ਪੜਚੋਲ ਕਰੋ
ਲੁਧਿਆਣਾ: ਐਮਜੌਨ ਦੇ ਗੋਦਾਮ 'ਚ ਚੋਰੀ, ਗਾਰਡ ਨੂੰ ਬੰਨ੍ਹ ਕੀਤੀ ਵਾਰਦਾਤ
ਗਿੱਲ ਰੋਡ 'ਤੇ ਮੌਜੂਦ ਐਮਜੌਨ ਦੇ ਗੁਦਾਮ ‘ਚ ਐਤਵਾਰ ਤੜਕੇ 6 ਲੁਟੇਰਿਆਂ ਨੇ ਗਾਰਡ ਨਾਲ ਕੁੱਟਮਾਰ ਕਰ ਉਸ ਨੂੰ ਬੰਨ੍ਹ ਦਿੱਤਾ। ਇਸ ਤੋਂ ਬਾਅਦ ਇਲੈਕਟ੍ਰੋਨਿਕ ਸੇਫ ਚੁੱਕ ਕੇ ਲੈ ਗਏ। ਜ਼ਖ਼ਮੀ ਅਮਰਜੀਤ ਸਿੰਘ ਨੇ ਪਹਿਲਾਂ ਖੁਦ ਨੂੰ ਛੁਡਾਇਆ ਤੇ ਗੁਆਂਢੀਆਂ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿੱਤੀ।

ਲੁਧਿਆਣਾ: ਗਿੱਲ ਰੋਡ 'ਤੇ ਮੌਜੂਦ ਐਮਜੌਨ ਦੇ ਗੁਦਾਮ ‘ਚ ਐਤਵਾਰ ਤੜਕੇ 6 ਲੁਟੇਰਿਆਂ ਨੇ ਗਾਰਡ ਨਾਲ ਕੁੱਟਮਾਰ ਕਰ ਉਸ ਨੂੰ ਬੰਨ੍ਹ ਦਿੱਤਾ। ਇਸ ਤੋਂ ਬਾਅਦ ਇਲੈਕਟ੍ਰੋਨਿਕ ਸੇਫ ਚੁੱਕ ਕੇ ਲੈ ਗਏ। ਜ਼ਖ਼ਮੀ ਅਮਰਜੀਤ ਸਿੰਘ ਨੇ ਪਹਿਲਾਂ ਖੁਦ ਨੂੰ ਛੁਡਾਇਆ ਤੇ ਗੁਆਂਢੀਆਂ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਗੁਦਾਮ ਤੋਂ ਫੁਟੇਜ਼ ਨਹੀਂ ਮਿਲੀ, ਪਰ ਨੇੜੇ ਤੋਂ ਹੀ ਇੱਕ ਘਰ ‘ਚ ਲੱਗੇ ਕੈਮਰੇ ‘ਚ ਵ੍ਹਾਈਟ ਰੰਗ ਦੀ ਸਕੌਡਾ ਕਾਰ ਜਾਂਦੀ ਹੋਈ ਨਜ਼ਰ ਆਈ ਹੈ। ਫਿਲਹਾਲ ਲੁੱਟ 12 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ, ਪਰ ਪੁਲਿਸ ਤੇ ਕੰਪਨੀ ਦੇ ਮੈਨੇਜਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਅਮਰਜੀਤ ਦੇ ਬਿਆਨ ਮੁਤਾਬਕ ਐਤਵਾਰ ਤੜਕੇ 2:14 ਵਜੇ ਲੁਟੇਰੇ ਗੁਦਾਮ ਦੀ ਕੰਧ ਟੱਪ ਕੇ ਅੰਦਰ ਆਏ। ਉਨ੍ਹਾਂ ਅੰਦਰ ਆ ਕੇ ਚਾਬੀ ਮੰਗੀ ਤੇ ਨਾ ਮਿਲਣ ‘ਤੇ ਸਿਰ ‘ਤੇ ਵਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਲੁਟੇਰਿਆਂ ਨੇ ਬੰਨ੍ਹ ਦਿੱਤਾ ਤੇ ਜਾਲੀ ਪੱਟ ਕੇ ਅੰਦਰ ਵੜ ਗਏ। ਪੁਲਿਸ ਗਾਰਡ ਤੋਂ ਇਲਾਵਾ ਕੰਪਨੀ ਦੇ 23 ਮੁਲਾਜ਼ਮਾਂ ਨੂੰ ਵੀ ਹਿਰਾਸਤ ‘ਚ ਲੈ ਪੁੱਛਗਿੱਛ ਕਰ ਰਹੀ ਹੈ।
Before You Go
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
ਟ੍ਰੈਂਡਿੰਗ ਟੌਪਿਕ





















