ਚੰਡੀਗੜ੍ਹ: ਅਧਿਆਪਕਾਂ ਨੂੰ ਫਾਨੇ ਵਜੋਂ ਵਰਤੇ ਜਾਣ ਦੀ ਆਗਿਆ ਦਿੰਦੇ ਸਰਕਾਰੀ ਫੁਰਮਾਨ ਹੁਣ ਰੱਦ ਹੋ ਗਏ ਹਨ। ਬੀਤੇ ਦਿਨੀਂ ਫਗਵਾੜਾ ਵਿੱਚ ਸਰਕਾਰੀ ਅਧਿਆਪਕਾਂ ਨੂੰ ਗ਼ੈਰ-ਕਾਨੂੰਨੀ ਖਣਨ ਦੀ ਨਿਗਰਾਨੀ ਲਈ ਤਾਇਨਾਤ ਕਰਨ ਸਬੰਧੀ ਜਾਰੀ ਕੀਤੇ ਹੁਕਮ ਹੁਣ ਐਸਡੀਐਮ ਫਗਵਾੜਾ ਨੇ ਵਾਪਸ ਲੈ ਲਏ ਹਨ।

ਅਧਿਆਪਕ ਜਥੇਬੰਦੀ ਮੁਤਾਬਕ ਤਕਰੀਬਨ 20 ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਰਾਤ ਸਮੇਂ ਰੇਤ ਲਿਜਾਣ ਵਾਲੇ ਟਰੱਕ ਤੇ ਟਰੈਕਟਰ-ਟਰਾਲੀਆਂ ’ਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ। ਪ੍ਰਸ਼ਾਸਨ ਨੇ ਅਧਿਆਪਕ ਜਥੇਬੰਦੀ ਤੇ ਅਕਾਲੀ ਦਲ ਦੇ ਵਿਰੋਧ ਮਗਰੋਂ ਇਹ ਹੁਕਮ ਰੱਦ ਕਰ ਦਿੱਤੇ ਹਨ।

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਗੁਰਦਾਸਪੁਰ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਸ਼ਰਾਬ ਫੈਕਟਰੀਆਂ ਨੇੜੇ ਤਾਇਨਾਤ ਕਰ ਦਿੱਤਾ ਸੀ, ਤਾਂ ਜੋ ਸੂਬੇ ਵਿਚ ਸ਼ਰਾਬ ਦੀ ਗੈਰਕਾਨੂੰਨੀ ਵਿਕਰੀ ਰੋਕੀ ਜਾ ਸਕੇ। ਉਦੋਂ ਵੀ ਲੋਕ ਰੋਹ ਕਾਰਨ ਪ੍ਰਸ਼ਾਸਨ ਨੂੰ ਆਪਣੇ ਫ਼ੈਸਲੇ ਤੋਂ ਪਿੱਛੇ ਹਟਣਾ ਪਿਆ ਸੀ।

ਇਹ ਵੀ ਪੜ੍ਹੋ:

Education Loan Information:

Calculate Education Loan EMI