ਨੀਟੂ ਸ਼ਟਰਾਂ ਵਾਲਾ ਮੁੜ ਚੋਣ ਮੈਦਾਨ 'ਚ ਕੁੱਦਣ ਲਈ ਤਿਆਰ
ਲੋਕ ਸਭਾ ਚੋਣਾਂ 2019 ਵਿੱਚ ਸੋਸ਼ਲ ਮੀਡੀਆ ਸੈਂਸੇਸ਼ਨ ਬਣੇ ਨੀਟੂ ਸ਼ਟਰਾਂ ਵਾਲਾ ਨੇ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਦਾ ਵੀ ਮਨ ਬਣਾਇਆ ਹੈ। ਸੋਮਵਾਰ ਨੂੰ ਉਹ ਫਗਵਾੜਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਭਰਨ ਜ਼ਿਲ੍ਹਾ ਦਫ਼ਤਰ ਗਏ ਪਰ ਕਾਗਜ਼ ਪੂਰੇ ਨਾ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਹੁਣ ਨੀਟੂ ਦਾ ਕਹਿਣਾ ਹੈ ਕਿ ਉਹ ਤਿੰਨ ਵਜੇ ਤੋਂ ਪਹਿਲਾਂ ਮੁੜ ਆਉਣਗੇ ਤੇ ਕਾਗਜ਼ ਪੂਰੇ ਕਰਕੇ ਆਪਣੀ ਨਾਮਜ਼ਦਗੀ ਭਰਨਗੇ।
ਫਗਵਾੜਾ: ਲੋਕ ਸਭਾ ਚੋਣਾਂ 2019 ਵਿੱਚ ਸੋਸ਼ਲ ਮੀਡੀਆ ਸੈਂਸੇਸ਼ਨ ਬਣੇ ਨੀਟੂ ਸ਼ਟਰਾਂ ਵਾਲਾ ਨੇ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਦਾ ਵੀ ਮਨ ਬਣਾਇਆ ਹੈ। ਸੋਮਵਾਰ ਨੂੰ ਉਹ ਫਗਵਾੜਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਭਰਨ ਜ਼ਿਲ੍ਹਾ ਦਫ਼ਤਰ ਗਏ ਪਰ ਕਾਗਜ਼ ਪੂਰੇ ਨਾ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਹੁਣ ਨੀਟੂ ਦਾ ਕਹਿਣਾ ਹੈ ਕਿ ਉਹ ਤਿੰਨ ਵਜੇ ਤੋਂ ਪਹਿਲਾਂ ਮੁੜ ਆਉਣਗੇ ਤੇ ਕਾਗਜ਼ ਪੂਰੇ ਕਰਕੇ ਆਪਣੀ ਨਾਮਜ਼ਦਗੀ ਭਰਨਗੇ।
ਦੱਸ ਦੇਈਏ ਲੋਕ ਸਭਾ ਚੋਣਾਂ ਵਿੱਚ ਨੀਟੂ ਸ਼ਟਰਾਂ ਵਾਲਾ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ ਨੇ ਵੀ ਵੋਟਾਂ ਨਹੀਂ ਪਾਈਆਂ ਸੀ, ਜਿਸ ਕਰਕੇ ਉਹ ਰੋਣ ਲੱਗ ਗਏ ਸੀ। ਉਨ੍ਹਾਂ ਦੀ ਮਾਸੂਮੀਅਤ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਈ ਤੇ ਨੀਟੂ ਰਾਤੋ-ਰਾਤ ਸੋਸ਼ਲ ਮੀਡੀਆ ਦੇ ਸਟਾਰ ਬਣ ਗਏ। ਮਕਬੂਲੀਅਤ ਵਧਣ ਤੋਂ ਬਾਅਦ ਉਨ੍ਹਾਂ ਨੂੰ ਕਈ ਸ਼ਖ਼ਸੀਅਤਾਂ ਤੇ ਸਿਤਾਰਿਆਂ ਨੇ ਤੋਹਫੇ ਦਿੱਤੇ।
ਫਗਵਾੜਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਨੀਟੂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੰਤੋਸ਼ ਕੁਮਾਰ ਭੋਗੀ, ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਲੋਕ ਇਨਸਾਫ ਪਾਰਟੀ ਦੇ ਜਰਨੈਲ ਸਿੰਘ ਤੇ ਬੀਜੇਪੀ ਦੇ ਉਮੀਦਵਾਰ ਰਾਜੇਸ਼ ਬੱਗਾ ਨਾਲ ਹੋਏਗਾ।