ਜਿਓ ਦਾ ਸਿਮ ਬੰਦ ਕਰਾਓ ਤੇ ਬੱਸ 'ਚ 15 ਦਿਨ ਮੁਫ਼ਤ ਸਫ਼ਰ, ਨਿੱਜੀ ਬੱਸ ਕੰਪਨੀ ਨੇ ਕੀਤਾ ਐਲਾਨ
ਇਹ ਯੋਜਨਾ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਕਾਨੂੰਨ ਲਿਆਉਣ ਦੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਜ਼ਿਲ੍ਹਾ ਮੋਗਾ ਦੀ ਤਹਿਸੀਲ ਧਰਮਕੋਟ ਦੀ ਇੱਕ ਨਿੱਜੀ ਬੱਸ ਕੰਪਨੀ ਦੁਆਰਾ ਸ਼ੁਰੂ ਕੀਤੀ ਗਈ ਹੈ।
ਮੋਗਾ: ਪੰਜਾਬ ਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਹੀ ਰਿਲਾਇੰਸ ਜਿਓ ਦਾ ਵੀ ਤਿੱਖਾ ਵਿਰੋਧ ਹੋ ਰਿਹਾ ਤੇ ਵੱਡੇ ਪੱਧਰ ਬਾਈਕਾਟ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਲੋਕ ਜਿਓ ਸਿਮ ਬੰਦ ਕਰਨ ਬਦਲੇ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ। ਅਜਿਹਾ ਇਕ ਆਫਰ ਹੈ ਜਿਓ ਕੰਪਨੀ ਸਿਮ ਬੰਦ ਜਾਂ ਪੋਰਟ ਕਰਾਉਣ 'ਤੇ 15 ਦਿਨਾਂ ਲਈ ਮੁਫ਼ਤ ਬੱਸ ਸੇਵਾ ਪ੍ਰਾਪਤ ਕਰੋ।
ਤੁਹਾਨੂੰ ਇਹ ਸੁਣਨਾ ਅਜੀਬ ਲੱਗੇਗਾ, ਪਰ ਇਹ ਯੋਜਨਾ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਕਾਨੂੰਨ ਲਿਆਉਣ ਦੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਜ਼ਿਲ੍ਹਾ ਮੋਗਾ ਦੀ ਤਹਿਸੀਲ ਧਰਮਕੋਟ ਦੀ ਇੱਕ ਨਿੱਜੀ ਬੱਸ ਕੰਪਨੀ ਦੁਆਰਾ ਸ਼ੁਰੂ ਕੀਤੀ ਗਈ ਹੈ। ਬੱਸ ਕੰਪਨੀ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਜਿਥੇ ਯਾਤਰੀਆਂ ਵਿੱਚ ਉਤਸ਼ਾਹ ਹੈ, ਉਕਤ ਬੱਸ ਮਾਲਕ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਜਾਰੀ ਰਹੇਗਾ, ਉਨ੍ਹਾਂ ਦੀ ਬੱਸ ਕੰਪਨੀ ਦੀ ਇਹ ਸਕੀਮ ਵੀ ਜਾਰੀ ਰਹੇਗੀ।
ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਬੱਸ ਕੰਪਨੀ ਜੀਓ ਕੰਪਨੀ ਦੇ ਸਿਮ ਪੋਰਟਿੰਗ ਜਾਂ ਛੱਡਣ 'ਤੇ 15 ਦਿਨਾਂ ਲਈ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਆਪਣਾ ਜੀਓ ਨੰਬਰ ਪੋਰਟ ਕਰ ਲਿਆ ਹੈ ਅਤੇ ਇਸ ਸਹੂਲਤ ਦਾ ਲਾਭ ਲੈ ਰਹੇ ਹਨ।
ਬੱਸ ਕੰਪਨੀ ਦੇ ਮਾਲਕ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਹ ਸਹੂਲਤ ਉਨ੍ਹਾਂ ਦੀ ਕੰਪਨੀ ਵੱਲੋਂ ਕਿਸਾਨਾਂ ਦੇ ਵਿਰੋਧ ਨਾਲ ਜੋੜਨ ਲਈ ਦਿੱਤੀ ਗਈ ਹੈ। ਬੱਸ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਜਿੰਨਾ ਚਿਰ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ, ਉਨ੍ਹਾਂ ਦੀ ਕੰਪਨੀ ਆਮ ਲੋਕਾਂ ਲਈ ਇਹ ਸਕੀਮ ਜਾਰੀ ਰੱਖੇਗੀ।
ਦੁਨੀਆਂ ਦੇ ਸਿਖਰਲੇ 10 ਅਮੀਰਾਂ ਦੀ ਸੂਚੀ ਤੋਂ ਬਾਹਰ ਹੋਏ ਮੁਕੇਸ਼ ਅੰਬਾਨੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ