ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਮੁਆਫੀ ਮੰਗ ਕੱਢ ਰਿਹਾ ਹਾੜ੍ਹੇ, ਵੀਡੀਓ ਵਾਇਰਲ
ਭ੍ਰਿਸ਼ਟਾਚਾਰ ਪੰਜਾਬ ਸਣੇ ਦੇਸ਼ ਨੂੰ ਖੋਖਲਾ ਕਰ ਰਿਹਾ ਹੈ।ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦਾ ਬਾਵਜੂਦ ਭ੍ਰਿਸ਼ਟਾਚਾਰ ਪੰਜਾਬ ਨੂੰ ਨਹੀਂ ਛੱਡ ਰਿਹਾ।
ਜਲਾਲਾਬਾਦ: ਭ੍ਰਿਸ਼ਟਾਚਾਰ ਪੰਜਾਬ ਸਣੇ ਦੇਸ਼ ਨੂੰ ਖੋਖਲਾ ਕਰ ਰਿਹਾ ਹੈ।ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦਾ ਬਾਵਜੂਦ ਭ੍ਰਿਸ਼ਟਾਚਾਰ ਪੰਜਾਬ ਨੂੰ ਨਹੀਂ ਛੱਡ ਰਿਹਾ। ਛੋਟੇ ਤੋਂ ਵੱਡੇ ਅਫ਼ਸਰਾਂ ਤੱਕ ਹਰ ਕੋਈ ਇਸ ਜਾਲ ਵਿੱਚ ਫਸਿਆ ਹੋਇਆ ਹੈ ਅਤੇ ਆਏ ਦਿਨ ਵਿਜੀਲੈਂਸ ਕਈਆਂ ਨੂੰ ਰੰਗੇ ਹੱਥੀਂ ਵੀ ਕਾਬੂ ਕਰਦੀ ਹੈ। ਤਾਜ਼ਾ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ।ਇਸ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਕੁਝ ਲੋਕਾਂ ਆਖ ਰਹੇ ਹਨ ਕਿ ਮੁਆਫੀ ਮੰਗ ਕੇ ਮੁੜ ਰਿਸ਼ਵਤ ਨਹੀਂ ਲਵੇਂਗਾ।
ਇਸ ਉਤੇ ਪਟਵਾਰੀ ਮੁਆਫੀ ਤੇ ਹਾੜ੍ਹੇ ਕੱਢ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਪੁਰਾਣੇ ਰਿਕਾਰਡ ਲਈ ਰਿਸ਼ਵਤ ਮੰਗੀ ਸੀ। ਇਹ ਪਟਵਾਰੀ ਸੇਵਾਮੁਕਤੀ ਤੋਂ ਬਾਅਦ ਮੁੜ ਨੌਕਰੀ ਉਤੇ ਰੱਖਿਆ ਦੱਸਿਆ ਜਾ ਰਿਹਾ ਹੈ।
ਪਟਵਾਰੀ ਉਤੇ 3 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪਟਵਾਰੀ ਨੂੰ ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਨੇ ਫੜਿਆ ਹੈ। ਇਸ ਦੀ ਵੀਡੀਓ ਬਣਾਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :