ਪਟਿਆਲਾ ਪੁਲਿਸ ਨੇ ਦੂਹਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਇਆ, ਦੋ ਮੁਲਜ਼ਮ ਗ੍ਰਿਫ਼ਤਾਰ
ਐਸਐਸਪੀ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਵਜ੍ਹਾ ਰੰਜਿਸ਼ ਗੁਰਮੁਖ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਜਾਇਦਾਦ ਸਬੰਧੀ ਉਨ੍ਹਾਂ ਦਾ ਆਪਸੀ ਰੌਲਾ ਚਲਦਾ ਸੀ ਕਿਉਂਕਿ ਗੁਰਮੁਖ ਸਿੰਘ ਨੇ ਚਾਰ ਕਿੱਲੇ ਜ਼ਮੀਨ...
ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਡਬਲ ਮਰਡਰ ਕੇਸ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ । ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐੱਸ ਐੱਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ 5 ਮਈ ਨੂੰ ਭੁਨਰਹੇੜੀ ਵਿਖੇ ਦੂਹਰੇ ਕਤਲ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਵਿੱਚ ਹਰਪ੍ਰੀਤ ਕੌਰ ਅਤੇ ਉਸ ਦੀ ਲੜਕੀ ਨਵਦੀਪ ਕੌਰ ਦਾ ਭੁਨਰਹੇੜੀ ਵਿਖੇ ਬਹੁਤ ਹੀ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਵਜ੍ਹਾ ਰੰਜਿਸ਼ ਗੁਰਮੁਖ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਜਾਇਦਾਦ ਸਬੰਧੀ ਉਨ੍ਹਾਂ ਦਾ ਆਪਸੀ ਰੌਲਾ ਚਲਦਾ ਸੀ ਕਿਉਂਕਿ ਗੁਰਮੁਖ ਸਿੰਘ ਨੇ ਚਾਰ ਕਿੱਲੇ ਜ਼ਮੀਨ ਬੁਢਲਾਡਾ ਵਿਖੇ ਸਥਿਤ ਦੋ ਮਕਾਨ ਆਪਣੀ ਪਤਨੀ ਦੇ ਨਾਮ ਕਰਵਾ ਦਿੱਤੀ ਸੀ।
ਗੁਰਮੁਖ ਦੀ ਪਤਨੀ ਹਰਪ੍ਰੀਤ ਕੌਰ ਆਪਣੀਆਂ ਦੋ ਲੜਕੀਆਂ ਨਵਦੀਪ ਕੌਰ ਅਤੇ ਸੁਖਮਨ ਕੌਰ ਇਕ ਲੜਕਾ ਗੁਰਨੀਰ ਸਿੰਘ ਨਾਲ ਭੁਨਰਹੇੜੀ ਵਿਖੇ ਆ ਗਈ। ਇਸ ਦੌਰਾਨ ਗੁਰਮੁਖ ਸਿੰਘ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਨ ਲੱਗ ਪਿਆ। ਉਸ ਨੂੰ ਖ਼ਦਸ਼ਾ ਹੋਣ ਲੱਗਿਆ ਕਿ ਇਹ ਜਾਇਦਾਦ ਉਸ ਦੀ ਘਰਵਾਲੀ ਨੂੰ ਦੇਵੇਗੀ ਕਿਉਂਕਿ ਇੱਕ ਮਕਾਨ ਉਹਦੀ ਘਰਵਾਲੀ ਨੇ ਕੁਝ ਦਿਨ ਪਹਿਲਾਂ ਹੀ ਵੇਚ ਦਿੱਤਾ ਸੀ।
ਜਿਸ ਦੇ ਚਲਦੇ ਹੀ ਗੁਰਮਤਿ ਨੇ ਇਨ੍ਹਾਂ ਦੋਵੇਂ ਕਤਲਾਂ ਨੂੰ ਅੰਜਾਮ ਦੇ ਦਿੱਤਾ ਪਰ ਪੁਲਿਸ ਵੱਲੋਂ ਇਕ ਸਪੈਸ਼ਲ ਆਪ੍ਰੇਸ਼ਨ ਚਲਾਉਂਦਿਆਂ ਸੂਚਨਾ ਮਿਲੀ ਕਿ ਗੁਰਮੁਖ ਸਿੰਘ ਅਤੇ ਉਸ ਦਾ ਭਤੀਜਾ ਸੁਖਪਾਲ ਸਿੰਘ ਜੋ ਕਿ ਮੱਧ ਪ੍ਰਦੇਸ਼ ਦੇ ਸ਼ਹਿਰ ਪਿੰਡ ਵਿੱਚ ਹੋਣ ਬਾਰੇ ਜਾਣਕਾਰੀ ਮਿਲੀ। ਪੁਲਿਸ ਪਾਰਟੀ ਵਲੋਂ ਰੇਡ ਕਰ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਗੱਡੀ, ਕਿਰਪਾਨ ਵੀ ਬਰਾਮਦ ਕੀਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।