ਭੁੱਖੇ ਮਰਦੇ, ਕੀ ਨਾ ਕਰਦੇ! ਵੇਖੋ ਕੋਰੋਨਾ ਦੀ ਤਬਾਹੀ ਦਾ ਭਿਆਨਕ ਰੂਪ
ਪਿਛਲੇ 15 ਸਾਲ ਤੋਂ ਪੰਜਾਬ ਰਹਿ ਰਹੇ ਇਨ੍ਹਾਂ ਲੋਕਾਂ ਕੋਲ ਲੌਕਡਾਊਨ ਕਾਰਨ ਕੰਮ ਕਾਰ ਖਤਮ ਹੋਣ ਕਾਰਨ ਪੱਲੇ ਕੁਝ ਖਾਣ ਲਈ ਵੀ ਨਹੀਂ ਰਿਹਾ। ਰੇਲ 'ਚ ਜਾਣ ਲਈ ਬੁਕਿੰਗ ਨਾ ਹੋਣ 'ਤੇ ਇਨ੍ਹਾਂ ਇਸ ਤਰੀਕੇ ਜਾਣ 'ਚ ਹੀ ਭਲਾਈ ਸਮਝੀ।
ਖੰਨਾ: ਨੈਸ਼ਨਲ ਹਾਈਵੇ 'ਤੇ ਮੋਟਰਸਾਈਕਲ ਰੇਹੜੀ 'ਤੇ 16 ਲੋਕ ਬੱਚਿਆਂ ਸਮੇਤ ਜਾਂਦੇ ਨਜ਼ਰ ਆਏ। ਇਹ ਲੋਕ ਬਟਾਲਾ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਹੇ ਸਨ। ਭੁੱਖ ਨਾਲ ਸਤਾਏ ਇਨ੍ਹਾਂ ਲੋਕਾਂ ਦਾ ਦਰਦ ਆਪ ਮੁਹਾਰੇ ਛਲਕਿਆ ਕਿ ਇੱਥੇ ਭੁੱਖੇ ਮਰਨ ਨਾਲੋਂ ਤਾਂ ਅਸੀਂ ਆਪਣੇ ਪਰਿਵਾਰ ਕੋਲ ਜਾ ਕੇ ਮਰ ਜਾਈਏ।
ਪਿਛਲੇ 15 ਸਾਲ ਤੋਂ ਪੰਜਾਬ ਰਹਿ ਰਹੇ ਇਨ੍ਹਾਂ ਲੋਕਾਂ ਕੋਲ ਲੌਕਡਾਊਨ ਕਾਰਨ ਕੰਮ ਕਾਰ ਖਤਮ ਹੋਣ ਕਾਰਨ ਪੱਲੇ ਕੁਝ ਖਾਣ ਲਈ ਵੀ ਨਹੀਂ ਰਿਹਾ। ਰੇਲ 'ਚ ਜਾਣ ਲਈ ਬੁਕਿੰਗ ਨਾ ਹੋਣ 'ਤੇ ਇਨ੍ਹਾਂ ਇਸ ਤਰੀਕੇ ਜਾਣ 'ਚ ਹੀ ਭਲਾਈ ਸਮਝੀ।
ਮੋਟਰਸਾਈਕਲ ਰੇਹੜੀ 'ਤੇ ਜਾ ਰਹੇ ਮੁਕੇਸ਼ ਕੁਮਾਰ ਤੇ ਰਾਜੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਬਟਾਲਾ 'ਚ 15 ਸਾਲ ਤੋਂ ਗੋਲਗੱਪੇ ਦੀ ਰੇਹੜੀ ਲਾ ਰਹੇ ਸੀ। ਹੁਣ ਕੰਮਕਾਜ ਠੱਪ ਹੋਣ 'ਤੇ ਉਹ ਆਪਣੇ ਘਰਾਂ ਨੂੰ ਪਰਤ ਰਹੇ ਹਨ। ਰਾਸ਼ਨ ਨਾ ਹੋਣ ਕਾਰਨ ਮਜਬੂਰੀ ਵੱਸ ਕੁੱਲ 21 ਬੰਦੇ ਵਾਪਸ ਜਾ ਰਹੇ ਹਨ ਜਿਨ੍ਹਾਂ 'ਚੋਂ 16 ਬੰਦੇ ਰੇਹੜੀ 'ਤੇ ਅਤੇ ਬਾਕੀ ਮੋਟਰਸਾਈਕਲ 'ਤੇ ਜਾ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਚਾਰ ਦਿਨ ਪਹਿਲਾਂ ਉਹ ਬਟਾਲਾ ਤੋਂ ਚਲੇ ਸਨ। ਇਨ੍ਹਾਂ ਦਾ ਮੰਨਣਾ ਹੈ ਕਿ ਇਥੇ ਭੁੱਖੇ ਮਰਨ ਤੋਂ ਚੰਗਾ ਹੈ ਆਪਣੇ ਦੇਸ ਜਾ ਕੇ ਪੂਰੇ ਪਰਿਵਾਰ ਨਾਲ ਤਾਂ ਮਰਾਂਗੇ। ਜਦ ਇਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਹੋ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਘਰ 'ਚ ਵੀ ਅਸੀਂ ਇਕੱਠੇ ਹੀ ਰਹਿੰਦੇ ਹਾਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ