Patiala Violence : 'ਪਟਿਆਲਾ 'ਚ ਹੋਈ ਹਿੰਸਾ ਮੰਦਭਾਗੀ', ਬੋਲੇ CM ਭਗਵੰਤ ਮਾਨ, ਆਈਜੀ ਨੇ ਕਿਹਾ- ਅਫਵਾਹਾਂ ਕਾਰਨ ਵਾਪਰੀ ਘਟਨਾ
ਪਟਿਆਲਾ 'ਚ ਹੋਈ ਹਿੰਸਾ ਦੀ ਘਟਨਾ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪਟਿਆਲਾ 'ਚ ਝੜਪ ਦੀ ਘਟਨਾ ਬਹੁਤ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ।
ਦੂਜੇ ਪਾਸੇ ਪਟਿਆਲਾ ਜ਼ੋਨ ਦੇ ਆਈਜੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਕੁਝ ਸ਼ਰਾਰਤੀ ਅਨਸਰਾਂ ਅਤੇ ਅਫਵਾਹਾਂ ਕਾਰਨ ਵਾਪਰੀ ਹੈ। ਅਸੀਂ ਸ਼ਹਿਰ ਵਿੱਚ ਫਲੈਗ ਮਾਰਚ ਕਰ ਰਹੇ ਹਾਂ। ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਸਭ ਕੁਝ ਕਾਬੂ ਕਰ ਲਿਆ ਹੈ। ਕੱਲ੍ਹ ਪੀਸ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ,ਉਹ ਅਸੀਂ ਕੱਲ੍ਹ ਕਰ ਰਹੇ ਹਾਂ। ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ।
The incident of clashes in Patiala are deeply unfortunate. I spoke with DGP, peace has been restored in the area. We're closely monitoring the situation & won't let anyone create disturbance in the State. Punjab’s peace and harmony is of utmost importance: Punjab CM Bhagwant Mann pic.twitter.com/n0eA8Q2qpz
— ANI (@ANI) April 29, 2022
ਪੁਲਿਸ ਵਾਲੇ ਪਾਸੇ ਤੋਂ ਗੋਲੀਬਾਰੀ 'ਤੇ ਆਈਜੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇਹ ਸਭ ਜਾਪਤੇ ਦੇ ਹਿਸਾਬ ਨਾਲ ਹੁੰਦਾ ਹੈ। ਇਸ ਦੀ ਜਾਂਚ ਕੀਤੀ ਜਾਵੇਗੀ, ਜੋ ਗੋਲੀ ਲੱਗੀ ਹੈ। ਉਸਦੀ ਪੂਰੀ ਜਾਂਚ ਕਰ ਰਹੇ ਹਾਂ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਹਰੋਂ ਫੋਰਸ ਵੀ ਮੰਗਵਾਈ ਗਈ ਹੈ।
Patiala, Punjab | Seeing the problem of law and order here, police have been deployed. We are speaking with Shiv Sena's (one of the two groups) chief Harish Singla as they don't have any permission for the march: DSP pic.twitter.com/6QCGy2jZgy
— ANI (@ANI) April 29, 2022
ਇਸ ਪੂਰੀ ਘਟਨਾ 'ਚ ਐੱਸਐੱਚਓ ਜ਼ਖਮੀ ਹੋ ਗਿਆ ਹੈ, ਜਦਕਿ ਤਿੰਨ-ਚਾਰ ਜਵਾਨ ਵੀ ਇਸ ਘਟਨਾ 'ਚ ਜ਼ਖਮੀ ਹੋਏ ਹਨ। ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਹੈ। ਪੁਲਿਸ ਸਥਿਤੀ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ 'ਤੇ ਵਾਪਸ ਭੇਜ ਦਿੱਤਾ ਗਿਆ ਹੈ।