ਕਿਸਾਨਾਂ ਦੇ ਡੀਸੀ ਦਫਤਰਾਂ ਅੱਗੇ ਧਰਨੇ, ਖੇਤੀ ਕਾਨੂੰਨ ਰੱਦ ਕਰਵਾਉਣ ਸਮੇਤ ਰੱਖੀਆਂ ਇਹ ਮੰਗਾਂ
ਭਾਰੀ ਗੜ੍ਹੇਮਾਰੀ ਅਤੇ ਮੀਂਹ, ਹਨੇਰੀ ਝੱਖੜ ਕਾਰਨ ਝੋਨਾ, ਬਾਸਮਤੀ, ਸਬਜ਼ੀਆਂ, ਹਰੇ ਚਾਰੇ ਅਤੇ ਹੋਰ ਫ਼ਸਲਾਂ ਦਾ 70% ਤੋਂ ਉੱਪਰ ਨੁਕਸਾਨ ਹੋਇਆ ਹੈ, ਤੁਰੰਤ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਅੰਮ੍ਰਿਤਸਰ: ਪੰਜਾਬ ਚ ਕਿਸਾਨਾਂ ਵੱਲੋਂ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਜਿਸ ਤਹਿਤ ਮੁੱਖ ਮੰਗਾਂ ਹਨ: ਲਖੀਮਪੁਰ ਖੀਰੀ ਯੂਪੀ ਦੇ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਤੁਰੰਤ ਖਾਰਜ ਕਰਕੇ 120B ਤਹਿਤ ਗ੍ਰਿਫ਼ਤਾਰ ਕੀਤਾ ਜਾਵੇ। ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ, ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਬਿਜਲੀ ਸੋਧ ਬਿਲ ਅਤੇ ਪਰਾਲੀ ਪ੍ਰਦੂਸ਼ਣ ਐਕਟ ਖਤਮ ਕੀਤੇ ਜਾਣ।
ਭਾਰੀ ਗੜ੍ਹੇਮਾਰੀ ਅਤੇ ਮੀਂਹ, ਹਨੇਰੀ ਝੱਖੜ ਕਾਰਨ ਝੋਨਾ, ਬਾਸਮਤੀ, ਸਬਜ਼ੀਆਂ, ਹਰੇ ਚਾਰੇ ਅਤੇ ਹੋਰ ਫ਼ਸਲਾਂ ਦਾ 70% ਤੋਂ ਉੱਪਰ ਨੁਕਸਾਨ ਹੋਇਆ ਹੈ, ਤੁਰੰਤ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਨਰਮੇ ਕਪਾਹ ਦਾ 60 ਹਜ਼ਾਰ ਪ੍ਰਤੀ ਏਕੜ ਤੇ ਮਜਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਝੋਨੇ ਦੀ ਫ਼ਸਲ ਵੇਚਣ ਵਿੱਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਖਰੀਦ ਨਿਰਵਿਘਨ ਕਰਵਾਈ ਜਾਵੇ।
DAP ਖਾਦ ਦੀ ਕਮੀ ਖਤਮ ਕਰਕੇ ਇਸਦੀ ਬਲੈਕ ਬੰਦ ਕੀਤੀ ਜਾਵੇ, ਦੋਸ਼ੀਆਂ ਖਿਲਾਫ ਖੇਤੀਬਾੜੀ ਮਹਿਕਮਾ ਕਾਰਵਾਈ ਕਰੇ। ਇਸ ਤੋਂ ਇਲਾਵਾ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਤੇ ਮੁੱਖ ਮੰਤਰੀ ਪੰਜਾਬ ਨਾਲ ਰੀਵਿਊ ਮੀਟਿੰਗ ਕਰਵਾਈ ਜਾਵੇ। ਡੇਢ ਸਾਲ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਵਾਪਸ ਲਏ ਜਾਣ।
ਇਹ ਵੀ ਪੜ੍ਹੋ: Earthquake in Himachal: ਲਾਹੌਲ ਸਪਿਤੀ ਅਤੇ ਮਨਾਲੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 4.3
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/