ਪੜਚੋਲ ਕਰੋ

ਲੰਗਾਹ ਦੀ ਮਾਫੀ ਨੇ ਪਾਏ ਪੁਆੜੇ, ਸਿੱਖ ਧਰਮ 'ਚ ‘ਪਰ ਇਸਤਰੀ ਭੋਗ’ ਬੱਜਰ ਕੁਰਹਿਤ

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ ਦੀਆਂ ਮੁੜ ਮੁਸ਼ਕਲਾਂ ਵਧਾ ਸਕਦਾ ਹੈ। ਚਰਚਾ ਹੈ ਕਿ ਲੰਗਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵੱਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਕੀਤੀ ਜਾ ਰਹੀ ਹੈ।

ਚੰਡੀਗੜ੍ਹ: ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ ਦੀਆਂ ਮੁੜ ਮੁਸ਼ਕਲਾਂ ਵਧਾ ਸਕਦਾ ਹੈ। ਚਰਚਾ ਹੈ ਕਿ ਲੰਗਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦੇ ਕੇ ਪੰਥ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਆਮਦ ਮੌਕੇ ਅਕਾਲ ਤਖ਼ਤ ਵੱਲੋਂ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਖ਼ਿਮਾ ਯਾਚਨਾ ਕਰਨ ’ਤੇ ਮੁਆਫ਼ੀ ਦੇਣ ਦੀ ਤਜਵੀਜ਼ ਵਿਚਾਰ ਅਧੀਨ ਕੀਤੀ ਜਾ ਰਹੀ ਹੈ। ਬੇਸ਼ੱਕ ਇਹ ਐਲਾਨ ਸਮੂਹ ਲਈ ਹੈ ਪਰ ਚਰਚਾ ਹੈ ਕਿ ਇਸ ਜ਼ਰੀਏ ਅਕਾਲੀ ਦਲ ਨਾਲ ਜੁੜੇ ਲੀਡਰਾਂ ਨੂੰ ਹੀ ਮੁਆਫੀ ਦਵਾਈ ਜਾ ਰਹੀ ਹੈ। ਲੰਗਾਰ ਨੇ ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਵੀ ਲਿਖ ਦਿੱਤਾ ਹੈ। ਦੂਜੇ ਪਾਸੇ ਇਸ ਸੰਭਾਵੀ ਮਾਫੀ ਨੂੰ ਲੈ ਕੇ ਸਿੱਖਾਂ ਵਿੱਚ ਰੋਸ ਵਧ ਗਿਆ ਹੈ। ਲੰਘੇ ਦਿਨ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ਸਿੱਖ ਸੰਗਤ ਵੱਲੋਂ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਦਾ ਸਖ਼ਤ ਵਿਰੋਧ ਕੀਤਾ ਗਿਆ। ਮਿਲੀ ਰਿਪੋਰਟ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਪੁੱਜੀ ਹੋਈ ਸੀ। ਇਸ ਮੌਕੇ ਮੁਆਫ਼ੀ ਦੀ ਸੰਭਾਵਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਸੌਂਪਿਆ ਗਿਆ। ਪੱਤਰ ਵਿੱਚ ਉਨ੍ਹਾਂ ਅਪੀਲ ਕੀਤੀ ਹੈ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਬੱਜਰ ਕੁਰਹਿਤ ਤਹਿਤ ਪੰਥ ਵਿੱਚੋਂ ਛੇਕਣ ਦੀ ਲਾਈ ਸਜ਼ਾ ਨੂੰ ਮੁਆਫ਼ ਨਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਇਸ ਵਿਅਕਤੀ ਨੇ ਧਾਰਮਿਕ ਰੁਤਬੇ ’ਤੇ ਹੁੰਦਿਆਂ ‘ਪਰ ਇਸਤਰੀ ਭੋਗ’ ਜਿਹੀ ਬੱਜਰ ਕੁਰਹਿਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਸੰਸਾਰ ਭਰ ਵਿਚ ਸ਼ਰਮਿੰਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਰਾਮ ਰਾਏ, ਧੀਰ ਮੱਲੀਏ ਤੇ ਡੇਰਾ ਸਿਰਸਾ ਵਾਂਗ ਇਸ ਨੂੰ ਵੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇਸ ਸਬੰਧੀ ਵਾਇਰਲ ਵੀਡਿਓ ਨੂੰ ਜ਼ਰੂਰ ਦੇਖਣ। ਉਨ੍ਹਾਂ ਨੇ ਸਗੋਂ ਇਸ ਮਾਮਲੇ ਵਿਚ ਲੰਗਾਹ ਦੇ ਕੁਝ ਹੋਰ ਸਾਥੀਆਂ ਖਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਾਲੇ ਚੋਲੇ ਪਾਏ ਹੋਏ ਸਨ ਤੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ। ਹੱਥਾਂ ਵਿੱਚ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਸ ਉਪਰ ਵੱਖ ਵੱਖ ਤਰ੍ਹਾਂ ਦੇ ਨਾਅਰੇ ਲਿਖੇ ਹੋਏ ਸਨ। ਮਿਲੇ ਵੇਰਵਿਆਂ ਮੁਤਾਬਕ ਲੰਗਾਹ ਵਾਂਗ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਵੀ ਮੁਆਫ਼ੀ ਦਿੱਤੇ ਜਾਣ ਦੀ ਸੰਭਾਵਨਾ ਦਾ ਵਿਰੋਧ ਹੋ ਚੁੱਕਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
Astrology: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
Astrology: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
T20 World Cup 2026: ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ICC ਨੇ ਠੋਕਿਆ ਜ਼ੁਰਮਾਨਾ; ਜਾਣੋ ਵਜ੍ਹਾ
ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ICC ਨੇ ਠੋਕਿਆ ਜ਼ੁਰਮਾਨਾ; ਜਾਣੋ ਵਜ੍ਹਾ
IND vs NZ: ਭਾਰਤ-ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਲੱਗੇ 3 ਵੱਡੇ ਝਟਕੇ, ਕਪਤਾਨ ਸਣੇ ਸਟਾਰ ਖਿਡਾਰੀ ਹੋਏ ਜ਼ਖਮੀ...
ਭਾਰਤ-ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਲੱਗੇ 3 ਵੱਡੇ ਝਟਕੇ, ਕਪਤਾਨ ਸਣੇ ਸਟਾਰ ਖਿਡਾਰੀ ਹੋਏ ਜ਼ਖਮੀ...
Embed widget