ਪੜਚੋਲ ਕਰੋ

Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਪਾਰਟੀਆਂ ਨੇ ਖਿੱਚੀ ਚੋਣਾਂ ਦੀ ਤਿਆਰੀ; ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ

Punjab News: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਚੋਣਾਂ ਨੂੰ ਲੈ ਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਸੂਬਾ ਚੋਣ ਕਮਿਸ਼ਨ ਨੇ ਇਸ ਲਈ ਪੂਰੀ ਤਿਆਰੀ ਕਰ ਲਈ...

Punjab News: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਚੋਣਾਂ ਨੂੰ ਲੈ ਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਸੂਬਾ ਚੋਣ ਕਮਿਸ਼ਨ ਨੇ ਇਸ ਲਈ ਪੂਰੀ ਤਿਆਰੀ ਕਰ ਲਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ। ਜਿਨ੍ਹਾਂ ਨਿਗਮਾਂ ਤੇ ਕੌਂਸਲਾਂ ਦੀ ਮਿਆਦ ਪੂਰੀ ਹੋ ਰਹੀ ਹੈ, ਉਨ੍ਹਾਂ ਲਈ ਪਹਿਲਾਂ ਹੀ ਪ੍ਰਸ਼ਾਸਕ ਨਿਯੁਕਤ ਕਰ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਵੱਜੋਂ ਸੂਬਾ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਸੁਧਾਈ ਲਈ ਹੁਕਮ ਵੀ ਜਾਰੀ ਕਰ ਦਿੱਤੇ ਹਨ। ਲਿਹਾਜ਼ਾ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਨਾਲ ਚੋਣ ਕਮਿਸ਼ਨ ਤੋਂ ਪ੍ਰਾਪਤ ਮੌਜੂਦਾ ਵੋਟਰ ਸੂਚੀਆਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। 

ਸਾਰੀਆਂ ਧਿਰਾਂ ਨੇ ਖਿੱਚੀ ਤਿਆਰੀ

ਸੂਬਾ ਚੋਣ ਕਮਿਸ਼ਨ ਮੁਤਾਬਕ ਵੋਟਰ ਸੂਚੀਆਂ ਦੀ ਸੁਧਾਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਹੱਦਬੰਦੀ ਦੇ ਅਨੁਸਾਰ ਕੀਤੀ ਜਾਵੇਗੀ। ਦੂਜਾ ਪਾਸੇ ਇਨ੍ਹਾਂ ਚੋਣਾਂ ’ਚ ਸਿਆਸੀ ਪਾਰਟੀਆਂ ਨੂੰ ਸ਼ਹਿਰੀ ਵੋਟਰਾਂ ਦੇ ਸਿਆਸੀ ਰੌਂਅ ਦਾ ਪਤਾ ਲੱਗੇਗਾ ਜਿਸ ਕਰਕੇ ਸਾਰੀਆਂ ਧਿਰਾਂ ਇਨ੍ਹਾਂ ਚੋਣਾਂ ’ਚ ਅੱਡੀ-ਚੋਟੀ ਦਾ ਜ਼ੋਰ ਲਾਉਣਗੀਆਂ। 

ਮੀਡੀਆ ਰਿਪੋਰਟਾਂ ਅਨੁਸਾਰ ਨਗਰ ਨਿਗਮ ਅਬੋਹਰ, ਬਠਿੰਡਾ, ਬਰਨਾਲਾ, ਮੋਹਾਲੀ, ਹੁਸ਼ਿਆਰਪੁਰ, ਬਟਾਲਾ, ਪਠਾਨਕੋਟ, ਕਪੂਰਥਲਾ ਅਤੇ ਮੋਗਾ ਦੀ ਚੋਣ ਹੋਣੀ ਹੈ ਜਦੋਂ ਕਿ ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਫਗਵਾੜਾ ਦੇ ਨਗਰ ਨਿਗਮ ਦੀ ਚੋਣ ਪਹਿਲਾਂ ਹੀ ਹੋ ਚੁੱਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮਈ ਮਹੀਨੇ ’ਚ ਨਿਗਮ ਅਤੇ ਕੌਂਸਲ ਚੋਣਾਂ ਹੋਣ ਦੀ ਸੰਭਾਵਨਾ ਹੈ। ਵਾਰਡਬੰਦੀ ਦਾ ਕਾਫ਼ੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਰਾਜ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਰਾਫ਼ਟ ਵੋਟਰ ਸੂਚੀ ਵਿੱਚ ਆਪਣੇ ਨਾਮ ਅਤੇ ਵੇਰਵਿਆਂ ਦੀ ਪੁਸ਼ਟੀ ਕਰਨ ਜੋ ਕਿ 15-04-2026 ਨੂੰ ਸਬੰਧਤ ਜ਼ਿਲ੍ਹਿਆਂ ਦੀ ਵੈੱਬਸਾਈਟ ’ਤੇ ਪਾਈ ਜਾਵੇਗੀ। ਕਾਨੂੰਨੀ ਤੌਰ ’ਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ 7 ਦਿਨ (17 ਅਪ੍ਰੈਲ ਤੋਂ 23 ਅਪ੍ਰੈਲ 2026) ਨਿਰਧਾਰਿਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰਾਂ ਨੂੰ 20 ਅਪਰੈਲ ਅਤੇ 21 ਅਪ੍ਰੈਲ 2026 ਨੂੰ ਵੋਟਾਂ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Fazilka News : ਮਾਤਮ 'ਚ ਬਦਲੀਆਂ ਜਨਮ ਦਿਨ ਦੀਆਂ ਖੁਸ਼ੀਆਂ , DJ ਬੰਦ ਹੋਣ ਤੋਂ ਨਾਰਾਜ਼ ਨੌਜਵਾਨ ਨੇ ਚੁੱਕਿਆ ਗ਼ਲਤ ਕਦਮ 
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Barnala ਦੀ ਅਨਾਜ ਮੰਡੀ ਕੋਲੋਂ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਪਰਿਵਾਰ ਵੱਲੋਂ ਕਤਲ ਦਾ ਖਦਸ਼ਾ 
Barnala ਦੀ ਅਨਾਜ ਮੰਡੀ ਕੋਲੋਂ 22 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਪਰਿਵਾਰ ਵੱਲੋਂ ਕਤਲ ਦਾ ਖਦਸ਼ਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Chandigarh 'ਚ  inDrive ਕੈਬ ਜਾਂ ਬਾਈਕ ਬੁੱਕ ਕਰਨ ਵਾਲੇ ਸਾਵਧਾਨ ! ਹੋ ਸਕਦੀ ਹੈ ਪ੍ਰੇਸ਼ਾਨੀ 
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Rape Case ਦੇ 26 ਸਾਲ ਪੁਰਾਣੇ ਮਾਮਲੇ 'ਚ ਡੇਰਾ ਮੁਖੀ ਦੀ 10 ਸਾਲ ਦੀ ਸਜ਼ਾ ਬਰਕਰਾਰ, ਹਾਈਕੋਰਟ ਨੇ ਭੇਜਿਆ ਜੇਲ੍ਹ ,ਜਾਣੋ ਪੂਰਾ ਮਾਮਲਾ  
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Free Wi-Fi : ਹੋਟਲ ਜਾਂ ਏਅਰਪੋਰਟ 'ਤੇ Wi-Fi ਵਰਤਦੇ ਹੋ? ਅੱਜ ਹੀ ਛੱਡ ਦਿਓ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਅਕਾਊਂਟ !
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Ram Rahim ਦੀ ਸਜ਼ਾ ਖ਼ਿਲਾਫ਼ ਅਪੀਲ 'ਤੇ ਵੱਡਾ ਅੱਪਡੇਟ , ਹਾਈਕੋਰਟ ਦੀ ਜਸਟਿਸ ਸੁਖਵਿੰਦਰ ਕੌਰ ਨੇ ਕੇਸ ਤੋਂ ਖੁਦ ਨੂੰ ਕੀਤਾ ਵੱਖ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ 'ਆਪ' ਵਿੱਚ ਸ਼ਾਮਲ ਹੋਇਆ ਸੀਨੀਅਰ ਆਗੂ, ਮੰਤਰੀ ਅਰੋੜਾ ਅਤੇ ਮੇਅਰ ਨਾਲ ਤਸਵੀਰਾਂ ਵਾਇਰਲ...
Embed widget