ਲੱਖਾ ਸਿਧਾਣਾ ਦੇ ਭਰਾ ਦੇ ਬਿਆਨ ਲੈਣ ਪਹੁੰਚੀ ਪਟਿਆਲਾ ਪੁਲਿਸ, ਮਾਹੌਲ ਗਰਮਾਉਣ ਮਗਰੋਂ ਬਿਆਨਾਂ 'ਚ ਦਿੱਲੀ ਪੁਲਿਸ ਦਾ ਕੀਤਾ ਜ਼ਿਕਰ
ਦਿੱਲੀ ਪੁਲਿਸ ਤੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ’ਚ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖਣ ਦੇ ਦੋਸ਼ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਪਰ ਪੁਲਿਸ ਨੇ ਇਹ ਜ਼ਰੂਰ ਮੰਨਿਆ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ।
ਬਠਿੰਡਾ: ਦਿੱਲੀ ਪੁਲਿਸ ਤੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ’ਚ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖਣ ਦੇ ਦੋਸ਼ ਹਨ। ਹਾਲਾਂਕਿ ਦਿੱਲੀ ਪੁਲਿਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਪਰ ਪੁਲਿਸ ਨੇ ਇਹ ਜ਼ਰੂਰ ਮੰਨਿਆ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ।ਦੱਸ ਦੇਈਏ ਕਿ ਦਿੱਲੀ ਪੁਲਿਸ 'ਤੇ ਗੁਰਦੀਪ 'ਤੇ ਤਸ਼ਦੱਦ ਦੇ ਵੀ ਇਲਜ਼ਾਮ ਹਨ।ਹੁਣ ਇਸ ਮਾਮਲੇ ਵਿੱਚ ਅੱਜ ਜਦੋਂ ਪਟਿਆਲਾ ਪੁਲਿਸ ਗੁਰਦੀਪ ਦੇ ਬਿਆਨ ਲੈਣ ਪਹੁੰਚੀ ਤਾਂ ਉਸਨੇ ਦਿੱਲੀ ਪੁਲਿਸ ਦਾ ਜ਼ਿਕਰ ਹੀ ਨਹੀਂ ਕੀਤਾ।
ਪਟਿਆਲਾ ਦੇ ਅਰਬਨ ਸਟੇਟ ਪੁਲਿਸ ਥਾਣੇ ਦੀ ਟੀਮ ਅੱਜ ਜਦੋਂ ਗੁਰਦੀਪ ਦੇ ਬਿਆਨ ਲੈਣ ਪੁਹੰਚੀ ਤਾਂ ਮਾਹੌਲ ਤਣਾਅਪੂਰਨ ਹੋ ਗਿਆ।ਗੁਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਪੁਲਿਸ ਨੇ ਗੁਰਦੀਪ ਦੇ ਬਿਆਨਾਂ ਵਿੱਚ ਕੀਤੇ ਵੀ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ ਅਤੇ ਅਣਪਛਾਤੇ ਲੋਕ ਲਿੱਖ ਕੇ ਬਿਆਨ ਦਰਜ ਕਰ ਲਏ।
ਮਾਹੌਲ ਗਰਮ ਹੋਣ ਮਗਰੋਂ ਪਟਿਆਲਾ ਪੁਲਿਸ ਨੇ ਗੁਰਦੀਪ ਦੇ ਬਿਆਨਾਂ ਅਨੁਸਾਰ ਦਿੱਲੀ ਪੁਲਿਸ ਦੀ ਸਪੈਸ਼ਨ ਟੀਮ ਦਾ ਜ਼ਿਕਰ ਕੀਤਾ ਅਤੇ ਬਿਆਨਾਂ ਦੀ ਇੱਕ ਕਾਪੀ ਗੁਰਦੀਪ ਨੂੰ ਵੀ ਦੇ ਦਿੱਤੀ।ਪੁਲਿਸ ਗੁਰਦੀਪ ਦੇ ਬਿਆਨ ਦਰਜ ਕਰਨ ਲਈ ਲੈਪਟੋਪ ਅਤੇ ਪ੍ਰਿੰਟਰ ਆਦਿ ਸਾਜੋ ਸਮਾਨ ਲੈ ਕੇ ਆਈ ਸੀ।ਜਾਂਚ ਅਧਿਕਾਰੀ ਨੇ ਕਿਹਾ ਕਿ ਅੱਜ ਹੀ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਪੀੜਤ ਪਰਿਵਾਰ ਨੂੰ ਇੱਕ ਕਾਪੀ ਭੇਜ ਦਿੱਤੀ ਜਾਏਗੀ ਅਤੇ ਉਨ੍ਹਾਂ ਨੂੰ ਬਣਦਾ ਹੱਕ ਦਵਾਇਆ ਜਾਏਗਾ।
ਦੱਸ ਦੇਈਏ ਕਿ ਗੈਂਗਸਟਰ ਤੋਂ ਕਾਰਕੁਨ ਬਣਿਆ ਲੱਖਾ ਸਿਧਾਣਾ ਦਰਅਸਲ, ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਵਾਪਰੀ ਹਿੰਸਾ ਦੇ ਮਾਮਲੇ ’ਚ ਲੋੜੀਂਦਾ ਹੈ।ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਤੇ ਇੱਕ ਲੱਖ ਰੁਪਏ ਇਨਾਮ ਵੀ ਰੱਖਿਆ ਹੋਇਆ ਹੈ।