NHAI ਦੇ ਪ੍ਰਾਜੈਕਟਾਂ ਦਾ ਅੜਿੱਕਾ ਦੂਰ ਕਰਨ ਲੱਗੀ ਮਾਨ ਸਰਕਾਰ, ਬੀਤੇ ਦਿਨ ਲਿਆ ਵੱਡਾ ਫੈਸਲਾ, PM ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਜ਼ਮੀਨੀ ਪੱਧਰ 'ਤੇ ਕਾਰਵਾਈ
NHAI projects in Punjab: NHAI ਦੇ ਮੁੱਖ ਪ੍ਰਾਜੈਕਟਾਂ ਵਿੱਚੋਂ ਇੱਕ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈੱਸਵੇਅ ਵੀ ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਮੀਟਿੰਗ ਦੇ ਏਜੰਡੇ 'ਚ ਤਰਜੀਹ ਵਜੋਂ ਸ਼ਾਮਲ ਹੈ, ਜਿਸ ਕਾਰਨ ਅਧਿਕਾਰੀ ਹਾਂ-ਪੱਖੀ ਨਤੀਜੇ
NHAI projects in Punjab: ਪੰਜਾਬ ਸਰਕਾਰ ਨੇ ਸੂਬੇ 'ਚ ਕੌਮੀ ਮਾਰਗ ਪ੍ਰਾਜੈਕਟਾਂ ਦਾ ਰੁਕਿਆ ਕੰਮ ਬਹਾਲ ਕਰਨ ਲਈ ਕਵਾਇਦ ਤੇਜ਼ ਕਰ ਦਿੱਤੀ ਹੈ। ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਅੰਕੁਆਇਰ ਕੀਤੀ ਜ਼ਮੀਨ ਦਾ ਵਧਿਆ ਹੋਇਆ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਨਾਜਾਇਜ਼ ਕਬਜ਼ੇ ਖ਼ਿਲਾਫ਼ ਕਾਨੂੰਨੀ ਤਜਵੀਜ਼ਾਂ ਤੋਂ ਜਾਣੂ ਵੀ ਕਰਵਾਇਆ ਹੈ।
ਇਹ ਘਟਨਾਕ੍ਰਮ ਇਸ ਗੱਲੋਂ ਵੀ ਅਹਿਮ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਕੁਝ ਹੋਰ ਸੂਬਿਆਂ 'ਚ ਭਾਰਤੀ ਕੌਮੀ ਮਾਰਗ ਅਥਾਰਿਟੀ (NHAI ) ਦੇ ਪ੍ਰਾਜੈਕਟਾਂ ਦੀ ਸਥਿਤੀ ਦੀ ਨਜ਼ਰਸਾਨੀ ਕਰਨੀ ਹੈ।
NHAI ਦੇ ਮੁੱਖ ਪ੍ਰਾਜੈਕਟਾਂ ਵਿੱਚੋਂ ਇੱਕ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈੱਸਵੇਅ ਵੀ ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਮੀਟਿੰਗ ਦੇ ਏਜੰਡੇ 'ਚ ਤਰਜੀਹ ਵਜੋਂ ਸ਼ਾਮਲ ਹੈ, ਜਿਸ ਕਾਰਨ ਅਧਿਕਾਰੀ ਹਾਂ-ਪੱਖੀ ਨਤੀਜੇ ਹਾਸਲ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਪੰਜਾਬ ਦੇ ਚੀਫ਼ ਸੈਕਟਰੀ ਅਨੁਰਾਗ ਵਰਮਾ ਨੇ ਦੱਸਿਆ ਕਿ 295 ਕਿਲੋਮੀਟਰ ਲੰਮੇ ਮੁੱਖ ਐਕਸਪ੍ਰੈੱਸਵੇਅ ਵਿਚੋਂ 255 ਕਿਲੋਮੀਟਰ ਲੰਮੀ ਪੱਟੀ ਵਾਸਤੇ ਜ਼ਮੀਨ ਪਹਿਲਾਂ ਹੀ NHAI ਨੂੰ ਸੌਂਪੀ ਜਾ ਚੁੱਕੀ ਹੈ ਅਤੇ ਬਾਕੀ ਦੀ 25 ਕਿਲੋਮੀਟਰ ਜ਼ਮੀਨ 30 ਸਤੰਬਰ ਤੱਕ ਅਥਾਰਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਉਨ੍ਹਾਂ ਆਖਿਆ, "ਸੂਬੇ 'ਚ ਐਕਸਪ੍ਰੈੱਸਵੇਅ ਦੀ ਕੁੱਲ ਪੱਟੀ ਵਿੱਚੋਂ ਲਗਪਗ 95 ਫ਼ੀਸਦ ਪੱਟੀ ਲਈ ਰਾਹ ਪੱਧਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੀ 15 ਕਿਲੋਮੀਟਰ ਜਿਸ ਸਬੰਧੀ ਮੁਕੱਦਮੇ ਜਾਂ ਹੋਰ ਮਸਲੇ ਦਰਪੇਸ਼ ਹਨ, ਵੀ ਤੈਅ ਸਮਾਂ ਹੱਦ ਤੋਂ ਪਹਿਲਾਂ ਹਾਸਲ ਕਰ ਲਈ ਜਾਵੇਗੀ।" ਵਰਮਾ ਮੁਤਾਬਕ ਡਿਪਟੀ ਕਮਿਸ਼ਨਰਾਂ ਨੂੰ NHAI ਦੇ ਹੋਰ ਰੁਕੇ ਪ੍ਰਾਜੈਕਟਾਂ ਲਈ ਵੀ ਸ਼ਾਂਤਮਈ ਤਰੀਕੇ ਨਾਲ ਜ਼ਮੀਨ ਐਕੁਆਇਰ ਕਰਨ ਦੀ ਹਦਾਇਤ ਕੀਤੀ ਗਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial