ਬਿਜਲੀ ਚੋਰੀ ਕਰਦੇ ਫੜ੍ਹੇ ਗਏ ਤਾਂ ਘਬਰਾਓ ਨਾ, ਆਹ ਤਰੀਕਾ ਵਰਤੋ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪਾਵਰਕੌਮ ਨੇ ਬਦਲ ਦਿੱਤੇ ਨਿਯਮ
Powercom changed the old rule : । ਇਸ ਤੋਂ ਪਹਿਲਾਂ ਜਦੋਂ ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਜਾਂਦੇ ਸਨ ਤਾਂ ਪਿਛਲੇ 12 ਮਹੀਨਿਆਂ ਦੀ ਬਿਜਲੀ ਖਪਤ ਦੇ ਬਰਾਬਰ ਜੁਰਮਾਨਾ ਲਗਾਇਆ ਜਾਂਦਾ ਸੀ। ਇਸ ਦੇ ਨਾਲ ਹੀ ਘਰਾਂ ਲਈ 3,000 ਰੁਪਏ ਅਤੇ ਵਪਾਰਕ
ਜਲੰਧਰ : ਪੰਜਾਬ ਵਿੱਚ ਬਿਜਲੀ ਚੋਰੀ ਦੀ ਸਮੱਸਿਆ ਪਾਵਰਕੌਮ ਦੇ ਲਈ ਸਿਰਦਰਦ ਬਣ ਗਈ ਹੈ। ਲੋਕਾਂ ਦੇ ਘਰਾਂ 'ਚ ਸਮਾਰਟ ਮੀਟਰ ਲੱਗ ਰਹੇ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਵਿੱਚ ਸਾਰੇ ਮੀਟਰ ਘਰਾਂ 'ਚੋਂ ਚੁੱਕੇ ਕੇ ਬਾਹਰ ਗਲੀਆਂ 'ਚ ਲਗਾ ਦਿੱਤੇ ਸਨ। ਤਾਂ ਜੋਂ ਮੀਟਰ ਨਾਲ ਛੇੜਛਾੜ ਨਾ ਕੀਤੀ ਜਾ ਸਕੇ। ਇਹ ਸਕੀਮ ਵੀ ਫੇਲ੍ਹ ਸਾਬਿਤ ਹੁੰਦੀ ਦਿਖਾਈ ਦੇ ਰਹੀ ਹੈ।
ਅਜਿਹੇ ਵਿੱਚ ਬਿਜਲੀ ਵਿਭਾਗ ਨੇ ਬਿਜਲੀ ਚੋਰੀ ਦੇ ਮਾਮਲਿਆਂ ਵਿੱਚ ਲੱਗਣ ਵਾਲੇ ਜੁਰਮਾਨੇ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਸਬੰਧੀ ਇਕ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਜਾਂਦੇ ਸਨ ਤਾਂ ਪਿਛਲੇ 12 ਮਹੀਨਿਆਂ ਦੀ ਬਿਜਲੀ ਖਪਤ ਦੇ ਬਰਾਬਰ ਜੁਰਮਾਨਾ ਲਗਾਇਆ ਜਾਂਦਾ ਸੀ। ਇਸ ਦੇ ਨਾਲ ਹੀ ਘਰਾਂ ਲਈ 3,000 ਰੁਪਏ ਅਤੇ ਵਪਾਰਕ, ਉਦਯੋਗਿਕ ਕੁਨੈਕਸ਼ਨਾਂ ਲਈ 10,000 ਰੁਪਏ ਪ੍ਰਤੀ ਕਿਲੋਵਾਟ ਦੀ ਇੱਕ ਨਿਸ਼ਚਿਤ ਕੰਪਾਊਂਡਿੰਗ ਫੀਸ ਲਈ ਜਾਂਦੀ ਹੈ।
ਪਾਵਰਕੌਮ ਨੇ ਪੁਰਾਣੇ ਨਿਯਮ ਬਦਲਦੇ ਹੋਏ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਜਿਸੇ ਦੇ ਮੁਤਾਬਕ ਹੁਣ ਬਿਜਲੀ ਚੋਰੀ ਕਰਦੇ ਬਿਜਲੀ ਬੋਰਡ ਦੇ ਅਧਿਕਾਰੀ ਨੇ ਫੜ੍ਹ ਲਿਆ ਤਾਂ ਤੁਹਾਡੇ ਕੋਲ ਮੌਕਾ ਹੋਵੇਗਾ ਕਿ ਤੁਸੀਂ ਬਿਜਲੀ ਚੋਰੀ ਕਦੋਂ ਤੋਂ ਕਰਨੀ ਸ਼ੁਰੂ ਕੀਤੀ ਇਹ ਸਾਬਤ ਕਰ ਦਿਓ। ਜੇਕਰ ਤੁਸੀਂ ਅਫ਼ਸਰ ਸਾਹਮਣੇ ਸਬੂਤ ਲਿਆ ਦਿੱਤੇ ਤਾਂ ਬਿਜਲੀ ਚੋਰੀ ਕਰਨ ਵਾਲੇ ਨੂੰ 12 ਮਹੀਨਿਆਂ ਦੀ ਬਿਜਲੀ ਖਪਤ ਦੇ ਬਰਾਬਰ ਜੁਰਮਾਨਾ ਨਹੀਂ ਦੇਣਾ ਪਵੇਗਾ।
ਨਵਾਂ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋ ਗਿਆ ਹੈ। ਬਿਜਲੀ ਚੋਰੀ ਦਾ ਪਤਾ ਲੱਗਣ 'ਤੇ ਫੀਲਡ ਸਟਾਫ ਰਿਪੋਰਟ ਤਿਆਰ ਕਰੇਗਾ। ਜੇਕਰ ਖਪਤਕਾਰ ਬਿਜਲੀ ਚੋਰੀ ਦਾ ਸਮਾਂ ਸਾਬਤ ਕਰਦਾ ਹੈ ਤਾਂ ਉਸ ਨੂੰ ਉਸ ਸਮੇਂ ਲਈ ਜੁਰਮਾਨਾ ਲਗਾਇਆ ਜਾਵੇਗਾ। ਬਿਜਲੀ ਵਿਭਾਗ ਦਾ ਤਰਕ ਹੈ ਕਿ ਨਵਾਂ ਨਿਯਮ ਕਾਨੂੰਨੀ ਮਾਮਲਿਆਂ ਨੂੰ ਘਟਾਏਗਾ ਅਤੇ ਮਾਲੀਆ ਇਕੱਠਾ ਕਰਨ ਵਿੱਚ ਤੇਜ਼ੀ ਲਿਆਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial