(Source: ECI/ABP News/ABP Majha)
Punjab news: ਪ੍ਰਤਾਪ ਬਾਜਵਾ ਨੇ 'ਆਪ' ਨੂੰ ਕੀਤਾ ਸਵਾਲ, ਰੈਲੀ 'ਚ ਵਰਤੀਆਂ ਗਈਆਂ ਬੱਸਾਂ ਲਈ ਪੈਸੇ ਕਿਹੜੇ ਖਾਤੇ ਚੋਂ ਆਏ...?
Punjab news: ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੀ ਰੈਲੀ ਲਈ ਪੀ.ਆਰ.ਟੀ.ਸੀ.ਅਤੇ ਪਨਬਸ ਦੀਆਂ 1824 ਬੱਸਾਂ ਵਰਤਣ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਇਸ ਲਈ ਖਰਚੇ 3 ਕਰੋੜ ਰੁਪਏ ਕਿਸ ਖਾਤੇ ‘ਚ ਖਰਚੇ ਗਏ।
Punjab news: ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੀ ਰੈਲੀ ਲਈ ਪੀ.ਆਰ.ਟੀ.ਸੀ.ਅਤੇ ਪਨਬਸ ਦੀਆਂ 1824 ਬੱਸਾਂ ਵਰਤਣ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਇਸ ਲਈ ਖਰਚੇ 3 ਕਰੋੜ ਰੁਪਏ ਕਿਸ ਖਾਤੇ ‘ਚ ਖਰਚੇ ਗਏ।
ਉਨ੍ਹਾਂ ਦੋਸ਼ ਲਾਇਆ ਕਿ ਲੁਧਿਆਣਾ ਦੀ ਸਰਕਾਰੀ ਰੈਲੀ ਵਿੱਚ 20 ਹਜ਼ਾਰ ਸਾਈਕਲ ਮੁਫ਼ਤ ਵੰਡੇ ਗਏ। ਇਸ ਰੈਲੀ ‘ਤੇ ਖਰਚੇ 10 ਕਰੋੜ ਰੁਪਏ ਸਰਕਾਰ ਨੇ ਖਰਚੇ ਕੇ ਲੋਕਾਂ ਕੋਲੋਂ ਧੱਕੇ ਨਾਲ ਉਗਰਾਹੇ ਗਏ।
ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਇੱਕ ਅਖਬਾਰ ਤੇ ਉਨ੍ਹਾਂ ਦੇ ਐਡੀਟਰ ਨਾਲ ਧੱਕਾ ਕੀਤਾ ਤੇ ਹੁਣ ਇਕ ਨਵੀਂ ਗਲਤ ਪਿਰਤ ਪਾਈ ਜਾ ਰਹੀ ਹੈ ਕਿ ਕਿਸੇ ਵਿਰੋਧ ਵਿਚ ਬੋਲਣ ਵਾਲੇ ਨੇਤਾ ਦੀ ਪਤਨੀ ਖ਼ਿਲਾਫ਼ ਬਦਲਾ ਲਊ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Australia Visa: ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਆਸਟ੍ਰੇਲੀਆ ਦਾ ਵੀਜ਼ਾ, 50 ਫੀਸਦੀ ਅਰਜ਼ੀਆਂ ਰੱਦ
ਉਨ੍ਹਾਂ ਪੁਲਿਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਪਿਰਤ ਤੁਹਾਨੂੰ ਮਹਿੰਗੀ ਪਵੇਗੀ। ਬਾਜਵਾ ਨੇ ਕਿਸਾਨਾਂ ਤੇ ਕਿਤੇ ਲਾਠੀਚਾਰਜ ਦੀ ਨਿੰਦਾ ਕੀਤੀ ਅਤੇ ਗੰਨੇ ਦੇ ਮੁੱਲ ਵਿਚ 11 ਰੁਪਏ ਕੁਇੰਟਲ ਦਾ ਵਾਧਾ ਰੱਦ ਕੀਤਾ ਤੇ ਇਹ 401 ਰੂਪਏ ਕਰਨ ਦੀ ਮੰਗ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਵੱਡੀ ਖ਼ਬਰ ! ਗੁਰਦਾਸਪੁਰ ਰੈਲੀ 'ਚ CM ਮਾਨ ਦੇ ਸੰਬੋਧਨ ਵੇਲੇ ਨਾਅਰੇਬਾਜ਼ੀ, ਪ੍ਰਦਰਸ਼ਨਕਾਰੀ ਦੀ ਲੱਥੀ ਪੱਗ