ਪੜਚੋਲ ਕਰੋ
Advertisement
ਪੰਜਾਬ ਯੂਨੀਵਰਸਿਟੀ ਦਾ ਟਰਾਂਸਜੈਂਡਰ ਵਰਗ ਨੂੰ ਵੱਡਾ ਤੋਹਫ਼ਾ
ਪੰਜਾਬ ਯੂਨੀਵਰਸਿਟੀ (ਪੀਯੂ) ਨੇ ਪਹਿਲੀ ਵਾਰ ਆਪਣੇ ਨਾਲ ਸਬੰਧਤ ਕਾਲਜਾਂ 'ਚ ਵਜ਼ੀਫੇ ਹਾਸਲ ਕਰਨ ਲਈ ਅਰਜ਼ੀਆਂ ਦੇ ਫਾਰਮੈਟ 'ਚ ਟਰਾਂਸਜੈਂਡਰ ਅਤੇ ਯੁਵਕ ਭਲਾਈ ਦੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਹਨ। ਇਹ ਫੈਸਲਾ ਕਾਲਜ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ 'ਚ ਲਿਆ ਗਿਆ।
ਚੰਡੀਗੜ: ਪੰਜਾਬ ਯੂਨੀਵਰਸਿਟੀ (ਪੀਯੂ) ਨੇ ਪਹਿਲੀ ਵਾਰ ਆਪਣੇ ਨਾਲ ਸਬੰਧਤ ਕਾਲਜਾਂ 'ਚ ਵਜ਼ੀਫੇ ਹਾਸਲ ਕਰਨ ਲਈ ਅਰਜ਼ੀਆਂ ਦੇ ਫਾਰਮੈਟ 'ਚ ਟਰਾਂਸਜੈਂਡਰ ਅਤੇ ਯੁਵਕ ਭਲਾਈ ਦੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਹਨ। ਇਹ ਫੈਸਲਾ ਕਾਲਜ ਡਿਵੈਲਪਮੈਂਟ ਕੌਂਸਲ (ਸੀ.ਡੀ.ਸੀ.) ਨੇ ਸ਼ੁੱਕਰਵਾਰ ਨੂੰ ਉਪ ਕੁਲਪਤੀ (ਵੀਸੀ) ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਦੌਰਾਨ ਸੀਡੀਸੀ ਨੇ ਸ਼੍ਰੇਣੀਆਂ ਨੂੰ 60 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ। ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ 'ਚ ਵਜ਼ੀਫੇ ਪ੍ਰਾਪਤ ਕਰਨ ਲਈ ਸਰੀਰਕ ਤੌਰ 'ਤੇ ਅਪਾਹਜ, ਮੈਰਿਟ-ਕਮ-ਮੀਨਸ, ਖੇਡਾਂ, ਇਕਲੌਤੀ ਲੜਕੀ, ਏਡਜ਼/ਕੈਂਸਰ ਦੇ ਮਰੀਜ਼, ਨੌਜਵਾਨ ਭਲਾਈ ਅਤੇ ਟ੍ਰਾਂਸਜੈਂਡਰ ਵਿਦਿਆਰਥੀ ਸ਼ਾਮਲ ਕੀਤੇ ਹਨ।
ਫਿਲਹਾਲ ਅਜੇ ਤੱਕ ਸਕਾਲਰਸ਼ਿਪ ਲਈ ਟ੍ਰਾਂਸਜੈਂਡਰ ਅਤੇ ਯੁਵਕ ਭਲਾਈ ਵਰਗਾਂ ਚੋਂ ਕੋਈ ਬਿਨੈ-ਪੱਤਰ ਪ੍ਰਾਪਤ ਨਹੀਂ ਹੋਇਆ ਹੈ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਵਿਸ਼ਵ
Advertisement