ਪੰਜਾਬ ਬੋਰਡ ਵਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਹੋਵੇਗਾ Exam
PSEB Re-Appear Exam: ਜਿਹੜੇ ਵਿਦਿਆਰਥੀਆਂ ਦੀ ਅੱਠਵੀਂ ਜਮਾਤ ਵਿੱਚ ਕਮਪਾਰਟਮੈਂਟ ਆਈ ਸੀ, ਉਨ੍ਹਾਂ ਦੀ ਰੀ-ਅਪੀਅਰ ਪ੍ਰੀਖਿਆ ਜੂਨ ਵਿੱਚ ਕਰਵਾਈ ਜਾਵੇਗੀ।

PSEB Re-Appear Exam: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੀ-ਅਪੀਅਰ ਪ੍ਰੀਖਿਆ (Re-Appear Exam) ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਜਿਹੜੇ ਵਿਦਿਆਰਥੀਆਂ ਦੀ ਅੱਠਵੀਂ ਜਮਾਤ ਵਿੱਚ ਕਮਪਾਰਟਮੈਂਟ (Compartment) ਆਈ ਸੀ, ਉਨ੍ਹਾਂ ਦੀ ਰੀ-ਅਪੀਅਰ ਪ੍ਰੀਖਿਆ ਜੂਨ ਵਿੱਚ ਕਰਵਾਈ ਜਾਵੇਗੀ।
ਬੋਰਡ ਦੀ ਫੀਸ ਭਰੀ ਜਾਵੇਗੀ ਆਨਲਾਈਨ
ਬੋਰਡ ਦੀ ਫੀਸ ਆਨਲਾਈਨ ਭਰੀ ਜਾਵੇਗੀ। ਇਸ ਦੇ ਨਾਲ ਹੀ ਬੋਰਡ ਨੇ ਸਾਫ ਕਹਿ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਇੱਕ ਵਾਰ ਪਾਸ ਹੋਣ ਦਾ ਮੌਕਾ ਦਿੱਤਾ ਜਾਵੇਗਾ, ਜਿਹੜੇ ਵਿਦਿਆਰਥੀ ਪਾਸ ਨਹੀਂ ਹੋ ਸਕਣਗੇ, ਉਨ੍ਹਾਂ ਨੂੰ ਨੋਟ ਪ੍ਰਮੋਟਿਡ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਨੂੰ ਦੁਬਾਰਾ ਅੱਠਵੀਂ ਜਮਾਤ ਵਿੱਚ ਬੈਠਣਾ ਪਵੇਗਾ।
ਦੇਰੀ ਕੀਤੀ ਤਾਂ 1500 ਰੁਪਏ ਤੱਕ ਲੇਟ ਫੀਸ ਭਰਨੀ ਪਵੇਗੀ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਾਖਲਾ ਫੀਸ 1050 ਰੁਪਏ ਰੱਖੀ ਗਈ ਹੈ, ਜਦੋਂ ਕਿ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਲਈ 200 ਰੁਪਏ ਵਾਧੂ ਦੇਣੇ ਪੈਣਗੇ। ਦਾਖਲਾ ਫਾਰਮ 5 ਮਈ ਤੱਕ ਬਿਨਾਂ ਲੇਟ ਫੀਸ ਤੋਂ ਭਰੇ ਜਾਣੇ ਹਨ। ਇਸ ਤੋਂ ਬਾਅਦ, 12 ਮਈ ਤੱਕ 500 ਰੁਪਏ ਲੇਟ ਫੀਸ ਅਤੇ 15 ਮਈ ਤੱਕ 1500 ਰੁਪਏ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ। ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ।
ਇਦਾਂ ਭਰਨਾ ਪਵੇਗਾ ਦਾਖ਼ਲਾ ਫਾਰਮ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ, ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ਜਾਂ ਸਕੂਲ ਦੀ ਲੌਗਇਨ ਆਈਡੀ 'ਤੇ ਜਾਣਾ ਪਵੇਗਾ। ਤੁਹਾਨੂੰ ਉੱਥੋਂ ਦਾਖਲਾ ਫਾਰਮ (Admission Form) ਭਰਨਾ ਪਵੇਗਾ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਵੈੱਬਸਾਈਟ (Website) 'ਤੇ ਪੂਰੀ ਹੋ ਜਾਵੇਗੀ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ https://www.pseb.ac.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵੈਬਸਾਈਟ 'ਤੇ ਤੁਹਾਨੂੰ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ ਅਤੇ ਤੁਹਾਨੂੰ ਖੱਜਲ-ਖੁਆਰ ਹੋਣਾ ਨਹੀਂ ਪਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















