ਪੜਚੋਲ ਕਰੋ

Crime News: ਮਾੜੇ ਕੰਮ ਦਾ ਮਾੜਾ ਨਤੀਜਾ ! ਲੁੱਟ ਤੋਂ ਬਾਅਦ ਪੈਸਿਆਂ ਨੂੰ ਵੰਡ ਨੂੰ ਲੈ ਕੇ ਹੋਇਆ ਕਲੇਸ਼, ਗੋਲ਼ੀ ਮਾਰ ਸਾਥੀ ਦਾ ਹੀ ਕਰ ਦਿੱਤਾ ਕਤਲ, ਇੰਝ ਹੋਇਆ ਖ਼ੁਲਾਸਾ

ਸਾਜਿਸ਼ ਦੇ ਤਹਿਤ ਦਰਿਆ ਦੇ ਕੰਢੇ ਪਟੜੀ ਨੇੜੇ ਗੱਲ ਕਰਨ ਦੇ ਬਹਾਨੇ ਜਸ਼ਨਪ੍ਰੀਤ ਨੂੰ ਬੁਲਾਇਆ ਅਤੇ ਉਥੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਲਾਸ਼ ਦੀ ਪਹਿਚਾਣ ਨਾ ਹੋਵੇ ਇਸ ਲਈ ਤੇਜ਼ਦਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਸਨੂੰ ਵੱਡ ਦਿੱਤਾ ਗਿਆ ਅਤੇ ਉਥੋਂ ਫਰਾਰ ਹੋ ਗਏ

Punjab Police: ਫਿਰੋਜ਼ਪੁਰ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।  ਫਿਰੋਜ਼ਪੁਰ ਪੁਲਿਸ ਨੇ ਗੁੱਥੀ ਨੂੰ ਸੁਲਝਾਉਦੇਂ ਹੋਏ 3 ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਵੱਲੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਹੋਇਆ ਅਸਲਾ ਮੋਟਰਸਾਇਕਲ ਤੇ ਹਥਿਆਰ ਬਰਾਮਦ ਕੀਤੇ ਹਨ

ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਮਿਤੀ 9 ਮਈ 2024 ਨੂੰ ਥਾਣਾ ਮੱਖੂ ਜਿਲਾ ਫਿਰੋਜਪੁਰ ਵਿਖੇ ਇੱਕ ਪੁਰਾਣਾ ਹਰੀਕੇ ਹੈਡ ਦੇ ਪੁਲ ਪਾਸ ਕੱਚੀ ਪਟੜੀ ਤੇ ਇੱਕ ਅਨਪਾਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ ਜਿਸਦੀ ਉਮਰ ਕਰੀਬ 32-33 ਸਾਲ ਸੀ ਜਿਸ ‘ਤੇ ਥਾਣਾ ਮੱਖੂ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਨੇ ਜਾਂਚ ਲਈ ਬਣਾਈਆਂ ਟੀਮਾਂ

ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ ਅਤੇ ਨਾ ਹੀ ਮ੍ਰਿਤਕ ਦੀ ਕੋਈ ਪਛਾਣ ਸਾਹਮਣੇ ਆ ਸਕੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 10 ਟੀਮਾਂ ਬਣਾਈਆਂ ਗਈਆਂ। ਦੱਸ ਦਈਏ ਕਿ ਲਾਸ਼ ਦੇ ਸਿਰ ‘ਤੇ ਸੱਟਾ ਦੇ ਨਿਸ਼ਾਨ ਹਨ ਅਤੇ ਹੱਥ ਅਤੇ ਮੂੰਹ ਬੰਨੇ ਹੋਏ ਹਨ। ਜਿਸ ਤੋਂ ਬਾਅਦ ਟੀਮਾਂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਹਰ ਇੱਕ ਪਿੰਡ ਵਿੱਚ ਮੁਖਬਰਾਂ ਰਾਹੀਂ ਫੋਟੋਆਂ ਭੇਜ ਕੇ ਲਾਸ਼ ਦੀ ਪਛਾਣ ਲਈ ਜਦੋ ਜਹਿਦ ਕੀਤੀ ਜਾ ਰਹੀ ਸੀ ਅਤੇ ਸੈਂਕੜੇ ਸੀਸੀਟੀਵੀ ਖੰਗਾਲੇ ਜਾ ਰਹੇ ਸਨ।

ਮੁਖਬਰ ਤੋਂ ਮਿਲੀ ਵੱਡੀ ਲੀਡ

ਇਸ ਦੌਰਾਨ ਇੱਕ ਮੁਖਬਰ ਦੀ ਲੀਡ ਤੋਂ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੋਰਖਾ ਜਿਲਾ ਤਰਨਤਾਰਨ ਵਜੋ ਕੀਤੀ ਗਈ। ਇਸ ਤੋਂ ਬਾਅਦ ਹੋਈ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਚਾਰ ਦੋਸਤਾਂ ਦਾ ਇੱਕ ਗੈਂਗ ਬਣਿਆ ਹੋਇਆ ਸੀ ਜੋ ਕਿ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਲੁੱਟ ਦੇ ਪੈਸੇ ਆਪਸ ਵਿੱਚ ਵੰਡ ਲੈਂਦਾ ਸੀ।

ਪੈਸਿਆਂ ਦੀ ਵੰਡ ਨੂੰ ਲੈ ਕੇ ਪਿਆ ਕਲੇਸ਼

ਕੁਝ ਦਿਨ ਪਹਿਲਾਂ ਹੀ ਇਨ੍ਹਾਂ ਵੱਲੋਂ ਮੋਗਾ ਵਿੱਚ ਦੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਪੈਸੇ ਦੀ ਆਪਸੀ ਵੰਡ ਨੂੰ ਲੈ ਕੇ ਇਨ੍ਹਾਂ ਵਿੱਚ ਤਕਰਾਰ ਹੋ ਗਿਆ ਤੇ ਜਸ਼ਨਪ੍ਰੀਤ ਵੱਲੋਂ ਆਪਣੇ ਸਾਥੀ ਗੁਰਪ੍ਰੀਤ ਨੂੰ ਪੈਰ ਵਿੱਚ ਗੋਲੀ  ਮਾਰ ਦਿੱਤੀ ਜਿਸ ਤੋਂ ਨਵਦੀਪ ਸਿੰਘ ਜਸਕਰਨ ਸਿੰਘ ਤੇ ਗੁਰਪ੍ਰੀਤ ਦੇ ਮਨਾਂ ਵਿੱਚ ਡਰ ਬੈਠ ਗਿਆ ਕਿ ਜੇ ਉਨ੍ਹਾਂ ਨੇ ਜਸ਼ਨਪ੍ਰੀਤ ਨੂੰ ਨਾ ਮਾਰਿਆ ਤਾਂ ਉਹਾਂ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਤਿੰਨਾਂ ਨੇ ਸਾਜਿਸ਼ ਦੇ ਤਹਿਤ ਦਰਿਆ ਦੇ ਕੰਢੇ ਪਟੜੀ ਨੇੜੇ ਗੱਲ ਕਰਨ ਦੇ ਬਹਾਨੇ ਜਸ਼ਨਪ੍ਰੀਤ ਨੂੰ ਬੁਲਾਇਆ ਅਤੇ ਉਥੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਲਾਸ਼ ਦੀ ਪਹਿਚਾਣ ਨਾ ਹੋਵੇ ਇਸ ਲਈ ਤੇਜ਼ਦਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਸਨੂੰ ਵੱਡ ਦਿੱਤਾ ਗਿਆ ਅਤੇ ਉਥੋਂ ਫਰਾਰ ਹੋ ਗਏ

ਵਾਰਦਾਤ ਤੋਂ ਬਾਅਦ ਛੱਡਿਆ ਪੰਜਾਬ 

ਪੁਲਿਸ ਵੱਲੋਂ ਉਕਤ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਅਤੇ ਇੱਕ ਆਰੋਪੀ ਨੂੰ ਕੋਲਕਤਾ ਤੋਂ ਗਿਰਫਤਾਰ ਕੀਤਾ ਗਿਆ ਜਦਕਿ ਬਾਕੀਆਂ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਵੱਲੋਂ ਕਈ ਟੋਲ ਪਲਾਜਾ ਪੈਟਰੋਲ ਪੰਪ ਸਣੇ ਪੰਜਾਬ ਭਰ ਦੇ ਅਲੱਗ ਅਲੱਗ ਜਿਲਿਆਂ ਵਿੱਚ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।

ਟਾਪ ਹੈਡਲਾਈਨ

Student missing : ਡੇਰਾ ਬਾਬਾ ਨਾਨਕ ਤੋਂ 10ਵੀਂ ਦਾ ਵਿਦਿਆਰਥੀ ਲਾਪਤਾ, 4 ਸਾਲਾਂ ਤੋਂ ਪਿਤਾ ਗਾਇਬ, 'ਪਾਪਾ ਆਏ ਹਨ' ਕਹਿ ਕੇ ਕੋਈ ਨਾਲ ਲੈ ਗਿਆ
Student missing : ਡੇਰਾ ਬਾਬਾ ਨਾਨਕ ਤੋਂ 10ਵੀਂ ਦਾ ਵਿਦਿਆਰਥੀ ਲਾਪਤਾ, 4 ਸਾਲਾਂ ਤੋਂ ਪਿਤਾ ਗਾਇਬ, 'ਪਾਪਾ ਆਏ ਹਨ' ਕਹਿ ਕੇ ਕੋਈ ਨਾਲ ਲੈ ਗਿਆ
ਜਥੇਦਾਰ ਨੇ AAP MLA ਨੂੰ ਕਿਹਾ- ਧਰਮ 'ਚ ਦਖ਼ਲ ਬੰਦ ਕਰੋ, ਮਰਿਆਦਾ ਦਾ ਸਨਮਾਨ ਜ਼ਰੂਰੀ; ਹੱਥ ਜੋੜ ਕੇ ਖੜ੍ਹੇ ਰਹੇ ਸ਼ੇਖੋਂ
ਜਥੇਦਾਰ ਨੇ AAP MLA ਨੂੰ ਕਿਹਾ- ਧਰਮ 'ਚ ਦਖ਼ਲ ਬੰਦ ਕਰੋ, ਮਰਿਆਦਾ ਦਾ ਸਨਮਾਨ ਜ਼ਰੂਰੀ; ਹੱਥ ਜੋੜ ਕੇ ਖੜ੍ਹੇ ਰਹੇ ਸ਼ੇਖੋਂ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫੋਰਸ ਹੋਵੇਗੀ ਤਾਇਨਾਤ
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ 'ਚ ਹਾਈ ਅਲਰਟ, ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਫੋਰਸ ਹੋਵੇਗੀ ਤਾਇਨਾਤ

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
Embed widget