ਪੜਚੋਲ ਕਰੋ
Advertisement
ਅਧਿਆਪਕ ਯੋਗਤਾ ਟੈਸਟ ਫਿਰ ਮੁਲਤਵੀ, ਐਲਾਨੀ ਨਵੀਂ ਤਾਰੀਖ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ 19 ਜਨਵਰੀ ਨੂੰ ਲਿਆ ਜਾਏਗਾ। ਇਹ ਟੈਸਟ ਦੂਜੀ ਵਾਰ ਮੁਲਤਵੀ ਕਰਕੇ ਅੱਗੇ ਪਾਇਆ ਗਿਆ ਹੈ। ਪਹਿਲਾਂ ਇਹ ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ ਪਰ ਅਚਾਨਕ ਮੁਅੱਤਲ ਕਰਕੇ 5 ਜਨਵਰੀ ਦੀ ਨਵੀਂ ਤਾਰੀਖ ਐਲਾਨ ਦਿੱਤੀ। ਵੀਰਵਾਰ ਨੂੰ 5 ਜਨਵਰੀ ਦੀ ਬਜਾਏ 19 ਜਨਵਰੀ ਤਾਰੀਖ ਐਲਾਨ ਦਿੱਤੀ।
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ 19 ਜਨਵਰੀ ਨੂੰ ਲਿਆ ਜਾਏਗਾ। ਇਹ ਟੈਸਟ ਦੂਜੀ ਵਾਰ ਮੁਲਤਵੀ ਕਰਕੇ ਅੱਗੇ ਪਾਇਆ ਗਿਆ ਹੈ। ਪਹਿਲਾਂ ਇਹ ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ ਪਰ ਅਚਾਨਕ ਮੁਅੱਤਲ ਕਰਕੇ 5 ਜਨਵਰੀ ਦੀ ਨਵੀਂ ਤਾਰੀਖ ਐਲਾਨ ਦਿੱਤੀ। ਵੀਰਵਾਰ ਨੂੰ 5 ਜਨਵਰੀ ਦੀ ਬਜਾਏ 19 ਜਨਵਰੀ ਤਾਰੀਖ ਐਲਾਨ ਦਿੱਤੀ।
ਸੂਤਰਾਂ ਮੁਤਾਬਕ ਅਧਿਆਪਕ ਯੋਗਤਾ ਟੈਸਟ ਸਬੰਧੀ ਵੱਡੇ ਪੱਧਰ ’ਤੇ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਮੀਦਵਾਰਾਂ ਦੇ ਆਪਣੇ ਜੱਦੀ ਜ਼ਿਲ੍ਹੇ ਤੋਂ ਸੈਂਕੜੇ ਮੀਲ ਦੂਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬੋਰਡ ਵੱਲੋਂ ਚਾਰ ਸਾਲ ਬਾਅਦ ਅਧਿਆਪਕ ਯੋਗਤਾ ਟੈਸਟ ਲਿਆ ਜਾ ਰਿਹਾ ਹੈ।
ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਵੱਲੋਂ ਜਾਰੀ ਲਿਖਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਅਧਿਆਪਕ ਯੋਗਤਾ ਟੈਸਟ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 5 ਜਨਵਰੀ ਨੂੰ ਲਈ ਜਾਣ ਵਾਲੀ ਇਹ ਪ੍ਰੀਖਿਆ ਫਿਰ ਤੋਂ ਮੁਲਤਵੀ ਕੀਤੀ ਗਈ ਹੈ।
ਇਸ ਸਬੰਧੀ ਉਮੀਦਵਾਰਾਂ ਨੂੰ ਪਹਿਲਾਂ ਜਾਰੀ ਹੋਏ ਰੋਲ ਨੰਬਰਾਂ ਨੂੰ ਮੁੜ ਚੈੱਕ ਕੀਤਾ ਗਿਆ ਤੇ ਚੈਕਿੰਗ ਉਪਰੰਤ ਇਹ ਪਾਇਆ ਗਿਆ ਕਿ ਕੁਝ ਰੋਲ ਨੰਬਰ ਬਿਨੈ ਪੱਤਰਾਂ ਦੀ ਲੜੀ ਅਨੁਸਾਰ ਅਲਾਟ ਹੋ ਜਾਣ ਕਾਰਨ ਇਹ ਰੋਲ ਨੰਬਰ ਸਹੀ ਢੰਗ ਨਾਲ ਤਰਤੀਬਵਾਰ ਨਹੀਂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪੜਤਾਲ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਰੋਲ ਨੰਬਰ ਅਧਿਆਪਕ ਯੋਗਤਾ ਟੈਸਟ ਦੀ ਵੈੱਬਸਾਈਟ ’ਤੇ ਲਾਗਇਨ ਕਰਕੇ ਡਾਊਨਲੋਡ ਕੀਤੇ ਜਾ ਸਕਣਗੇ। ਇਸ ਸਬੰਧੀ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਸਬੰਧਤ ਸਾਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ ’ਤੇ ਵੀ ਉਪਲਬਧ ਕਰਵਾਈ ਜਾਵੇਗੀ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਪੋਰਟਸ
ਤਕਨਾਲੌਜੀ
ਵਿਸ਼ਵ
Advertisement