ਪੜਚੋਲ ਕਰੋ
(Source: ECI/ABP News)
ਅੰਮ੍ਰਿਤਸਰ 'ਚ ਅੰਗਾਂ ਦੀ ਅਦਲਾ-ਬਦਲੀ ਦਾ ਮਾਮਲਾ, ਪੁਲਿਸ ਕੋਲ ਕਿਸੇ ਨੇ ਦਰਜ ਨਹੀਂ ਕਰਵਾਈ ਸ਼ਿਕਾਇਤ
ਅੰਮ੍ਰਿਤਸਰ ਪੁਲਿਸ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਅਜਿਹਾ ਕੋਈ ਵੀ ਮਾਮਲਾ ਜਿਸ ਵਿੱਚ ਕੋਰੋਨਾਵਾਇਰਸ ਕਰਕੇ ਮਰੇ ਕਿਸੇ ਮ੍ਰਿਤਕ ਦੀਆਂ ਲਾਸ਼ਾਂ ਵਿੱਚੋਂ ਅੰਗਾਂ ਦੇ ਗਾਇਬ ਜਾਂ ਤਬਦੀਲੀ ਹੋਣ ਦਾ ਮਾਮਲਾ ਪਤਾ ਹੋਵੇ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਵੇ।
![ਅੰਮ੍ਰਿਤਸਰ 'ਚ ਅੰਗਾਂ ਦੀ ਅਦਲਾ-ਬਦਲੀ ਦਾ ਮਾਮਲਾ, ਪੁਲਿਸ ਕੋਲ ਕਿਸੇ ਨੇ ਦਰਜ ਨਹੀਂ ਕਰਵਾਈ ਸ਼ਿਕਾਇਤ Police Commissioner Amritsar on organ transplantation ਅੰਮ੍ਰਿਤਸਰ 'ਚ ਅੰਗਾਂ ਦੀ ਅਦਲਾ-ਬਦਲੀ ਦਾ ਮਾਮਲਾ, ਪੁਲਿਸ ਕੋਲ ਕਿਸੇ ਨੇ ਦਰਜ ਨਹੀਂ ਕਰਵਾਈ ਸ਼ਿਕਾਇਤ](https://static.abplive.com/wp-content/uploads/sites/5/2020/08/31200522/ASR-Commisnor1.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਕੋਲ ਕੋਈ ਵੀ ਅਜਿਹੀ ਸ਼ਿਕਾਇਤ ਨਹੀਂ ਆਈ ਜਿਸ ਵਿੱਚ ਅੰਗਾਂ ਨੂੰ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੋਵੇ। ਦੱਸ ਦਈਏ ਕਿ ਹਾਈਕੋਰਟ ਵੱਲੋਂ ਬੀਤੇ ਦਿਨੀਂ ਲਾਸ਼ਾਂ ਦੀ ਅਦਲਾ-ਬਦਲੀ ਦੇ ਮਾਮਲੇ ਵਿੱਚ ਦਾਖਲ ਹੋਈ ਰਿੱਟ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸੀ।
ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਅਜਿਹਾ ਕੋਈ ਵੀ ਮਾਮਲਾ ਜਿਸ ਵਿੱਚ ਕੋਰੋਨਾਵਾਇਰਸ ਕਰਕੇ ਮਰੇ ਕਿਸੇ ਮ੍ਰਿਤਕ ਦੀਆਂ ਲਾਸ਼ਾਂ ਵਿੱਚੋਂ ਅੰਗਾਂ ਦੇ ਗਾਇਬ ਜਾਂ ਤਬਦੀਲੀ ਹੋਣ ਦਾ ਮਾਮਲਾ ਪਤਾ ਹੋਵੇ ਤਾਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਵੇ। ਪੁਲਿਸ ਦੀ ਇਹ ਅਪੀਲ ਵੀ ਲੋਕਾਂ ਨੂੰ ਰਾਸ ਨਹੀਂ ਆਈ ਤੇ ਅਜੇ ਤਕ ਪੁਲਿਸ ਕੋਲ ਇਸ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ।
ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਬਕਾਇਦਾ 31 ਅਗਸਰ ਤੱਕ ਦਾ ਸਮਾਂ ਦੇ ਕੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਅਜਿਹਾ ਮਾਮਲਾ ਹੈ ਤਾਂ ਉਹ ਪੁਲਿਸ ਲਾਈਨ ਵਿੱਚ ਇਸ ਸਬੰਧੀ ਬਿਆਨ ਦਰਜ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਡਾਈਆਂ ਜਾ ਰਹੀਆਂ ਅਫਵਾਹਾਂ ਵਿੱਚ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਜੇਕਰ ਕੋਈ ਅਜਿਹੀ ਅਫਵਾਹ ਫੈਲਾਉਂਦਾ ਹੈ ਤਾਂ ਇਹ ਇੱਕ ਗ਼ੈਰ ਕਾਨੂੰਨੀ ਧਾਰਾ ਹੈ।
ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਲਾਸ਼ਾਂ ਦੀ ਅਦਲਾ-ਬਦਲੀ ਦੇ ਮਾਮਲੇ ਵਿੱਚ ਕੌਣ ਜ਼ਿੰਮੇਵਾਰ ਹੈ, ਇਸ ਦੀ ਜਾਂਚ ਵੱਖਰੇ ਤੌਰ 'ਤੇ ਚੱਲ ਰਹੀ ਹੈ।
ਦੇਸ਼ 'ਚ ਅੰਤਰਾਸ਼ਟਰੀ ਉਡਾਣਾਂ 30 ਸਤੰਬਰ ਤੱਕ ਕੈਂਸਲ, ਭਾਰਤ ਵੀ ਨਹੀਂ ਆ ਸਕਦੇ ਯਾਤਰੀ
ਇੰਡੀਅਨ ਏਅਰ ਫੋਰਸ ਨੇ 2 ਹੋਰ ਐਡਵਾਂਸਡ ਏਅਰ ਸਰਵੀਲੈਂਸ ਫਾਲਕਨ ਏਅਰਕ੍ਰਾਫਟ ਖਰੀਦਣ ਦੀ ਕੀਤੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)