ਪੜਚੋਲ ਕਰੋ
ਬੇਅਦਬੀ ਮਾਮਲੇ 'ਚ ਬਾਦਲ ਨੇ ਕਿਹਾ, 'ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ'
ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਖ਼ਰਕਾਰ ਚੁੱਪ ਤੋੜਦਿਆਂ ਕਿਹਾ ਕਿ ਜੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਉਹ ਜਨਤਾ ਕੋਲੋਂ ਮੁਆਫ਼ੀ ਮੰਗ ਲੈਣਗੇ। ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਣ ਵਿੱਚ ਕੋਈ ਬੁਰਾਈ ਨਹੀਂ ਹੈ।
ਲੰਬੀ: ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਬਾਰੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਖ਼ਰਕਾਰ ਚੁੱਪ ਤੋੜਦਿਆਂ ਕਿਹਾ ਕਿ ਜੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਉਹ ਜਨਤਾ ਕੋਲੋਂ ਮੁਆਫ਼ੀ ਮੰਗ ਲੈਣਗੇ। ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਣ ਵਿੱਚ ਕੋਈ ਬੁਰਾਈ ਨਹੀਂ ਹੈ।
ਦੱਸ ਦੇਈਏ ਪਰਕਾਸ਼ ਸਿੰਘ ਬਾਦਲ ਕੱਲ੍ਹ ਲੰਬੀ ਵਿੱਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਇਹ ਬਿਆਨ ਦਿੱਤਾ। ਉਨ੍ਹਾਂ ਚੋਣ ਕਮਿਸ਼ਨ ਕੋਲੋਂ ਲਿਖਤੀ ਮਨਜ਼ੂਰੀ ਲੈ ਕੇ ਲੰਬੀ ਵਿੱਚ ਨੂੰਹ ਲਈ ਪ੍ਰਚਾਰ ਕੀਤਾ। ਇਸ ਮੌਕੇ ਪਿੰਡ ਸਿੰਧਵਾਂ ਵਿੱਚ ਬਾਦਲ ਨੇ ਕਿਹਾ ਕਿ ਅਸੀਂ ਚੰਗੇ ਹਾਂ ਜਾਂ ਮਾੜੇ, ਅਸੀਂ ਇੱਥੇ ਹੀ ਰਹਿਣਾ ਹੈ। ਅਸੀਂ ਲੋਕਾਂ ਦੇ ਆਪਣੇ ਹਾਂ। ਵਿਰੋਧੀ ਪਾਰਟੀਆਂਵ ਵਾਲੇ ਵੋਟਾਂ ਲੈ ਕੇ ਕਦੀ ਹਲਕੇ ਵਿੱਚ ਨਹੀਂ ਆਉਂਦੇ। ਇਸ ਲਈ ਲੋਕ ਵਿਰੋਧੀਆਂ ਨੂੰ ਇਸ ਗੱਲ ਦਾ ਸਬਕ ਸਿਖਾਉਣ।
ਦੱਸ ਦੇਈਏ ਆਪਣੀ ਨੂੰਹ ਨੂੰ ਜਿਤਾਉਣ ਲਈ ਵੱਡੇ ਬਾਦਲ ਨੇ ਅਫ਼ਸੋਸ ਪ੍ਰਗਟਾਓ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਲਈ ਉਨ੍ਹਾਂ ਦੇ ਸਹੁਰਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸੇ ਮੁਹਿੰਮ ਤਹਿਤ ਘਰ-ਘਰ ਪਹੁੰਚ ਕਰ ਰਹੇ ਹਨ। ਤਿੱਖੀ ਧੁੱਪ ਹੇਠ 92 ਸਾਲਾ ਬਾਦਲ ਬਠਿੰਡਾ ਹਲਕੇ ਦੇ 40 ਪਿੰਡਾਂ ਦੇ 400 ਤੋਂ ਵੱਧ ਉਨ੍ਹਾਂ ਘਰਾਂ ਵਿੱਚ ਜਾ ਚੁੱਕੇ ਹਨ, ਜਿੱਥੇ ਹਾਲ ਹੀ ਵਿੱਚ ਕਿਸੇ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ- 'ਅਫ਼ਸੋਸ' ਪ੍ਰਗਟਾ ਕੇ ਹਰਸਿਮਰਤ ਲਈ 'ਚੋਣ ਪ੍ਰਚਾਰ' ਕਰ ਰਹੇ ਵੱਡੇ ਬਾਦਲ!
ਬਾਦਲ ਨਾਲ ਉਨ੍ਹਾਂ ਦੇ ਕਾਫਲੇ ਵਿੱਚ 14-15 ਗੱਡੀਆਂ ਹੁੰਦੀਆਂ ਹਨ, ਜਿਸ ਵਿੱਚ ਸਮਰਥਕਾਂ ਤੋਂ ਇਲਾਵਾ ਥਾਣੇਦਾਰ ਤੋਂ ਲੈਕੇ ਸਿਪਾਹੀ ਤੇ ਕੇਂਦਰੀ ਸੁਰੱਖਿਆ ਕਵਚ ਸਮੇਤ ਤਕਰੀਬਨ 60 ਕਰਮਚਾਰੀ ਵੀ ਮੌਜੂਦ ਹੁੰਦੇ ਹਨ। ਬਾਦਲ ਹਰ ਘਰ 10-15 ਮਿੰਟ ਰੁਕਦੇ ਹਨ ਤੇ ਫਿਰ ਅਗਲੇ ਘਰ ਵੱਲ ਚਾਲੇ ਪਾਉਂਦੇ ਹਨ। ਬਾਦਲ ਦੇ ਇਸ ਲੋਕ ਸੰਪਰਕ ਸਦਕਾ ਹੀ ਅਕਾਲੀ ਦਲ ਚੋਣਾਂ ਵਿੱਚ ਇੱਥੋਂ ਵੱਡੀ ਲੀਡ ਲੈ ਜਾਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਕਾਰੋਬਾਰ
Advertisement