Punjab News: 'ਪਾਕਿਸਤਾਨ ਤੋਂ ਲੈ ਕੇ ਖਨੌਰੀ ਬਾਰਡਰ ਦੇ ਹਾਲਾਤ ਚਿੰਤਾਜਨਕ, ਭਗਵੰਤ ਮਾਨ ਕੇਜਰੀਵਾਲ ਤੋਂ ਇਜਾਜ਼ਤ ਲੈ ਕੇ ਗਿਆ ਮੈਲਬੌਰਨ ?'
ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਵੀਡੀਓ ਵਿੱਚ ਬਾਜਵਾ ਨੇ ਕਿਹਾ ਕਿ, ਮੈਂ ਮੈਂ ਕੇਰਜੀਵਾਲ ਤੋਂ ਪੁੱਛਦਾ ਹਾਂ ਕਿ ਭਗਵੰਤ ਮਾਨ ਉਨ੍ਹਾਂ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ ਹੈ, ਕੀ ਤੁਸੀਂ ਇਜਾਜ਼ਤ ਦਿੱਤੀ ਹੈ ਕਿਉਂਕਿ ਤੁਹਾਨੂੰ ਮਿਲਣ ਤੋਂ ਬਾਅਦ ਉਹ ਆਸਟ੍ਰੇਲੀਆ ਗਿਆ ਹੈ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਮੈਚ ਦੇਖਣ ਗਏ ਹਨ ਇਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੀ ਹੈ। ਖ਼ਾਸ ਤੌਰ ਉੱਤੇ ਕਾਂਗਰਸ ਦਾ ਕਹਿਣਾ ਹੈ ਇਸ ਤੋਂ ਅਸੰਵੇਦਨਸ਼ੀਲ ਮੁੱਖ ਮੰਤਰੀ ਤੇ ਸਿਆਸੀ ਜਮਾਤ ਕੋਈ ਹੋਰ ਨਹੀਂ ਆਈ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕੀ ਭਗਵੰਤ ਮਾਨ ਤੁਹਾਡੇ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ? ਖਨੌਰੀ ਬਾਰਡਰ ਤੋਂ ਲੇ ਕੇ ਪਾਕਿਸਤਾਨ ਦੇ ਬਾਰਡਰ ਤੱਕ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ ਪਰ ਭਗਵੰਤ ਮਾਨ ਆਸਟ੍ਰੇਲੀਆ ਵਿੱਚ ਕ੍ਰਿਕਟ ਦਾ ਮੈਚ ਦੇਖਣ ਗਿਆ ਹੋਇਆ, ਇਸ ਤੋਂ ਅਸੰਵੇਦਨਸ਼ੀਲ ਮੁੱਖ ਮੰਤਰੀ ਜਾਂ ਕੋਈ ਸਰਕਾਰ ਹੋ ਸਕਦੀ ਹੈ!
ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਵੀਡੀਓ ਵਿੱਚ ਬਾਜਵਾ ਨੇ ਕਿਹਾ ਕਿ, ਮੈਂ ਮੈਂ ਕੇਰਜੀਵਾਲ ਤੋਂ ਪੁੱਛਦਾ ਹਾਂ ਕਿ ਭਗਵੰਤ ਮਾਨ ਉਨ੍ਹਾਂ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ ਹੈ, ਕੀ ਤੁਸੀਂ ਇਜਾਜ਼ਤ ਦਿੱਤੀ ਹੈ ਕਿਉਂਕਿ ਤੁਹਾਨੂੰ ਮਿਲਣ ਤੋਂ ਬਾਅਦ ਉਹ ਆਸਟ੍ਰੇਲੀਆ ਗਿਆ ਹੈ।
ਮੈਂ @ArvindKejriwal ਜੀ ਨੂੰ ਪੁੱਛਣਾ ਚਾਹੁੰਦਾ ਕੀ @BhagwantMann ਤੁਹਾਡੇ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ?
— Partap Singh Bajwa (@Partap_Sbajwa) December 26, 2024
ਖਨੌਰੀ ਬਾਰਡਰ ਤੋਂ ਲੇ ਕੇ ਪਾਕਿਸਤਾਨ ਦੇ ਬਾਰਡਰ ਤੱਕ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ ਪਰ ਭਗਵੰਤ ਮਾਨ ਆਸਟ੍ਰੇਲੀਆ ਵਿੱਚ ਕ੍ਰਿਕਟ ਦਾ ਮੈਚ ਦੇਖਣ ਗਿਆ ਹੋਇਆ, ਇਸ ਤੋਂ insensitive ਮੁੱਖ ਮੰਤਰੀ ਜਾਂ ਕੋਈ ਸਰਕਾਰ ਹੋ ਸਕਦੀ ਹੈ!… pic.twitter.com/JxgXrHssHV
ਬਾਜਵਾ ਨੇ ਕਿਹਾ ਕਿ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ 31 ਦਿਨ ਹੋ ਗਏ ਹਨ। ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਲਗਾਤਾਰ ਬੰਬ ਧਮਾਕੇ ਹੋ ਰਹੇ ਹਨ। ਕਿਸੇ ਵੀ ਪੰਜਾਬੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਹੈ। ਇਸ ਤੋਂ ਇਲਾਵਾ ਕੇਂਦਰ ਸਾਡੇ ਉੱਤੇ ਵਾਰ ਕਰ ਰਹੀ ਹੈ। ਪਹਿਲਾਂ ਰੱਦ ਕੀਤੇ ਤਿੰਨੋ ਕਾਲੇ ਕਨੂੰਨਾਂ ਨੂੰ ਪਿਛਲੇ ਦਰਵਾਜੇ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਭੁੱਲਕੇ ਮੈਚ ਦੇਖਣ ਚਲਾ ਗਿਆ ਹੈ। ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।
ਇਸ ਮੌਕੇ ਬਾਜਵਾ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ ਰੋਮ ਵਿੱਚ ਅੱਗ ਲੱਗੀ ਸੀ ਤੇ ਨੀਰੋ ਦੂਰ ਪਹਾੜੀ ਉੱਤੇ ਬੈਠਾ ਬਾਸੁਰੀਂ ਵਜਾ ਰਿਹਾ ਸੀ ਉਵੇਂ ਹੀ ਹਲਾਤ ਹੁਣ ਪੰਜਾਬ 'ਚ ਹਨ। ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਤੇ ਦੂਜੇ ਪਾਸੇ ਬੰਬ ਧਮਾਕੇ ਹੋ ਰਹੇ ਹਨ ਪਰ ਪੰਜਾਬ ਦਾ ਮੁੱਖ ਮੰਤਰੀ ਸਭ ਕੁਝ ਛੱਡ ਕੇ ਮੈਚ ਦੇਖਣ ਗਿਆ ਹੈ।