ਮੰਡੀ 'ਚ ਇਕੱਠੀ ਹੋਈ ਭੀੜ ਦੇਖ ਪ੍ਰਸ਼ਾਸਨਿਕ ਅਧਿਕਾਰੀ ਦਾ ਚੜ੍ਹਿਆ ਪਾਰਾ, ਇੰਝ ਖਿੰਡੇ ਲੋਕ
ਮੰਡੀ 'ਚ ਮੌਕੇ 'ਤੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਮੰਡੀ ਬੋਰਡ ਦਾ ਅਧਿਕਾਰੀ ਮੌਜੂਦ ਨਹੀਂ ਸੀ। ਮੰਡੀ 'ਚ ਜੋ ਸਮਾਨ ਵੇਚਿਆ ਜਾ ਰਹਾ ਸੀ ਉਹ ਹੋਲਸੇਲ ਦੇ ਰੇਟ ਤੇ ਨਹੀਂ ਸਗੋਂ ਪ੍ਰਚੂਨ 'ਚ ਵਿਕ ਰਿਹਾ ਸੀ। ਇੱਥੋਂ ਤਕ ਕਿ ਬਿਨਾਂ ਪਾਸ ਤੇ ਬਿਨਾਂ ਕਰਫਿਊ ਲੋਕ ਮੰਡੀ 'ਚ ਪਹੁੰਚੇ ਸਨ।
ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਤਾਂ ਜੋ ਇਸ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ। ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਲੋਕਡਾਊਨ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਦਿਖਾਈ ਦਿੰਦੀਆਂ ਹਨ। ਕਿਤੇ ਲੋਕਾਂ ਤੇ ਕਿਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਮਾਜਿਕ ਦੂਰੀ ਦੀ ਵੀ ਉਲੰਘਣਾ ਹੋ ਰਹੀ ਹੈ।
ਅਜਿਹਾ ਹਾਲ ਅੱਜ ਸਵੇਰ ਮੁਹਾਲੀ 11 ਫੇਜ਼ ਦੀ ਮੰਡੀ 'ਚ ਦੇਖਣ ਨੂੰ ਮਿਲਿਆ। ਮੰਡੀ 'ਚ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ ਤੇ ਵੱਡੀ ਗੱਲ ਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਗਿਆ। ਇੱਥੋਂ ਤਕ ਕਿ ਬਿਨਾਂ ਪਾਸ ਤੇ ਬਿਨਾਂ ਕਰਫਿਊ ਲੋਕ ਮੰਡੀ 'ਚ ਪਹੁੰਚੇ ਸਨ।
ਮੰਡੀ 'ਚ ਮੌਕੇ 'ਤੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਮੰਡੀ ਬੋਰਡ ਦਾ ਅਧਿਕਾਰੀ ਮੌਜੂਦ ਨਹੀਂ ਸੀ। ਮੰਡੀ 'ਚ ਜੋ ਸਮਾਨ ਵੇਚਿਆ ਜਾ ਰਹਾ ਸੀ ਉਹ ਹੋਲਸੇਲ ਦੇ ਰੇਟ ਤੇ ਨਹੀਂ ਸਗੋਂ ਪ੍ਰਚੂਨ 'ਚ ਵਿਕ ਰਿਹਾ ਸੀ।
ਸ਼ੁੱਕਰਵਾਰ ਏਬੀਪੀ ਸਾਂਝਾ ਨੇ ਖ਼ਬਰ ਦਿਖਾਈ ਸੀ ਜਿਸ ਮਗਰੋਂ ਅੱਜ ਸਵੇਰ ਮੰਡੀ ਦੀ ਹਾਲਤ ਜਾਣਨ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਅੱਜ ਮੰਡੀ 'ਚ ਇਕੱਠੀ ਹੋਈ ਭੀੜ ਦੇਖ ਕੇ ਪੰਜਾਬ ਮੰਡੀ ਬੋਰਡ ਦੇ ਜੀਐਮ ਨੇ ਆਪੇ ਤੋਂ ਬਾਹਰ ਹੋਕੇ ਸਬਜ਼ੀ ਵੇਚਣ ਵਾਲਿਆਂ 'ਤੇ ਵੀ ਗੁੱਸਾ ਕੱਢਿਆ।