੰ ਘੇਰ ਲਿਆ ਹੈ।