ਬਟਾਲਾ: ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ 'ਤੇ ਪਿੰਡ ਉੱਧੋਵਾਲ ਵਿੱਚ ਬਣੇ ਰੰਧਾਵਾ ਪੈਟਰੋਲ ਪੰਪ ਤੋਂ ਦਿਨ-ਦਿਹਾੜੇ ਬੰਦੂਕ ਵਿਖਾ ਕੇ 55 ਹਜ਼ਾਰ ਰੁਪਏ ਲੁੱਟ ਲਏ।
ਪ੍ਰਾਪਤ ਜਾਣਕਾਰੀ ਮੁਤਾਬਕ ਦੋ ਲੁਟੇਰੇ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਵਿੱਚ ਸਵਾਰ ਹੋ ਕੇ ਆਏ ਤੇ ਟੈਂਕੀ ਫੁੱਲ ਕਰਵਾ ਲਈ। ਇਸ ਤੋਂ ਬਾਅਦ ਪੰਪ ਦੇ ਕਰਿੰਦੇ ਨੂੰ ਫੜ ਕੇ ਦੇਸੀ ਪਿਸਤੌਲ ਵਿਖਾ ਉਸ ਤੋਂ ਸਾਰੇ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ, ਜਿਸ ਦੀ ਸਹਾਇਤਾ ਨਾਲ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।