ਪੜਚੋਲ ਕਰੋ

ਗਰਮੀ ਦੀ ਸ਼ੁਰੂਆਤ 'ਚ ਹੀ ਮਾਨ ਸਰਕਾਰ ਅੱਗੇ ਆਇਆ ਬਿਜਲੀ ਸੰਕਟ, ਪ੍ਰਾਈਵੇਟ ਥਰਮਲ ਪਲਾਂਟਾਂ 'ਚ 3 ਤੋਂ 6 ਦਿਨਾਂ ਦਾ ਕੋਲਾ ਬਚਿਆ

ਮਾਹਿਰਾਂ ਮੁਤਾਬਕ ਕੋਲ ਇੰਡੀਆ ਲਿਮਟਿਡ ਨੇ ਜਨਤਕ ਖੇਤਰ ਦੇ ਥਰਮਲ ਪਲਾਂਟਾਂ ਲਈ 4,000 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ।

Power crisis in Punjab, 3 to 6 days of coal left in private thermal plants, Demand increased in season

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

Punjab Power Crisis: ਪੰਜਾਬ 'ਚ ਗਰਮੀ ਦੀ ਸ਼ੁਰੂਆਤ 'ਚ ਹੀ ਬਿਜਲੀ ਦਾ ਸੰਕਟ ਖੜਾ ਹੋਣਾ ਸ਼ੁਰੂ ਹੋ ਗਿਆ ਹੈ। ਗਰਮੀਆਂ ਸ਼ੁਰੂ ਹੁੰਦੇ ਹੀ ਸੂਬੇ 'ਚ ਬਿਜਲੀ ਦੀ ਮੰਗ ਵਧ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਸੂਬੇ ਦੇ 3 ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਸਿਰਫ਼ 3 ਤੋਂ 6 ਦਿਨਾਂ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿੱਚ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ। ਅਜਿਹੇ 'ਚ ਪੰਜਾਬ ਦੀ ਨਵੀਂ 'ਆਪ' ਸਰਕਾਰ 'ਚ ਹਲਚਲ ਮਚ ਗਈ ਹੈ। ਹਾਲਾਤ ਵਿਗੜਦੇ ਦੇਖ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੀ ਟੀਮ ਝਾਰਖੰਡ ਭੇਜੀ ਹੈ। ਤਾਂ ਜੋ ਉੱਥੇ ਕੋਲੇ ਦੀ ਸਪਲਾਈ ਯਕੀਨੀ ਕੀਤੀ ਜਾ ਸਕੇ।

ਦੱਸ ਦਈਏ ਕਿ ਕੋਲੇ ਦੀ ਘਾਟ ਕਰਕੇ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋਣ ਦੀ ਸੰਭਾਵਨਾ ਹੈ। 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ 6 ਦਿਨ ਦਾ ਕੋਲਾ ਬਚਿਆ ਹੈ। 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਸਿਰਫ 4 ਦਿਨਾਂ ਦਾ ਕੋਲਾ ਹੈ। ਗੋਇੰਦਵਾਲ ਸਾਹਿਬ ਵਿੱਚ 3 ਦਿਨ ਦਾ ਕੋਲਾ ਬਚਿਆ ਹੈ। ਇਸ ਦੀ ਸਮਰੱਥਾ 540 ਮੈਗਾਵਾਟ ਹੈ ਪਰ ਸਿਰਫ਼ ਇੱਕ ਯੂਨਿਟ ਚੱਲ ਰਿਹਾ ਹੈ।

ਉਧਰ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕਰੀਏ ਤਾਂ ਸਰਕਾਰੀ ਥਰਮਲ ਪਲਾਂਟਾਂ ਵਿੱਚ ਸ਼ਾਮਲ ਰੋਪੜ ਥਰਮਲ ਪਲਾਂਟ ਵਿੱਚ 20 ਦਿਨਾਂ ਤੋਂ ਕੋਲਾ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 566 ਮੈਗਾਵਾਟ ਹੋ ਰਿਹਾ ਹੈ। ਜਦੋਂ ਕਿ ਲਹਿਰਾ ਮੁਹੱਬਤ ਦੀ ਸਮਰੱਥਾ 1925 ਮੈਗਾਵਾਟ ਹੈ। ਇੱਥੇ ਵੀ 20 ਦਿਨ ਦਾ ਕੋਲਾ ਬਚਿਆ ਹੈ। ਇੱਥੇ ਪ੍ਰੋਡਕਸ਼ਨ ਪੂਰੀ ਦੱਸੀ ਜਾ ਰਹੀ ਹੈ।

ਕੋਲੇ ਦੇ ਸੰਕਟ ਦੇ ਵਿਚਕਾਰ ਇਹ ਵੀ ਜ਼ਰੂਰੀ ਹੈ ਕਿ ਕੋਲੇ ਦੀ ਕੀਮਤ ਵਧਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਮਾਹਿਰਾਂ ਮੁਤਾਬਕ ਕੋਲ ਇੰਡੀਆ ਲਿਮਟਿਡ ਨੇ ਜਨਤਕ ਖੇਤਰ ਦੇ ਥਰਮਲ ਪਲਾਂਟਾਂ ਲਈ 4,000 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ। ਹਾਲਾਂਕਿ, ਪ੍ਰਾਈਵੇਟ ਥਰਮਲ ਪਲਾਂਟ ਆਨਲਾਈਨ ਬੋਲੀ ਰਾਹੀਂ ਕੋਲਾ ਖਰੀਦਦੇ ਹਨ। ਗਰਮੀਆਂ 'ਚ ਇਸ ਦੀ ਮੰਗ ਵਧਣ ਕਾਰਨ ਰੇਟ ਵੀ ਕਰੀਬ 350 ਫੀਸਦੀ ਵਧ ਗਏ ਹਨ। ਜਿਸ ਕਾਰਨ ਕੋਲਾ ਨਹੀਂ ਖਰੀਦਿਆ ਜਾ ਰਿਹਾ ਹੈ। ਇਸ ਕਾਰਨ ਕੋਲੇ ਦਾ ਸੰਕਟ ਪੈਦਾ ਹੋ ਰਿਹਾ ਹੈ।

ਦੱਸ ਦਈਏ ਕਿ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਸਾਲ ਬਿਜਲੀ ਸੰਕਟ ਨਾਲ ਨਜਿੱਠਣ ਵਿੱਚ ਅਸਫਲ ਰਹੀ ਸੀ। ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਤਾਂ ਦੂਰ, ਕੋਲੇ ਦੇ ਸੰਕਟ ਨੇ ਘਰਾਂ ਦੀਆਂ ਬੱਤੀਆਂ ਵੀ ਬੰਦ ਹੋ ਗਈਆਂ ਸੀ। ਹੁਣ ਪੰਜਾਬ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਜਿਹੇ 'ਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ਬਰ, ਚੰਡੀਗੜ੍ਹ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਕਈ ਘਰੇਲੂ ਉਡਾਣਾਂ, ਦੇਖੋ ਕਿਹੜੇ-ਕਿਹੜੇ ਸ਼ਹਿਰ ਜੋੜ ਜਾਣਗੇ

<iframe width="1214" height="683" src="https://www.youtube.com/embed/TUlwqu9hVEk" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
Advertisement
ABP Premium

ਵੀਡੀਓਜ਼

ਡੱਲੇਵਾਲ ਦੇ ਮਰਨ ਵਰਤ ਅੱਗੇ ਝੁਕੀ ਕੇਂਦਰ ਸਰਕਾਰ !111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦਕੇਂਦਰ ਨੇ ਫੜੀ ਕਿਸਾਨਾਂ ਦੀ ਬਾਂਹ? ਖਨੌਰੀ ਪੁਹੰਚੇ ਕੇਂਦਰ ਦੇ ਆਗੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
40,50,60,70 ਜਿੰਨੇ ਮਰਜ਼ੀ ਹਜ਼ਾਰ ਹੋਵੇ ਤੁਹਾਡੀ ਤਨਖਾਹ...ਇੱਥੇ ਜਾਣੋ 8ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਕਿੰਨਾ ਹੋਏਗਾ ਵਾਧਾ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ 'ਚ ਹੋਈ ਖਾਸ ਚਰਚਾ, ਸਰਵਣ ਸਿੰਘ ਪੰਧੇਰ ਨੇ ਪੂਰਨ ਏਕਤਾ ਨੂੰ ਲੈ ਕੇ ਦਿੱਤਾ ਜ਼ੋਰ
ਅਮਰੀਕਾ ਦੀਆਂ ਪਹਾੜੀਆਂ 'ਤੇ ਕਿਸਨੇ ਲਿਖਿਆ Hollywood, ਜਾਣੋ ਕਿੰਨਾ ਆਇਆ ਸੀ ਖ਼ਰਚਾ ?
ਅਮਰੀਕਾ ਦੀਆਂ ਪਹਾੜੀਆਂ 'ਤੇ ਕਿਸਨੇ ਲਿਖਿਆ Hollywood, ਜਾਣੋ ਕਿੰਨਾ ਆਇਆ ਸੀ ਖ਼ਰਚਾ ?
Instagram ਦੇ ਜਾਣ ਲਓ ਇਹ ਫੀਚਰ ਤਾਂ ਤੁਹਾਡੀਆਂ ਸਾਰੀਆਂ ਪੋਸਟਾਂ ਮਿੰਟਾਂ 'ਚ ਹੋਣਗੀਆਂ ਵਾਇਰਲ
Instagram ਦੇ ਜਾਣ ਲਓ ਇਹ ਫੀਚਰ ਤਾਂ ਤੁਹਾਡੀਆਂ ਸਾਰੀਆਂ ਪੋਸਟਾਂ ਮਿੰਟਾਂ 'ਚ ਹੋਣਗੀਆਂ ਵਾਇਰਲ
ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ
ICC Champions Trophy 2025: ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ... ਯਸ਼ਸਵੀ-ਸ਼ਮੀ ਦੀ ਐਂਟਰੀ, ਸ਼ੁਭਮਨ ਗਿੱਲ 'ਤੇ ਵੱਡੀ ਜ਼ਿੰਮੇਵਾਰੀ
ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ
ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ 'ਪੰਜਾਬ 95', ਯੂਟਿਊਬ ਤੋਂ ਉੱਡਿਆ ਫਿਲਮ ਦਾ ਟੀਜ਼ਰ
Embed widget