ਪੜਚੋਲ ਕਰੋ
Advertisement
(Source: ECI/ABP News/ABP Majha)
ਪੰਜਾਬ ਪੁਲਿਸ ਵੱਲੋਂ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਗ੍ਰਿਫ਼ਤਾਰ, ਗੋਲਾ ਬਾਰੂਦ ਵੀ ਬਰਾਮਦ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਦੋ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਨਾਲ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਚੰਡੀਗੜ: ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਦੋ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਨਾਲ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਇੰਨਾਂ ਸ਼ੱਕੀ ਅੱਤਵਾਦੀਆਂ ਪਾਸੋਂ 10 ਹੈਂਡ ਗ੍ਰਨੇਡ, 1 ਏ.ਕੇ. 47 ਰਾਈਫਲ ਅਤੇ 2 ਮੈਗਜ਼ੀਨ ਅਤੇ 60 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਨ੍ਹਾਂ ਸ਼ੱਕੀ ਅੱਤਵਾਦੀਆਂ ਦੀ ਪਛਾਣ ਆਮਿਰ ਹੁਸੈਨ ਵਾਨੀ (26 ਸਾਲ), ਵਾਸੀ ਹਫ਼ਸਰਮਲ ਜ਼ਿਲ੍ਹਾ ਸ਼ੋਪੀਆਂ ਅਤੇ ਵਸੀਮ ਹਸਨ ਵਾਨੀ (27 ਸਾਲ) ਵਾਸੀ ਸ਼ਰਮਲ ਪੁਲੀਸ ਥਾਣਾ ਜੈਨਾਪੋਰਾ, ਜ਼ਿਲ੍ਹਾ ਸ਼ੋਪੀਆਂ ਵਜੋਂ ਹੋਈ ਹੈ।
ਇਨਾਂ ਦੋਵੇਂ ਅੱਤਵਾਦੀਆਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜੋ ਆਟੋਮੈਟਿਕ ਹਥਿਆਰਾਂ ਅਤੇ ਹੈਂਡ ਗ੍ਰਨੇਡਾਂ ਦੀ ਪੰਜਾਬ ਤੋਂ ਕਸ਼ਮੀਰ ਵਾਦੀ ਵਿੱਚ ਹਥਿਆਰਾਂ ਦੀ ਸਰਗਰਮੀ ਨਾਲ ਤਸਕਰੀ ਵਿੱਚ ਸ਼ਾਮਲ ਸਨ।
ਪਠਾਨਕੋਟ ਪੁਲਿਸ ਨੇ ਪੁਲੀਸ ਥਾਣਾ ਸਦਰ ਖੇਤਰ ਵਿੱਚ ਅੰਮ੍ਰਿਤਸਰ-ਜੰਮੂ ਹਾਈਵੇਅ ਉੱਤੇ ਇੱਕ ਨਾਕੇ 'ਤੇ ਇੱਕ ਟਰੱਕ ਨੂੰ ਫੜ੍ਹਿਆ ਹੈ।ਜਿਸਦਾ ਰਜਿਸਟ੍ਰੇਰਸ਼ਨ ਨੰਬਰ ਜੇਕੇ -03-ਸੀ -7383 ਹੈ।
ਵੇਰਵੇ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਉਪਰੰਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ। ਮੁਲਜ਼ਮਾਂ ਨੇ ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ਼ਫਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖ਼ਾਨ, ਜੋ ਜੰਮੂ ਤੇ ਕਸ਼ਮੀਰ ਵਿੱਚ ਸਿਪਾਹੀ ਰਹਿ ਚੁੱਕਿਆ ਹੈ, ਵੱਲੋਂ ਪੰਜਾਬ ਤੋਂ ਇਹ ਹਥਿਆਰਾਂ ਦੀ ਖੇਪ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਸੀ।
ਆਮਿਰ ਹੁਸੈਨ ਵਾਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਟਰੱਕ ਵਿਚ ਪੰਜਾਬ ਦੇ ਪਿਛਲੇ ਗੇੜਿਆਂ ਦੌਰਾਨ ਆਪਣੇ ਸੰਚਾਲਕਾਂ ਇਸ਼ਫਾਕ ਅਹਿਮਦ ਡਾਰ ਅਤੇ ਡਾ. ਰਮੀਜ਼ ਰਾਜਾ, ਜੋ ਇਸ ਸਮੇਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਰਕੇ ਜੰਮੂ-ਕਸ਼ਮੀਰ ਦੀ ਇਕ ਜੇਲ੍ਰ ਵਿਚ ਬੰਦ ਹਨ, ਦੇ ਇਸ਼ਾਰੇ 'ਤੇ 20 ਲੱਖ ਰੁਪਏ ਦੀ ਹਵਾਲਾ ਮਨੀ ਇਕੱਠੀ ਕੀਤੀ ਹੈ।
ਆਮਿਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਸਰ ਦੀਆਂ ਪਿਛਲੀਆਂ ਯਾਤਰਾਵਾਂ ਦੌਰਾਨ ਉਸਨੇ ਦੋ ਹਥਿਆਰਬੰਦ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਪੰਜਾਬ ਤੋਂ ਵਾਦੀ ਲਿਆਂਦਾ ਸੀ।
ਡੀਜੀਪੀ ਨੇ ਦੱਸਿਆ ਕਿ ਇੰਨਾ ਦੋਸ਼ੀਆਂ ਖ਼ਿਲਾਫ਼ ਅਸਲਾ ਕਾਨੂੰਨ ਦੀ ਧਾਰਾ 25/54/59, ਐਕਸਪਲੋਸਿਵ ਸਬਸਟਾਂਸਿਜ਼ ਸੋਧ ਐਕਟ 2001 ਦੀ ਧਾਰਾ 3/4/5 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 13, 17, 18, 18-ਬੀ, 20 ਤਹਿਤ ਐਫਆਈਆਰ ਪੁਲੀਸ ਥਾਣਾ ਸਦਰ ਪਠਾਨਕੋਟ ਵਿਖੇ ਦਰਜ ਕਰ ਲਈ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਖ਼ਬਰਾਂ
ਦੇਸ਼
ਲੁਧਿਆਣਾ
Advertisement