Bajwa Vs Sidhu: ਪ੍ਰਤਾਪ ਬਾਜਵਾ ਦਾ ਨਵਜੋਤ ਸਿੱਧੂ 'ਤੇ ਵੱਡਾ ਹਮਲਾ, ਚੋਣਾਂ ਹਾਰਨ ਦਾ ਕਾਰਨ ਦੱਸਿਆ ਸਿੱਧੂ, ਕਿਹਾ ਇਹਨਾਂ ਕਰਕੇ 78 MLA ਤੋਂ 18 ਹੋਏ
Punjab Congress Internal Dispute: ਬਾਜਵਾ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਇਸ ਨੂੰ ਸਹੀ ਨਹੀਂ ਕਹੇਗਾ। ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਚੰਗੀ ਰਾਏ ਦੇਣ ਵਾਲੇ ਵੀ ਕਹਿਣਗੇ ਕਿ ਆਪਣੀ ਸਟੇਜ ਖੁਦ ਨਾ ਲਗਾਓ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਵਜਾ
Partap Bajwa Infight With Navjot Sidhu: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰ ਮੁੜ ਵਿਧਾਨ ਸਭਾ ਚੋਣਾਂ ਵਾਲਾ ਕਾਟੋ ਕਲੇਸ਼ ਦੇਖਣ ਨੂੰ ਮਿਲਿਆ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ 'ਤੇ ਸਵਾਲ ਖੜ੍ਹੇ ਕਰਕੇ ਉਹਨਾਂ ਨੂੰ ਤਾੜਨਾ ਪਾਈ ਹੈ। ਹਾਲ ਹੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ 25 ਸਾਲਾਂ ਤੋਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਕਾਂਗਰਸ ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ ਸੀ। ਹੁਣ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਆਪਣੇ ਇਸ ਬਿਆਨ 'ਤੇ ਗੁੱਸੇ 'ਚ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ- ਮੈਂ ਇਹ ਸਿੱਧੂ ਸਾਹਿਬ ਨੂੰ ਦੱਸਾਂਗਾ, ਕੁਝ ਸਮਝਦਾਰੀ ਨਾਲ ਕੰਮ ਕਰੋ। ਉਨ੍ਹਾਂ ਦੀ ਇੱਕ ਹੀ ਸਲਾਹ ਹੈ, ਪਾਰਟੀ ਕੇਡਰ ਨਾਲ ਚੱਲੋ। ਪਾਰਟੀ ਸਟੇਜਾਂ 'ਤੇ ਆ ਜਾਓ। ਦੋ ਦਿਨ ਬਾਅਦ 21 ਅਤੇ 22 ਦਸੰਬਰ ਨੂੰ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਇੱਕ ਜਗਰਾਉਂ ਵਿੱਚ ਅਤੇ ਦੂਜਾ ਫਗਵਾੜਾ ਵਿੱਚ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਉੱਥੇ ਆ ਕੇ ਕਹੋ। ਆਪਣੀ ਵੱਖਰੀ ਸਟੇਜ ਕਾਇਮ ਕਰਨੀ ਚੰਗੀ ਗੱਲ ਨਹੀਂ।
ਬਾਜਵਾ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਇਸ ਨੂੰ ਸਹੀ ਨਹੀਂ ਕਹੇਗਾ। ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਚੰਗੀ ਰਾਏ ਦੇਣ ਵਾਲੇ ਵੀ ਕਹਿਣਗੇ ਕਿ ਆਪਣੀ ਸਟੇਜ ਖੁਦ ਨਾ ਲਗਾਓ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਵਜਾ ਨੇ ਨਵਜੋਤ ਸਿੰਘ ਸਿੱਧੂ ਦੀ ਕਾਰਗੁਜਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ ਜਦੋਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਬਾਜਵਾ ਨੇ ਕਿਹਾ ਕਿ ਤੁਹਾਡੀ ਪ੍ਰਧਾਨਗੀ 'ਚ ਕਾਂਗਰਸ 78 ਵਿਧਾਇਕਾਂ ਤੋਂ 18 'ਤੇ ਆ ਗਈ ਹੈ। ਹੁਣ 'ਤੇ ਪਾਰਟੀ ਦੇ ਨਾਲ ਚਲੋ।
Video -
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial