ਮੋਗਾ: ਵੀਰਵਾਰ ਦਾ ਦਿਨ ਪਾਕਿਸਤਾਨੀ ਸਿਆਸਤ 'ਚ ਕਾਫੀ ਹਲਚਲ ਮਚਾ ਗਿਆ। ਇੱਕ ਪਾਸੇ ਤਾਂ ਪਾਕਿਸਤਾਨੀ ਸੰਸਦ 'ਚ ਅਭਿਨੰਦਨ ਦੀ ਰਿਹਾਈ ਸਮੇਂ ਉਨ੍ਹਾਂ ਦੇ ਸਿਆਸਤਦਾਨਾਂ ਦੇ ਡਰ ਦਾ ਖੁਲਾਸਾ ਹੋਇਆ। ਉਧਰ ਦੂਜੇ ਪਾਸੇ ਇਮਰਾਨ ਸਰਕਾਰ ਦੇ ਮੰਤਰੀ ਫਵਾਦ ਖ਼ਾਨ ਦੇ ਪੁਲਵਾਮਾ ਹਮਲੇ ਨੂੰ ਲੈ ਕੇ ਕੀਤੇ ਖੁਲਾਸੇ ਨੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ।


ਭਾਰਤ ਲਈ ਉਹ ਕਾਲ਼ਾ ਦਿਨ 14 ਫਰਵਰੀ 2019, ਜਦੋਂ ਪੁਲਵਾਮਾ ਵਿੱਚ ਭਾਰਤ ਦੇ ਕਰੀਬ 40 ਸੀਆਰਪੀਐਫ ਜਵਾਨ ਸ਼ਹੀਦ ਹੋਏ ਸੀ। ਇਸ ਵਿੱਚ ਮੋਗਾ ਦਾ ਇੱਕ ਬਹਾਦਰ ਜਵਾਨ ਸ਼ਹੀਦ ਜੈਮਲ ਸਿੰਘ ਵੀ ਸ਼ਾਮਲ ਸੀ। ਪੁਲਵਾਮਾ ਹਮਲੇ ਨੂੰ ਗੁਜ਼ਰੇ ਬੇਸ਼ੱਕ 20 ਮਹੀਨੇ ਹੋ ਗਏ ਪਰ ਇਸ ਦੇ ਜ਼ਖ਼ਮ ਅਜੇ ਵੀ ਭਾਰਤੀਆਂ ਦੇ ਜਿਹਨ 'ਚ ਹਨ। ਹੁਣ ਪਾਕਿਸਤਾਨ ਇਸ ਹਮਲੇ ਨੂੰ ਲੈ ਕੇ ਕਾਫ਼ੀ ਦਿਨਾਂ ਬਾਅਦ ਬੋਲਿਆ ਹੈ ਜਿਸ 'ਚ ਵੀਰਵਾਰ ਨੂੰ ਆਖ਼ਰਕਾਰ ਪਾਕਿਸਤਾਨ ਨੇ ਆਪਣਾ ਗੁਨਾਹ ਕਬੂਲ ਕਰ ਹੀ ਲਿਆ।

ਅਕਸਰ ਆਪਣੇ ਵਿਵਾਦਿਤ ਬਿਆਨਾਂ ਵੱਲੋਂ ਚਰਚਾ ਵਿੱਚ ਰਹਿਣ ਵਾਲੇ ਫਵਾਦ ਚੌਧਰੀ ਪੁਲਵਾਮਾ ਹਮਲੇ 'ਤੇ ਦਿੱਤੇ ਆਪਣੇ ਬਿਆਨ ਨਾਲ ਇੱਕ ਵਾਰ ਫਿਰ ਚਰਚੇ ਵਿੱਚ ਹਨ। ਇਮਰਾਨ ਸਰਕਾਰ ਵਿੱਚ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਸੰਸਦ ਵਿੱਚ ਕਈ ਬਿਆਨ ਦਿੱਤੇ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲਾ ਇਮਰਾਨ ਸਰਕਾਰ ਦੀ ਵੱਡੀ ਕਾਮਯਾਬੀ ਸੀ। ਇਸ ਤੋਂ ਇਲਾਵਾ ਪੁਲਵਾਮਾ ਵਿੱਚ CRPF  ਦੇ ਕਾਫਲੇ 'ਤੇ ਹੋਏ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਸੀ।



ਇਸ ਬਿਆਨ ਤੋਂ ਬਾਅਦ ਸ਼ਹੀਦ ਦੇ ਪਰਵਾਰ ਨੇ ਆਪਣੇ ਪੁੱਤਰ ਦੀ ਕਮੀ ਮੁੜ ਮਹਿਸੂਸ ਹੋਣ ਲੱਗੀ ਹੈ। ਮੋਗਾ ਦੇ ਸ਼ਹੀਦ ਦੀ ਮਾਤਾ ਸੁਖਜਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ ਤਾਂ ਪੁਲਵਾਮਾ ਹਮਲੇ ਵਿੱਚ ਆਪਣਾ ਪੁੱਤਰ ਖੋ ਦਿੱਤਾ ਜੋ ਘਰ ਦਾ ਚਿਰਾਗ ਸੀ। ਅੱਜ ਅਸੀਂ ਬਗੈਰ ਚਿਰਾਗ ਦੇ ਜੀ ਰਹੇ ਹਾਂ।

ਇਸ ਦੌਰਾਨ ਸ਼ਹੀਦ ਦੀ ਮਾਤਾ ਨੇ ਕਿਹਾ ਕਿ ਪੁੱਤਰ ਨਹੀਂ ਹੈ ਉਸਦੇ ਕਮੀ ਇੱਕ ਮਾਂ ਨੂੰ ਹੀ ਪਤਾ ਹੁੰਦੀ ਹੈ। ਸਰਕਾਰ ਪਹਿਲਾਂ ਚੁੱਪ ਸੀ ਤੇ ਅੱਜ ਵੀ ਚੁੱਪ ਹੇ ਕਿਸੇ ਨੇ ਕੁੱਝ ਨਹੀ ਕਰਨਾ। ਪੁਲਵਾਮਾ ਹਮਲੇ ਦੀ ਬਾਅਦ ਭਾਰਤ ਸਰਕਾਰ ਨੇ ਸਰਜੀਕਲ ਸਟਰਾਇਕ ਕੀਤਾ ਸੀ ਪਰ ਇਸ ਨਾਲ ਇੱਕ ਪੁੱਤਰ ਦੀ ਕਮੀ, ਇੱਕ ਬੱਚੇ ਲਈ ਉਸਦੇ ਪਿਤਾ ਦੀ ਕਮੀ ਕਿਵੇਂ ਪੂਰੀ ਹੋ ਸਕਦੀ ਹੈ। ਉਨ੍ਹਾਂ ਅੱਗੇ ਸਰਕਾਰ ਨੂੰ ਅਪੀਲ ਕੀਤੀ ਕੀ ਉਸ ਸਮੇਂ ਤਾਂ ਪਾਕਿਸਤਾਨ ਨੇ ਕਬੂਲ ਨਹੀਂ ਕੀਤਾ ਸੀ, ਪਰ ਅੱਜ ਕਬੂਲ ਕੀਤਾ ਹੈ ਤਾਂ ਸਾਡੀ ਸਰਕਾਰ ਨੂੰ ਵੀ ਕੁਝ ਕਰਨਾ ਚਾਹੀਦਾ ਹੈ।

ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ, AICC ਦੀ ਮੀਟਿੰਗ 'ਚ ਹੋਏਗਾ ਫੈਸਲਾ

RDF ਰੋਕਣ 'ਤੇ ਕੈਪਟਨ ਨੇ ਤੋੜੀ ਚੁੱਪੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904