ਖਨੌਰੀ ਬਾਰਡਰ 'ਤੇ ਪਹੁੰਚੀ ਪੁਲਿਸ, ਕਿਸਾਨਾਂ 'ਤੇ ਕਰ'ਤੀ ਕਾਰਵਾਈ
ਖਨੌਰੀ ਬਾਰਡਰ 'ਤੇ ਪੰਜਾਬ ਪੁਲਿਸ ਪਹੁੰਚ ਗਈ ਹੈ, ਉੱਥੇ ਹੀ ਡੀਆਈਜੀ ਮਨਦੀਪ ਸਿੱਧੂ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਹਨ।

ਖਨੌਰੀ ਬਾਰਡਰ 'ਤੇ ਪੰਜਾਬ ਪੁਲਿਸ ਪਹੁੰਚ ਗਈ ਹੈ, ਉੱਥੇ ਹੀ ਡੀਆਈਜੀ ਮਨਦੀਪ ਸਿੱਧੂ ਇਸ ਕਾਰਵਾਈ ਦੀ ਅਗਵਾਈ ਕਰ ਰਹੇ ਹਨ। ਪੰਜਾਬ ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਬੇਨਤੀ ਕੀਤੀ, ਜਦੋਂ ਕਿਸਾਨ ਨਹੀਂ ਮੰਨੇ ਤਾਂ ਪੁਲਿਸ ਨੇ ਕਈਆਂ 'ਤੇ ਡਾਂਗਾਂ ਵੀ ਵਰ੍ਹਾਈਆਂ ਅਤੇ ਕਈਆਂ ਦੀ ਪੱਗਾਂ ਵੀ ਲੱਥੀਆਂ। ਹੁਣ ਕਈ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਕੇ ਲਿਜਾਇਆ ਜਾ ਰਿਹਾ ਹੈ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਕਿਸਾਨਾਂ ਨੂੰ ਬੱਸ ਵਿੱਚ ਭਰ ਕੇ ਲਿਜਾ ਰਹੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਸ ਦਿਨ ਵੱਡੇ ਕਿਸਾਨ ਆਗੂ ਉੱਥੇ ਸ਼ਾਮਲ ਨਹੀਂ ਸਨ ਸਿਰਫ 200-300 ਕਿਸਾਨ ਉੱਥੇ ਸਨ, ਉਸ ਵੇਲੇ ਪੁਲਿਸ ਦੇ ਵੱਡੇ ਅਫਸਰ 3000 ਪੁਲਿਸ ਬਲ ਨੂੰਲੈਕੇ ਉੱਥੇ ਪਹੁੰਚ ਗਏ।
ਜ਼ਿਕਰ ਕਰ ਦਈਏ ਕਿ ਅੱਜ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਸੀ, ਜੋ ਕਿ ਚਾਰ ਘੰਟਿਆਂ ਤੱਕ ਚੱਲੀ, ਪਰ ਬੇਸਿੱਟਾ ਰਹੀ ਅਤੇ ਅਗਲੀ ਮੀਟਿੰਗ 4 ਮਈ ਨੂੰ ਰੱਖੀ ਗਈ ਸੀ। ਉੱਥੇ ਹੀ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਹੋਰ ਵੱਡੇ ਕਿਸਾਨ ਆਗੂ ਮੋਰਚੇ 'ਤੇ ਪਰਤ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਡਿਟੇਨ ਕਰ ਲਿਆ ਗਿਆ। ਉਸ ਤੋਂ ਥੋੜੀ ਦੇਰ ਬਾਅਦ ਹੀ ਖਨੌਰੀ ਬਾਰਡਰ 'ਤੇ ਪੁਲਿਸ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ, ਪਹਿਲਾਂ ਬੇਨਤੀ ਕੀਤੀ ਫਿਰ ਜਿਹੜੇ ਨਹੀਂ ਮੰਨੇ ਉਨ੍ਹਾਂ ਨਾਲ ਧੱਕਾਸ਼ਾਹੀ ਕਰਕੇ ਬੱਸਾਂ ਵਿੱਚ ਬਿਠਾਇਆ ਗਿਆ। ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ, ਹਾਲਾਂਕਿ ਕਿਸਾਨਾਂ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਪੁਲਿਸ ਨੇ ਆ ਕੇ ਸਾਰਿਆਂ ਨੂੰ ਘੇਰਾ ਪਾ ਲਿਆ ਜਿਸ ਕਰਕੇ ਉਹ ਸਫਲ ਨਹੀਂ ਹੋ ਸਕੇ ਅਤੇ ਪੁਲਿਸ ਉਨ੍ਹਾਂ ਨੂੰ ਬਿਠਾ ਕੇ ਲੈ ਗਈ। ਹਾਲੇ ਵੀ ਪੁਲਿਸ ਉੱਥੇ ਤੰਬੂਆਂ ਦੀ ਤਲਾਸ਼ ਕਰ ਰਹੀ ਹੈ, ਕਿ ਕਿਤੇ ਇੱਥੇ ਕੋਈ ਕਿਸਾਨ ਬੱਚ ਨਾ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
